40ਵੀਂ ਵਰ੍ਹੇਗੰਢ ਮੌਕੇ ਮਾਰੂਤੀ ਸੁਜ਼ੂਕੀ ਨੇ ਪੇਸ਼ ਕੀਤਾ ਏਰੀਨਾ ਬਲੈਕ ਐਡੀਸ਼ਨ

Thursday, Feb 09, 2023 - 04:35 PM (IST)

40ਵੀਂ ਵਰ੍ਹੇਗੰਢ ਮੌਕੇ ਮਾਰੂਤੀ ਸੁਜ਼ੂਕੀ ਨੇ ਪੇਸ਼ ਕੀਤਾ ਏਰੀਨਾ ਬਲੈਕ ਐਡੀਸ਼ਨ

ਆਟੋ ਡੈਸਕ- ਮਾਰੂਤੀ ਸੁਜ਼ੂਕੀ ਭਾਰਤ 'ਚ ਆਪਣੀ 40ਵੀਂ ਵਰ੍ਹੇਗੰਢ ਮਨਾ ਰਹੀ ਹੈ। ਇਸ ਮੌਕੇ ਕੰਪਨੀ ਨੇ Alto K10, Celerio, WagonR, Swift, Dzire, Brezza ਅਤੇ Ertiga ਵਰਗੇ ਮਾਡਲਾਂ ਦੇ ਬਲੈਕ ਐਡੀਸ਼ਨ ਨੂੰ ਲਾਂ ਕੀਤਾ ਹੈ। ਏਰੀਨਾ ਬਲੈਕ ਐਡੀਸ਼ਨ ਮਾਡਲ ਦੀਆਂ ਕੀਮਤਾਂ ਸਟੈਂਡਰਡ ਮਾਡਲ ਜਿੰਨੀਆਂ ਹਨ। ਇਸ ਤੋਂ ਇਲਾਵਾ ਇਹ ਨਵਾਂ ਸ਼ੇਡ ਸਿਰਫ ਕਾਰਾਂ ਦੇ ਚੁਣੇ ਹੋਏ ਵੇਰੀਐਂਟ ਦੇ ਨਾਲ ਉਪਲੱਬਧ ਹੋਵੇਗਾ। ਇਹ ਨਵਾਂ ਰੰਗ ਕਿਸ ਵੇਰੀਐਂਟ 'ਚ ਮਿਲੇਗਾ, ਇਸ ਬਾਰੇ ਜਾਣਕਾਰੀ ਬਾਅਦ 'ਚ ਸਾਂਝੀ ਕੀਤੀ ਜਾਵੇਗੀ।

ਜਾਣਕਾਰੀ ਲਈ ਦੱਸ ਦੇਈਏ ਕਿ ਬਲੈਕ ਐਡੀਸ਼ਨ ਦੇ ਨਾਲ ਪੂਰੇ ਏਰੀਨਾ ਪੋਰਟਫੋਲੀਓ ਲਈ ਨਵੇਂ ਅਸੈਸਰੀ ਪੈਕੇਜ ਵੀ ਪੇਸ਼ ਕੀਤੇ ਹਨ। ਇਨ੍ਹਾਂ ਪੈਕੇਸ 'ਚ ਸੀਟ ਕਵਰ, ਕੁਸ਼ਨ, ਮੈਟ, ਟ੍ਰਿਮ ਗਾਰਨਿਸ਼, ਚਾਰਜਰ ਅਤੇ ਵੈਕਿਊਮ ਕਲੀਨਰ ਵਰਗੀਆਂ ਆਈਟਮਾਂ ਸ਼ਾਮਲ ਹਨ। ਇਨ੍ਹਾਂ ਅਸੈਸਰੀ ਪੈਕੇਜ ਦੀ ਕੀਮਤ 14,999 ਰੁਪਏ ਤੋਂ ਲੈ ਕੇ 35,990 ਰੁਪਏ ਤਕ ਹੈ। 


author

Rakesh

Content Editor

Related News