ਹੁਣ ਇਲੈਕਟ੍ਰਿਕ ਵਰਜ਼ਨ ''ਚ ਪੇਸ਼ ਹੋਵੇਗੀ ਮਾਰੂਤੀ ਸੁਜ਼ੂਕੀ ਜਿਮਨੀ

Tuesday, Feb 21, 2023 - 05:47 PM (IST)

ਹੁਣ ਇਲੈਕਟ੍ਰਿਕ ਵਰਜ਼ਨ ''ਚ ਪੇਸ਼ ਹੋਵੇਗੀ ਮਾਰੂਤੀ ਸੁਜ਼ੂਕੀ ਜਿਮਨੀ

ਆਟੋ ਡੈਸਕ- ਮਾਰੂਤੀ ਸੁਜ਼ੂਕੀ ਜਿਮਨੀ ਪਿਛਲੇ ਕਾਫੀ ਸਮੇਂ ਤੋਂ ਚਰਚਾ 'ਚ ਹੈ। ਕੰਪਨੀ ਨੇ 5-ਡੋਰ ਜਿਮਨੀ ਨੂੰ ਆਟੋ ਐਕਸਪੋ 'ਚ ਅਨਵੀਲ ਕੀਤਾ ਸੀ ਅਤੇ ਜਲਦ ਹੀ ਬਾਜ਼ਾਰ 'ਚ ਲਾਂਚ ਵੀ ਕਰ ਦਿੱਤਾ ਜਾਵੇਗਾ। ਹੁਣ ਅਜਿਹੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਮਨੀ ਦੇ ਇਲੈਕਟ੍ਰਿਕ ਵਰਜ਼ਨ ਨੂੰ ਵੀ ਲਾਂਚ ਕੀਤਾ ਜਾਵੇਗਾ। 

ਫਿਲਹਾਲ ਜਿਮਨੀ ਈਵੀ ਲਈ ਯੂਰਪੀ ਬਾਜ਼ਾਰ 'ਚ ਐਲਾਨ ਕਰ ਦਿੱਤਾ ਗਿਆ ਹੈ। ਸੁਜ਼ੂਕੀ ਦੁਆਰਾ ਯੂਰਪ ਲਈ ਆਗਾਮੀ ਈਵੀ ਦਾ ਆਲੈਨ ਕਾਰ ਦਾ ਇਕ ਟੀਜ਼ਰ ਪੇਸ਼ ਕਰਕੇ ਕੀਤਾ ਗਿਆ ਹੈ। ਉਮੀਦ ਹੈ ਕਿ ਜਿਮਨੀ ਦੇ 3-ਡੋਰ ਐਡੀਸ਼ਨ ਨੂੰ ਇਲੈਕਟ੍ਰਿਕ ਮਾਡਲ ਦੇ ਰੂਪ 'ਚ ਪੇਸ਼ ਕੀਤਾ ਜਾਵੇਗਾ।


author

Rakesh

Content Editor

Related News