ਮਾਰੂਤੀ ਬ੍ਰੇਜ਼ਾ ਨੂੰ ਟੱਕਰ ਦੇਣ ਆ ਰਹੀ ਇਹ ਕਾਰ, 7 ਲੱਖ ਰੁਪਏ ਹੋ ਸਕਦੀ ਹੈ ਕੀਮਤ

Saturday, Jul 11, 2020 - 04:45 PM (IST)

ਮਾਰੂਤੀ ਬ੍ਰੇਜ਼ਾ ਨੂੰ ਟੱਕਰ ਦੇਣ ਆ ਰਹੀ ਇਹ ਕਾਰ, 7 ਲੱਖ ਰੁਪਏ ਹੋ ਸਕਦੀ ਹੈ ਕੀਮਤ

ਆਟੋ ਡੈਸਕ– ਭਾਰਤ ’ਚ ਲਗਾਤਾਰ ਕੰਪੈਕਟ ਐੱਸ.ਯੂ.ਵੀ. ਸੈਗਮੈਂਟ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਅਜਿਹੇ ’ਚ ਫਰਾਂਸ ਦੀ ਵਾਹਨ ਨਿਰਮਾਤਾ ਕੰਪਨੀ ਰੇਨੋਲਟ ਭਾਰਤੀ ਬਾਜ਼ਾਰ ’ਚ ਆਪਣੀ ਨਵੀਂ ਕੰਪੈਕਟ SUV Kiger ਨੂੰ ਲਾਂਚ ਕਰਨ ਵਾਲੀ ਹੈ। ਇਹ ਕਾਰ ਭਾਰਤ ’ਚ ਲਾਂਚ ਹੋਣ ਤੋਂ ਬਾਅਦ ਮਾਰੂਤੀ ਵਿਟਾਰਾ ਬ੍ਰੇਜ਼ਾ, ਟਾਟਾ ਨੈਕਸਨ ਅਤੇ ਹੁੰਡਈ ਵੈਨਿਊ ਨੂੰ ਜ਼ਬਰਦਸਤ ਟੱਕਰ ਦੇਵੇਗੀ। 

ਕੀਮਤ
ਰੇਨੋਲਟ ਭਾਰਤੀ ਬਾਜ਼ਾਰ ’ਚ ਆਪਣੀ ਨਵੀਂ ਕੰਪੈਕਟ SUV Kiger ਨੂੰ ਸਾਲ 2021 ਦੀ ਸ਼ੁਰੂਆਤ ’ਚ ਉਤਾਰੇਗੀ। ਇਸ ਦੀ ਕੀਮਤ 7 ਤੋਂ 8 ਲੱਖ ਰੁਪਏ ਤਕ ਹੋ ਸਕਦੀ ਹੈ। 

ਡਿਜ਼ਾਇਨ
ਇਸ ਕਾਰ ਦੇ ਡਿਜ਼ਾਇਨ ਨੂੰ ਇਕ ਕੰਪੈਕਟ ਐੱਸ.ਯੂ.ਵੀ. ਦੀ ਤਰ੍ਹਾਂ ਬਣਾਇਆ ਗਿਆ ਹੈ ਜਿਸ ਵਿਚ ਕ੍ਰੋਮ-ਲਾਈਨੇਡ ਵਿੰਗ ਵਰਗੀ ਗਰਿੱਲ ਅਤੇ ਪਤਲੀਆਂ ਐੱਲ.ਈ.ਡੀ. ਡੇ-ਟਾਈਮ ਰਨਿੰਗ ਲਾਈਟਾਂ ਦਿੱਤੀਆਂ ਗਈਆਂ ਹਨ। ਵੇਖਣ ’ਚ ਇਸ ਦੀ ਲੁਕ ਟਰਾਈਬਰ ਤੋਂ ਪ੍ਰੇਰਿਤ ਲਗਦੀ ਹੈ ਕਿਉਂਕਿ ਇਸ ਵਿਚ ਸੀ-ਆਕਾਰ ਦੀਆਂ ਟੇਲ ਲਾਈਟਾਂ ਦਿੱਤੀਆਂ ਗਈਆਂ ਹਨ। 

PunjabKesari

ਇੰਟੀਰੀਅਰ
ਇਸ ਕਾਰ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਹਨ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਇਸ ਦੇ ਡੈਸ਼ਬੋਰਡ ਨੂੰ ਨਵਾਂ ਡਿਜ਼ਾਇਨ ਮਿਲਿਆ ਹੈ। ਇਸ ਵਿਚ 8.0 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਮਿਲੇਗਾ। ਇਸ ਤੋਂ ਇਲਾਵਾ ਇਕ ਡਿਜੀਟਲ ਇੰਸਟਰੂਮੈਂਟ ਕਲੱਸਟਰ, ਸਟੀਅਰਿੰਗ ਮਾਊਂਟਿਡ ਆਡੀਓ ਕੰਟਰੋਲ ਅਤੇ ਆਟੋਮੈਟਿਕ ਕਲਾਈਮੇਟ ਕੰਟਰੋਲ ਵਰਗੇ ਫੀਚਰਜ਼ ਵੀ ਇਸ ਵਿਚ ਹੋਣਗੇ। 

ਇੰਜਣ
ਇਸ ਕਾਰ ਨੂੰ 1.0 ਲੀਟਰ ਟਰਬੋਚਾਰਜਡ ਪੈਟਰੋਲ ਇੰਜਣ ਅਤੇ 1.0 ਲੀਟਰ ਨੈਚੁਰਲੀ ਐਸਪਰੇਟਿਡ ਪੈਟਰੋਲ ਇੰਜਣ ਨਾਲ ਲਿਆਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕਾਰ ਮੈਨੁਅਲ ਅਤੇ ਏ.ਐੱਮ.ਟੀ. ਗਿਅਰਬਾਕਸ ਆਪਸ਼ਨ ਨਾਲ ਪੇਸ਼ ਹੋਵੇਗੀ। 


author

Rakesh

Content Editor

Related News