ਟਾਟਾ ਨੈਕਸਨ ਈ.ਵੀ. ਨੂੰ ਟੱਕਰ ਦੇਣ ਆ ਰਹੀ ਮਹਿੰਦਰਾ ਦੀ ਨਵੀਂ ਕੰਪੈਕਟ ਐੱਸ.ਯੂ.ਵੀ.

Tuesday, Jul 12, 2022 - 03:18 PM (IST)

ਟਾਟਾ ਨੈਕਸਨ ਈ.ਵੀ. ਨੂੰ ਟੱਕਰ ਦੇਣ ਆ ਰਹੀ ਮਹਿੰਦਰਾ ਦੀ ਨਵੀਂ ਕੰਪੈਕਟ ਐੱਸ.ਯੂ.ਵੀ.

ਆਟੋ ਡੈਸਕ– ਮਹਿੰਦਰਾ ਐਂਡ ਮਹਿੰਦਰਾ ਬਹੁਤ ਜਲਦ ਭਾਰਤੀ ਬਾਜ਼ਾਰ ’ਚ ਆਪਣੀ ਐੱਸ.ਯੂ.ਵੀ. ਲਾਂਚ ਕਰਨ ਵਾਲੀ ਹੈ ਜਿਸਦਾ ਮੁਕਾਬਲਾ ਟਾਟਾ ਨੈਕਸਨ ਈ.ਵੀ. ਨਾਲ ਹੋਵੇਗਾ। ਉਮੀਦ ਹੈ ਕਿ ਕੰਪਨੀ ਅਗਲੇ 2 ਮਹੀਨਿਆਂ ਦੇ ਅੰਦਰ ਇਸ ਕੰਪੈਕਟ ਐੱਸ.ਯੂ.ਵੀ. ਦੇ ਇਲੈਕਟ੍ਰਿਕ ਵੇਰੀਐਂਟ ਨੂੰ ਲਾਂਚ ਕਰਨ ਵਾਲੀ ਹੈ ਜਿਸ ਨੂੰ XUV400 ਦੇ ਨਾਂ ਨਾਲ ਜਾਣਿਆ ਜਾਵੇਗਾ। 

ਮਹਿੰਦਰਾ ਨੇ ਪਹਿਲੀ ਵਾਰ ਆਟੋ ਐਕਸਪੋ ’ਚ eXUV300 ਦੇ ਰੂਪ ’ਚ ਪੇਸ਼ ਕੀਤਾ ਸੀ। ਉਥੇ ਹੀ ਡਿਜ਼ਾਈਨਿੰਗ ਨੂੰ ਲੈ ਕੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਵਿਚ ਫੋਗ ਲੈਂਪ ਸ਼ਾਮਲ ਕੀਤੇ ਜਾ ਸਕਦੇ ਹਨ ਅਤੇ ਕੰਪਨੀ ਦੀ ਪਹਿਲੀ ਨਵੀਂ ਲਾਂਗ ਰੇਂਜ ਇਲੈਕਟ੍ਰਿਕ ਐੱਸ.ਯੂ.ਵੀ. ਹੋਵੇਗੀ ਜਿਸਨੂੰ ਮਲਟੀਪਲ ਬੈਟਰੀ ਪੈਕ ਆਪਸ਼ਨ ਦੇ ਨਾਲ ਪੇਸ਼ ਕੀਤਾ ਜਾਵੇਗਾ। ਫੀਚਰਜ਼ ਦੀ ਗੱਲ ਕਰੀਏ ਤਾਂ ਕੰਪਨੀ ਨੇ ਕੋਈ ਵੀ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਿਚ ADAS ਦੇ ਨਾਲ-ਨਾਲ ਕਈ ਸ਼ਾਨਦਾਰ ਫੀਚਰਜ਼ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।

ਦੱਸ ਦੇਈਏ ਕਿ ਨੈਕਸਾ ਈ.ਵੀ. ਸੁਰੱਖਿਅਤ ਕਾਰਾਂ ’ਚੋਂ ਇਕ ਹੈ ਜੋ ਕਿ ਇਸ ਦੀ ਸੇਲ ਵਧਾਉਣ ਦਾ ਮੁੱਖ ਕਾਰਨ ਹੈ ਅਤੇ ਨਾਲ ਹੀ ਇਹ ਪਿਛਲੇ ਮਹੀਨੇ ਸੇਲ ਦੇ ਮਾਮਲੇ ’ਚ ਟਾਪ ’ਤੇ ਰਹੀ ਸੀ।


author

Rakesh

Content Editor

Related News