BS6 ਇੰਜਣ ਦੇ ਨਾਲ ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤੀ ਨਵੀਂ Eeco

01/20/2020 10:54:17 AM

ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਆਪਣੀ ਬਿਜ਼ਨੈੱਸ ਅਤੇ ਫੈਮਲੀ ਕਾਰ ਈਕੋ ਨੂੰ ਬੀ.ਐੱਸ.-6 ਇੰਜਣ ਦੇ ਨਾਲ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 3.81 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਉਥੇ ਹੀ ਇਸ ਦੇ 5 ਸੀਟਰ ਏ.ਸੀ. ਮਾਡਲ ਦੀ ਕੀਮਤ 4.21 ਲੱਖ ਰੁਪਏ (ਐਕਸ-ਸ਼ੋਅਰੂਮ) ਹੈ। 

1.2 ਲੀਟਰ ਇੰਜਣ
ਇਸ ਕਾਰ ’ਚ 1.2 ਲੀਟਰ ਬੀ.ਐੱਸ.-6 ਇੰਜਣ ਲੱਗਾ ਹੈ ਜੋ 73 ਬੀ.ਐੱਚ.ਪੀ. ਦੀ ਪਾਵਰ ਅਤੇ 98 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। 

 

ਮਾਈਲੇਜ
ਮਾਰੂਤੀ ਸੁਜ਼ੂਕੀ ਈਕੋ ਦੀ ਮਾਈਲੇਜ 15.37 ਕਿਲੋਮੀਟਰ ਪ੍ਰਤੀ ਲੀਟਰ ਤੋਂ ਵੱਧ ਕੇ 16.11 ਕਿਲੋਮੀਟਰ ਪ੍ਰਤੀ ਲੀਟਰ ਹੋ ਗਈ ਹੈ। ਇਸ ਤੋਂ ਇਲਾਵਾ ਈਕੋ ’ਚ ਹੋਰ ਕੋਈ ਬਦਲਾਅ ਨਹੀਂ ਕੀਤਾ ਗਿਆ। 
- ਦੱਸ ਦੇਈਏ ਕਿ ਮਾਰੂਤੀ ਈਕੋ ਨੂੰ ਭਾਰਤ ’ਚ ਸਾਲ 2010 ਨੂੰ ਲਾਂਚ ਕੀਤਾ ਗਿਆ ਸੀ ਅਤੇ ਹੁਣ ਤਕ ਮਾਰੂਤੀ ਸੁਜ਼ੂਕੀ ਨੇ ਇਸ ਐੱਮ.ਪੀ.ਵੀ. ਦੇ 6.5 ਲੱਖ ਇਕਾਈਆਂ ਵੇਚ ਦਿੱਤੀਆਂ ਹਨ। 


Related News