ਦਸੰਬਰ ’ਚ ਲਾਂਚ ਹੋਵੇਗੀ ਮਾਰੂਤੀ ਸੁਜ਼ੂਕੀ CNG, ਇੰਨੀ ਹੋਵੇਗੀ ਅਨੁਮਾਨਿਤ ਕੀਮਤ

Monday, Nov 14, 2022 - 03:53 PM (IST)

ਆਟੋ ਡੈਸਕ– ਮਾਰੂਤੀ ਸੁਜ਼ੂਕੀ ਦਸੰਬਰ 2022 ’ਚ ਭਾਰਤੀ ਬਾਜ਼ਾਰ ’ਚ ਗ੍ਰੈਂਡ ਵਿਟਾਰਾ ਸੀ.ਐੱਨ.ਜੀ. ਨੂੰ ਪੇਸ਼ ਕਰਨ ਵਾਲੀ ਹੈ। ਇਸ ਤੋਂ ਬਾਅਦ ਗ੍ਰੈਂਡ ਵਿਟਾਰਾ ਸੀ.ਐੱਨ.ਜੀ. ਪੈਟਰੋਲ, ਸਟ੍ਰਾਂਗ ਹਾਈਬ੍ਰਿਡ ਅਤੇ ਸੀ.ਐੱਨ.ਜੀ. ਪਾਵਰਟ੍ਰੇਨ ਆਪਸ਼ਨ ਦੇ ਨਾਲ ਵੇਚਿਆ ਜਾਣ ਵਾਲਾ ਮਾਰੂਤੀ ਦਾ ਪਹਿਲਾ ਮਾਡਲ ਬਣ ਜਾਵੇਗਾ। ਜਿਸਦੇ ਚਲਦੇ ਇਸਦੀ ਸੇਲ ਵਧਣ ਦੀ ਉਮੀਦ ਵੀ ਹੈ। 

ਪਿਛਲੇ ਕਾਫੀ ਸਮੇਂ ਤੋਂ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਕੰਪਨੀ ਕਾਫੀ ਸਮੇਂ ਤੋਂ ਇਸ ਮਾਡਲ ’ਤੇ ਕੰਮ ਕਰ ਰਹੀ ਹੈ ਪਰ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਗ੍ਰੈਂਡ ਵਿਟਾਰਾ ਸੀ.ਐੱਨ.ਜੀ. ਤੋਂ ਪਹਿਲਾਂ ਬਾਜ਼ਾਰ ’ਚ Toyota Hyryder CNG ਲਾਂਚ ਹੋ ਸਕਦੀ ਹੈ। Hyryder ਅਤੇ Grand Vitara ਦੋਵੇਂ SUV ’ਚ 1.5 ਲੀਟਰ ਪੈਟਰੋਲ ਇੰਜਣ ਦਿੱਤਾ ਜਾਵੇਗਾ ਅਤੇ ਟਰਾਂਸਮਿਸ਼ਨ ਲਈ ਇਸਨੂੰ 5-ਸਪੀਡ ਗਿਅਰਬਾਕਸ ਨਾਲ ਜੋੜਿਆ ਜਾਵੇਗਾ।

ਕੰਪਨੀ ਨੇ ਅਜੇ ਇਸਦੀ ਕੀਮਤ ਅਤੇ ਵੇਰੀਐਂਟ ਦਾ ਖੁਲਾਸਾ ਨਹੀਂਕੀਤਾ। ਜਦਕਿ ਟੌਇਟਾ ਨੇ ਦੱਸਿਆ ਹੈ ਕਿ Hyryder CNG ਦੋ ਵੇਰੀਐਂਟ ’ਚ ਆਏਗੀ। ਸੀ.ਐੱਨ.ਜੀ. ਸੈਗਮੈਂਟ ’ਚ ਗ੍ਰੈਂਡ ਵਿਟਾਰਾ ਦਾ ਮੁਕਾਬਲਾ Toyota Hyryder ਨਾਲ ਹੋਵੇਗਾ। ਕੀਮਤ ਨੂੰ ਲੈ ਕੇ ਅਨੁਮਾਨ ਹੈ ਕਿ ਗ੍ਰੈਂਡ ਵਿਟਾਰਾ ਦੇ ਪੈਟਰੋਲ ਮਾਡਲ-ਹਾਈਬ੍ਰਿਡ ਵੇਰੀਐਂਟ ਦੇ ਮੁਕਾਬਲੇ ਸੀ.ਐੱਨ.ਜ. ਆਪਸ਼ਨ 75,000 ਤੋਂ 95,000 ਰੁਪਏ ਜ਼ਿਆਦਾ ਮਹਿੰਗਾ ਹੋਵੇਗਾ।


Rakesh

Content Editor

Related News