10 ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਾਰਾਂ ''ਚ 8 ਮਾਡਲ ਮਾਰੂਤੀ ਦੇ

Tuesday, Feb 28, 2017 - 02:00 PM (IST)

10 ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਾਰਾਂ ''ਚ 8 ਮਾਡਲ ਮਾਰੂਤੀ ਦੇ
ਜਲੰਧਰ- ਦੇਸ਼ ਦੀ ਸਭ ਤੋਂ ਵੱਡੀ ਕਾਰ ਵਿਨਿਰਮਾਤਾ ਕੰਪਨੀ ਮਾਰੂਤੀ-ਸੁਜ਼ੂਕੀ ਇੰਡੀਆ ਦਾ ਭਾਰਤ ਦੇ ਯਾਤਰੀ ਵਾਹਨ ਬਾਜ਼ਾਰ ''ਚ ਚੋਟੀ ਦਾ ਸਥਾਨ ਜਨਵਰੀ ''ਚ ਵੀ ਕਾਇਮ ਰਿਹਾ ਹੈ। ਇਸ ਮਹੀਨੇ ''ਚ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ 10 ਕਾਰਾਂ ''ਚੋਂ 8 ਮਾਡਲ ਮਾਰੂਤੀ ਦੇ ਹਨ। ਜਨਵਰੀ 2016 ''ਚ ਸਭ ਤੋਂ ਜ਼ਿਆਦਾ 10 ਵਿਕਣ ਵਾਲੀਆਂ ਕਾਰਾਂ ''ਚੋਂ 6 ਮਾਡਲ ਮਾਰੂਤੀ ਦੇ ਹੀ ਸਨ। ਕਾਰ ਵਿਨਿਰਮਾਤਾਵਾਂ ਦੇ ਸੰਗਠਨ ਸੁਸਾਇਟੀ ਆਫ ਇੰਡੀਅਨ ਆਟੋ ਮੋਬਾਇਲ ਮੈਨੂਫੈਕਚਰਸ (ਸਿਆਮ) ਦੇ ਨਵੀਨਤਮ ਅੰਕੜੇ ਅਨੁਸਾਰ ਜਨਵਰੀ 2017 ''ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਮਾਰੂਤੀ ਦੀ ਆਲਟੋ ਬਣੀ ਰਹੀ। ਜਨਵਰੀ 2017 ''ਚ ਇਸ ਦੀਆਂ 22,998 ਇਕਾਈਆਂ ਵਿਕੀਆਂ, ਜਦਕਿ ਜਨਵਰੀ 2016 ''ਚ ਇਹ ਗਿਣਤੀ 21,462 ਸੀ।
ਕੰਪਨੀ ਦੀ ਡਿਜ਼ਾਇਰ ਇਸ ਸੂਚੀ ''ਚ ਦੂਜੇ ਸਥਾਨ ''ਤੇ ਹੈ। ਇਸ ਮਾਡਲ ਦੀਆਂ 15,087 ਕਾਰਾਂ ਜਨਵਰੀ 2017 ''ਚ ਵਿਕੀਆਂ, ਜਦਕਿ 2016 ਦੇ ਇਸ ਮਹੀਨੇ ''ਚ ਇਹ ਅੰਕੜਾ 14,042 ਕਾਰਾਂ ਦਾ ਸੀ। ਤੀਜੇ ਸਥਾਨ ''ਤੇ ਮਾਰੂਤੀ ਵੈਗਨ-ਆਰ ਰਹੀ ਹੈ, ਜਿਸ ਦੀਆਂ 14,930 ਇਕਾਈਆਂ ਦੀ ਵਿਕਰੀ ਹੋਈ ਹੈ। ਜਨਵਰੀ 2016 ''ਚ ਇਹ ਵਿਕਰੀ 12,744 ਇਕਾਈ ਸੀ।
ਸਵਿਫਟ 14,545 ਕਾਰਾਂ ਦੀ ਵਿਕਰੀ ਦੇ ਨਾਲ ਜਨਵਰੀ 2017 ''ਚ ਚੌਥੇ ਸਥਾਨ ''ਤੇ ਰਹੀ ਹੈ। ਪਿਛਲੇ ਸਾਲ ਜਨਵਰੀ ''ਚ ਇਸ ਦੀ ਵਿਕਰੀ 14,057 ਇਕਾਈ ਸੀ, ਜਿਸ ਕਾਰਨ ਇਹ ਸੂਚੀ ''ਚ ਦੂਜੇ ਸਥਾਨ ''ਤੇ ਸੀ।

Related News