ਪੈਟਰੋਲ ਵੇਰਿਅੰਟ ''ਚ ਲਾਂਚ ਹੋਵੇਗੀ ਮਾਰੁਤੀ ਸੁਜ਼ੂਕੀ S - ਕਰਾਸ
Monday, Jun 20, 2016 - 02:22 PM (IST)

ਜਲੰਧਰ - ਭਾਰਤ ''ਚ ਲੋਕਪ੍ਰੀਅ ਕਾਰ ਨਿਰਮਾਤਾ ਕੰਪਨੀ ਮਾਰੂਤੀ ਸਜ਼ੂਕੀ ਆਪਣੀ S - ਕਰਾਸ ਕਰਾਸਓਵਰ ਕਾਰ ਦਾ ਪੈਟਰੋਲ ਵੈਰਿਅੰਟ ਲੈ ਕੇ ਆ ਰਹੀ ਹੈ। ਇਸ ਕਾਰ ''ਚ ਫਿਲਹਾਲ 1.3- ਲਿਟਰ ਅਤੇ 1.6-ਲਿਟਰ ਦੇ ਆਪਸ਼ਨ ''ਚ DDiS ਡੀਜਲ ਇੰਜਣ ਦਿੱਤਾ ਜਾ ਰਿਹਾ ਹੈ।
ਆਟੋਕਾਰ ਇੰਡੀਆ ਦੀ ਰਿਪੋਰਟ ਦੇ ਮੁਤਾਬਕ ਇਸ ਕਾਰ ਦੇ ਪੈਟਰੋਲ ਵੈਰਿਅੰਟ ''ਚ ਖਾਸ ਤੌਰ ''ਤੇ ਫੋਰ-ਸਿਲੈਂਡਰ ਸੁਜ਼ੂਕੀ M15 1.5-ਲਿਟਰ ਪੈਟਰੋਲ ਇੰਜਣ ਦਿੱਤਾ ਜਾਵੇਗਾ , ਜੋ 100 PS ਪਾਵਰ ਅਤੇ 133 Nm ਦਾ ਟਾਰਕ ਜਨਰੇਟ ਕਰੇਗਾ। ਉਂਮੀਦ ਕੀਤੀ ਜਾ ਰਹੀ ਹੈ ਕਿ ਇਹ ਕਾਰ ਇਸ ਸਾਲ ਦੇ ਅਖੀਰ ਤੱਕ ਲਾਂਚ ਕੀਤੀ ਜਾਵੇਗੀ।