Suzuki ਦੇ ਪੂਰੇ ਹੋਏ ਦੱਸ ਸਾਲ, ਲਾਂਚ ਹੋਇਆ ਨਵਾਂ ''Deca'' ਵਰਜ਼ਨ
Wednesday, Aug 31, 2016 - 12:47 PM (IST)

ਜਲੰਧਰ: ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ ਲੋਕਪ੍ਰਿਅ ਹੈਚਬੈਕ ਕਾਰ ''ਸਵਿਫਟ'' ਦੇ 10 ਸਾਲ ਪੂਰੇ ਹੋਣ ਦੇ ਮੌਕੇ ''ਤੇ ਇਸ ਦਾ ਸੀਮਿਤ ਵਰਜ਼ਨ ''ਸਵਿਫਟ ਡੇਕਾ'' ਪੇਸ਼ ਕੀਤਾ, ਜਿਸ ਦੀ ਕੀਮਤ ਛੇ ਲੱਖ 86 ਹਜ਼ਾਰ 983 ਰੁਪਏ ਤੱਕ ਹੈ।
ਕੰਪਨੀ ਨੇ ਜਾਰੀ ਬਿਆਨ ''ਚ ਦੱਸਿਆ ਕਿ 10 ਸਾਲ ਪੂਰੇ ਹੋਣ ਦੇ ਮੌਕੇ ''ਤੇ ਪੇਸ਼ ਕੀਤੇ ਇਸ ਖਾਸ ਵਰਜ਼ ਨੂੰ ਸਪੋਰਟੀ ਲੁੱਕ ਦਿੱਤੀ ਗਈ ਹੈ ਅਤੇ ਇਸ ਦੇ ਪਿੱਛੇ ਦੇ ਹਿੱਸੇ ''ਤੇ ''10''ਵੀ ਮਾਰਕ ਹੈ। ਸਪੋਰਟੀ ਬਾਡੀ ਗਰਾਫਿਕਸ, ਫੁੱਟਬਾਲ ਥੀਮ ਸੀਟ, ਇੰਟੀਰਿਅਰ ਅਤੇ ਐਕਸਟੀਰਿਅਰ ਸਟਾਇਲਿੰਗ ਕਿੱਟ ਆਦਿ ਫੀਚਰ ਇਸ ਨੂੰ ਹੋਰ ਆਕਰਸ਼ਕ ਬਣਾਉਂਦੇ ਹਨ।
ਸਵਿਫਟ ਡੇਕਾ ਦੇ ਵੀ. ਐਕਸ. ਆਈ ਵਰਜ਼ਨ ਦੀ ਕੀਮਤ ਪੰਜ ਲੱਖ 94 ਹਜਾਰ 445 ਰੁਪਏ ਅਤੇ ਵੀ. ਡੀ. ਆਈ ਵਰਜਨ ਦੀ ਕੀਮਤ ਛੇ ਲੱਖ 86 ਹਜ਼ਾਰ 983 ਰੁਪਏ ਹੈ। ਇਸ ਕਾਰ ''ਚ ਬਲੂਟੁੱਥ ਅਤੇ ਐਕਸਟਰਨਲ ਮਾਇਕ ਸਮਰਥਿਤ ਸੋਨੀ ਮਲਟੀਮੀਡਿਆ ਟਚ ਸਕ੍ਰੀਨ ਮਿਊਜ਼ਿਕ ਸਿਸਟਮ, ਦਰਵਾਜਿਆਂ ''ਤੇ ਸੋਨੀ ਦੇ ਛੇ ਇੰਚ ਸਪੀਕਰ, ਸਟੀਇਰਿੰਗ ਵ੍ਹੀਲ ਕਵਰ, ਰਿਵਰਸ ਕੈਮਰਾ ਪਾਰਕਿੰਗ ਅਸਿਸਟ ਸਿਸਟਮ, ਫ੍ਰੰਟ ਆਰਮ ਰੇਸਟ, ਡੋਰ ਸਿਲ ਗਾਰਡ, ਐਂਬੀਅੰਟ ਲਾਇਟ, ਟਰੈਂਡੀ ਫਲੋਰ ਮੈਟਸ, ਗਿਅਰ ਬੂਟ ਕਵਰ ਆਦਿ ਵੀ ਦਿਤੇ ਗਏ ਹਨ। ਇਸ ਕਾਰ ਦੇ ਨਾਲ ਗਾਹਕਾਂ ਨੂੰ 18 ਹਜ਼ਾਰ ਰੁਪਏ ਕੀਮਤ ਦੀ ਐਸਸਰੀਜ਼ ਕਿੱਟ ਵੀ ਦਿਤੀ ਜਾ ਰਹੀ ਹੈ।