Marvel Contest of Champions ਹੁਣ ਤੱਕ ਦੀ ਬੈਸਟ ਮਾਰਵਲ ਗੇਮ (ਵੀਡੀਓ)

Sunday, May 01, 2016 - 07:11 PM (IST)

ਜਲੰਧਰ : ਜੇ ਤੁਸੀਂ ਮਾਰਵਲ ਦੀ ਕਾਂਟੈਸਟ ਆਫ ਚੈਂਪੀਅਨਜ਼ ਗੇਮ ਅਜੇ ਤੱਕ ਨਹੀਂ ਖੇਡੀ ਤਾਂ ਅਫਸੋਸ ਦੀ ਗੱਲ ਹੈ ਕਿਉਂਕਿ ਇਸ ਗੇਮ ਨੂੰ ਖੇਡਣ ਵਾਲਾ ਹਰ ਸ਼ਖਸ ਇਸ ਦਾ ਦਿਵਾਨਾ ਹੈ। ਕਾਮਿਕ ਲਵਰ ਵੀ ਇਸ ਨੂੰ ਖੇਡਣਾ ਪਸੰਦ ਕਰਦੇ ਹਨ। ਇਸ ਦਾ ਕਾਰਨ ਹੈ ਇਸ ਦਾ ਗੇਮ ਪਲੇਅ। ਤੁਸੀਂ ਅਲੱਗ-ਅਲੱਗ ਸੁਪਰ ਹੀਰੋਜ਼ ਦੀ ਟੀਮ ਬਣਾ ਕੇ ਉਨ੍ਹਾਂ ਦਾ ਆਪਸ ''ਚ ਕੰਪੀਟੀਸ਼ਨ ਕਰਵਾ ਸਕਦੇ ਹੋ। 


ਜੇ ਤੁਸੀਂ ਸੁਪਰ ਹੀਰੋਜ਼ ਦੀ ਗਿਣਤੀ ਕਰਨਾ ਚਾਹੁੰਦੇ ਹੋ ਤਾਂ ਦਸ ਦਈਏ ਕਿ ਮਾਰਵਲਜ਼ ਕਾਮਿਕਸ ਦੇ ਹਰ ਸੁਪਰ ਹੀਰੋ ਨੂੰ ਇਸ ਗੇਮ ''ਚ ਐਡ ਕੀਤਾ ਗਿਆ ਹੈ। ਇਸ ਗੇਮ ਨੂੰ ਦੋਵੇਂ ਐਂਡ੍ਰਾਇਡ ਤੇ ਆਈ. ਓ. ਐੱਸ. ਪਲੈਟਫਾਰਮ ਲਈ ਬਣਾਇਆ ਗਿਆ ਹੈ। ਗੇਮ ਦੇ ਗ੍ਰਾਫਿਕਸ ਕਿਸੇ ਐਨੀਮੇਟਿਡ ਕਾਮਿਕ ਦੀ ਤਰ੍ਹਾਂ ਹਨ।


Related News