ਮਾਰੁਤੀ ਸੁਜ਼ੂਕੀ ਨੇ ਲਾਂਚ ਕੀਤੀ ਆਪਣੀ ਪਹਿਲੀ ਕਾਂਪੈਕਟ SUV ਕਾਰ
Thursday, Mar 10, 2016 - 12:27 PM (IST)

ਜਲੰਧਰ— ਮਾਰੁਤੀ ਸੁਜ਼ੂਕੀ ਕੰਪਨੀ ਦੀ ਕਾਰ vitara-bre੍ਰ੍ਰa ਦਾ ਪਿਛਲੇ ਲੰਬੇ ਵਕਤ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਆਖਿਰਕਾਰ ਕੰਪਨੀ ਨੇ ਲਾਂਚ ਕਰ ਦਿੱਤੀ ਹੈ। ਮਾਰੁਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਦੀ ਕੀਮਤ 6.99 ਲੱਖ ਰੁਪਏ (ਏਕਸ-ਸ਼ੋਰੂਮ, ਦਿੱਲੀ) ਤੇ ਟਾਪ ਵੈਰੀਅੰਟ 10 ਲੱਖ ਰੁਪਏ ਹੋਵੇਗੀ। ਇਸ ਕਾਰ ਨੂੰ 98 ਫੀਸਦੀ ਭਾਰਤ ''ਚ ਤਿਆਰ ਕੀਤਾ ਗਿਆ ਹੈ। ਇਸ ਕਾਰ ਦਾ ਬਾਜ਼ਾਰ ''ਚ ਸਿੱਧਾ ਮੁਕਾਬਲਾ ਫੋਰਡ ਇਕੋਸਪੋਰਟ ਅਤੇ ਮਹਿੰਦਰਾ ਟੀ. ਯੂ. ਵੀ300 ਨਾਲ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਮਾਰੁਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਨਾਲ ਕੰਪਨੀ ਪਹਿਲੀ ਵਾਰ ਸਭ- ਕਾਂਪੈਕਟ ਐੱਸ. ਯੂ. ਵੀ ਸੇਗਮੈਂਟ ''ਚ ਕੱਦਮ ਰੱਖ ਰਹੀ ਹੈ।
ਮਾਰੁਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਨੂੰ ਸੁਜ਼ੂਕੀ ਦੇ ਗਲੋਬਲ ਸੀ ਪਲੇਟਫਾਰਮ ''ਤੇ ਤਿਆਰ ਕੀਤਾ ਗਿਆ ਹੈ। ਬਾਜ਼ਾਰ ''ਚ ਇਸ ਦੇ ਸੱਤ ਵੈਰੀਅੰਟ- LDi, LDi(O), VDi, VDi(O) , ZDi ਅਤੇ ZDi+ ਮਿਲਣਗੇ। ਇਸ ਸਬ-ਕਾਂਪੈਕਟ ਐੱਸ.ਯੂ. ਵੀ ਦੀ ਲੰਬਾਈ 3995mm, ਚੋੜਾਈ 1790mm ਅਤੇ ਉਚਾਈ 1640mm ਹੈ। ਗੱਡੀ ਦਾ ਗਰਾਊਂਡ ਕਲੀਅਰਰੈਂਸ 198mm ਦਾ ਹੈ। ਕਾਰ ''ਚ ਲੱਗੇ ਮਸਕਿਊਲਰ ਬੰਪਰ ਅਤੇ ਫਾਗ ਲੈਂਪ ਇਸ ਨੂੰ ਐੱਸ.ਯੂ. ਵੀ ਵਾਲਾ ਲੁੱਕ ਦੇ ਰਹੇ ਹਨ।
ਮਾਰੁਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਦਾ ਇੰਟੀਰਿਅਰ ਕਾਰ ''ਚ ਲੱਗੇ ਸੈਂਟਰਲ ਕੰਸੋਲ ''ਚ ਟਚਸਕ੍ਰੀਨ ਇੰਫੋਟੇਨਮੈਂਟ ਸਿਸਟਮ (ਸਮਾਰਟਪਲੇ ਅਤੇ ਐਪਲ ਕਾਰਪਲੇ), ਇਨ-ਬਿਲਟ ਨੈਵੀਗੇਸ਼ਨ, ਆਟੋਮੈਟਿਕ ਕਲਾਈਮੈਟ ਕੰਟਰੋਲ, ਕੀਲੈਸ ਐਂਟਰੀ, ਰਿਵਰਸ ਪਾਰਕਿੰਗ ਕੈਮਰਾ, ਪੁਸ਼ ਬਟਨ ਸਟਾਰਟ, ਕਰੂਜ਼ ਕੰਟਰੋਲ, ਕੂਲਡ ਅਪਰ ਗਲਵਬਾਕਸ ਅਤੇ ਸਲਾਈਡਿੰਗ ਫਰੰਟ ਆਰਮਰੇਸਟ ਲਗਾਏ ਗਏ ਹਨ। ਇਸ ਕਾਰ ਦੇ ਨਾਲ ਕੰਪਨੀ ਸਪੈਸ਼ਲ ਐਕਸਸਰੀ ਪੈਕੇਜ ਵੀ ਉਪਲੱਬਧ ਕਰਾਏਗੀ ਜਿਸ ''ਚ ਡਿਊਲ ਐਕਸਟੀਰਿਅਰ ਕਲਰ ਦਾ ਆਪਸ਼ਨ ਮੌਜ਼ੂਦ ਹੋਵੇਗਾ। ਵਿਟਾਰਾ ਬ੍ਰੇਜ਼ਾ ''ਚ ਕਈ ਖਾਸ ਫੀਚਰਸ ਵੀ ਦਿੱਤੇ ਗਏ ਹਨ। ਹਾਲਾਂਕਿ ਕਾਰ ਦੇ LDi ਅਤੇ VDi ਟਰਿਮ ''ਚ ਪਸੈਂਜ਼ਰ ਸਾਈਡ ਏਅਰਬੈਗ, ਏ. ਬੀ. ਐੱਸ (ABS) ਅਤੇ ਈ.ਬੀ. ਡੀ (EBD) ਨੂੰ ਸਟੈਂਡਰਡ ਫੀਚਰ ''ਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਇਸ ਟਰਿਮ ''ਚ ਇਹ ਸੇਫਟੀ ਫੀਚਰਸ ਆਪਸ਼ਨ ਦੇ ਤੌਰ ''ਤੇ ਅਲਗ ਉਪਲੱਬਧ ਹੋਣਗੇ।
ਵਿਟਾਰਾ ਬ੍ਰੇਜ਼ਾ ਦੇ ਇੰਜਣ ਦੀ ਗੱਲ ਕਰੀਏ ਤਾਂ ਇਸ ''ਚ 1.3-ਲਿਟਰ, 4-ਸਿਲੈਂਡਰ ਡੀ. ਡੀ. ਆਈ. ਐੱਸ (DDiS) ਡੀਜ਼ਲ ਇੰਜਣ ਲਗਾ ਹੈ ਜੋ 88.5 ਬੀ. ਐੱਚ. ਪੀ ਦਾ ਪਾਵਰ ਅਤੇ 200Nm ਦਾ ਟਾਰਕ ਦਿੰਦਾ ਹੈ। ਇਸ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਫਿਲਹਾਲ ਇਹ ਸਬ-ਕਾਂਮਪੈਕਟ ਐੱਸ. ਯੂ. ਵੀ ਡੀਜ਼ਲ ਇੰਜਣ ਆਪਸ਼ਨ ਦੇ ਨਾਲ ਹੀ ਉਪਲੱਬਧ ਹੋਵੇਗੀ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ 24.3 ਕਿਲੋਮੀਟਰ ਪ੍ਰਤੀ ਲਿਟਰ ਦਾ ਮਾਇਲੇਜ ਦੇਵੇਗੀ।
ਮਾਰੁਤੀ ਸੁਜ਼ੂਕੀ ਦੀ ਇਹ ਨਵੀਂ ਸਬ-ਕਾਂਪੈਕਟ ਐੱਸ.ਯੂ. ਵੀ ਕੰਪਨੀ ਦੇ ਰੈਗੂਲਰ ਡੀਲਰਸ਼ਿਪ ਦੇ ਜ਼ਰੀਏ ਵੇਚੀ ਜਾਵੇਗੀ। ਗੱਡੀ ਦੀ ਡਿਲਵਰੀ ਮਾਰਚ ਦੇ ਅੰਤ ਤੋਂਂ ਸ਼ੁਰੂ ਹੋਵੇਗੀ। ਧਿਆਨ ਯੋਗ ਹੈ ਕਿ ਕੰਪਨੀ ਜਲਦੀ ਹੀ ਵਿਟਾਰਾ ਬਰੇਜਾ ਦੇ ਆਟੋਮੇਟਡ ਮੈਨੁਅਲ ਟਰਾਂਸਮਿਸ਼ਨ ਵੈਰੀਅੰਟ ਨੂੰ ਵੀ ਬਾਜ਼ਾਰ ''ਚ ਲਾਂਚ ਕਰ ਸਕਦੀ ਹੈ।