ਚੀਨ ਬਣਾ ਰਿਹਾ ਹੈ ਦੁਨੀਆਂ ਦਾ ਸਭ ਤੋਂ ਤੇਜ਼ SuperComputer
Wednesday, Feb 22, 2017 - 12:14 PM (IST)

ਜਲੰਧਰ- ਤਕਨੀਕੀ ਦੁਨੀਆਂ ਕਾਫੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਇਸ ਰੇਸ ''ਚ ਚੀਨ ਅੱਗੇ ਨਿਕਲਦਾ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਚੀਨ ਇਕ ਅਜਿਹਾ ਸੁਪਰ ਕੰਪਿਊਟਰ ਬਣਾ ਰਿਹਾ ਹੈ, ਜੋ ਦੁਨੀਆਂ ਦੇ ਮੌਜੂਦ ਕਿਸੇ ਵੀ ਕੰਪਿਊਟਰ ਤੋਂ 10 ਗੁਣਾ ਜ਼ਿਆਦਾ ਤੇਜ਼ ਕੰਮ ਕਰੇਗਾ। ਇਸ ਦੀ ਸਪੀਡ ਚੀਨ ਦੇ ਪਹਿਲੇ ਤਾਈਲੁਹਾਈਟ ਕੰਪਿਊਟਰ ਤੋਂ ਵੀ ਤੇਜ਼ ਹੋਵੇਗੀ। ਚੀਨ ਇਸ ਨੂੰ ਨੈਸ਼ਨਲ ਸੁਪਰ ਕੰਪਿਊਟਰ ਤਿਆਨਜਿਨ ਸੈਂਟਰ ''ਚ ਬਣਾ ਰਿਹਾ ਹੈ। ਇਸ ਸੈਂਟਰ ਦੇ ਡਾਇਰੈਕਟਰ ਮੇਂਗ ਸ਼ਿਯਾਨਫੇਈ ਨੇ ਕਿਹਾ ਕਿ ਚੀਨ ਦੀ ਇਹ ਕੋਸ਼ਿਸ਼ ਹੈ ਕਿ ਉਹ ਦੁਨੀਆਂ ਦੇ ਪਹਿਲੇ ਪ੍ਰੋਟੋਟਾਈਮ ਐਕਸਾਸਕੇਲ ਸੁਪਰ ਕੰਪਿਊਟਰ ''ਤਿਨਹੇ-3'' ਦੇ ਪ੍ਰੋਡੈਕਸ਼ਨ ਲਈ ਹਾਈ ਪਰਫਾਰਮਸ ਪ੍ਰੋਸੈਸਰ ਅਤੇ ਦੂਜੀ ਅਹਿਮ ਟੈਕਨਾਲੋਜੀ ਹਾਸਲ ਕਰ ਸਕੇ।
2018 ਤੱਕ ਬਣੇਗਾ ਸੁਪਰਕੰਪਿਊਟਰ -
ਇਕ ਰਿਪੋਰਟ ਦੇ ਮੁਤਾਬਕ ਇਹ ਪ੍ਰੋਜੈਕਟ 2018 ਤੱਕ ਪੂਰਾ ਹੋਣ ਦੀ ਉਮੀਦ ਹੈ। ਇਸ ''ਚ ਐਕਸਾਸਕੇਲ ਦਾ ਮਤਲਬ ਹੈ ਕਿ ਇਹ ਇਕ ਕਿਊਟੀਲਿਆਨ (ਇਕ ਤੋਂ ਬਾਅਦ 18 ਤੋਂ 0 ਤੱਕ) ਪਰਸੈਂਕਿੰਡ ਕੈਲਕੂਲੇਸ਼ਨ ਕਰ ਸਕਦਾ ਹੈ। ਇਸ ਲਈ ਚੀਨ ਨੇ ਘਰੇਲੂ ਡਿਜ਼ਾਈਨ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਹੈ। ਇਹ ਦੁਨੀਆ ਦਾ ਸਭ ਤੋਂ ਤੇਜ਼ ਕੰਪਿਊਟਰ ਹੋਵੇਗਾ। ਖਬਰਾਂ ਦੀ ਮੰਨੀਏ ਤਾਂ ਸੁਪਰ ਕੰਪਿਊਟਰ ਯੂਜ਼ਰ ਨੂੰ ਆਸਾਨੀ ਨਾਲ ਉਪਲੱਬਧ ਕਰਾਇਆ ਜਾਵੇਗਾ। ਨਾਲ ਹੀ ਇਸ ''ਚ ਬੇਹੱਦ ਜਟਿਲ ਤੇਜ਼ ਸਪੀਡ, ਐਕਿਯੂਰੇਸੀ ਸਕੋਰ ਦੇ ਤਹਿਤ ਵਰਲਡ ਦੇ ਟਾਪ 500 ਸੁਪਰ ਕੰਪਿਊਟਰ ਦੀ ਸਾਲਾਨਾ ਲਿਸਟ ''ਚ ਚੀਨ 7 ਵਾਰ ਟਾਪ ''ਤੇ ਰਿਹਾ ਹੈ। ਇਹ ਹੀ ਨਹੀਂ ਚੀਨ ਨੇ ਇਸ ਮਾਮਲੇ ''ਚ ਅਮਰੀਕਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਚੀਨ ਦੇ ਕੋਲ ਦੁਨੀਆਂ ''ਚ ਸਭ ਤੋਂ ਜ਼ਿਆਦਾ 167 ਸੁਪਰ ਕੰਪਿਊਟਰ ਮੌਜੂਦ ਹੈ, ਜਦ ਕਿ ਅਮਰੀਕਾ ਦੇ 165 ਸੁਪਰ ਕੰਪਿਊਟਰ ਹੈ, ਜੇਕਰ ਭਾਰਤ ਦੀ ਗੱਲ ਕੀਤੀ ਜਾਵੇ, ਸਿਰਫ 9 ਸੁਪਰ ਕੰਪਿਊਟਰ ਹੈ।