Mahindra ਕਰਨ ਜਾ ਰਹੀ ਹੈ XUV700 ਦੇ 1.08 ਲੱਖ ਯੂਨਿਟਸ ਦੀ ਜਾਂਚ, ਜਾਣੋ ਕੀ ਹੈ ਦਿੱਕਤ

Friday, Aug 18, 2023 - 11:49 PM (IST)

ਆਟੋ ਡੈਸਕ : ਆਟੋ ਪ੍ਰਮੁੱਖ ਮਹਿੰਦਰਾ ਐਂਡ ਮਹਿੰਦਰਾ (M&M) ਨੇ ਘੋਸ਼ਣਾ ਕੀਤੀ ਹੈ ਕਿ ਉਹ ਆਪਣੀ XUV ਰੇਂਜ ਦੇ ਚੋਣਵੇਂ ਵਾਹਨਾਂ ਦੀ ਜਾਂਚ ਕਰੇਗੀ ਅਤੇ ਜ਼ਰੂਰਤ ਪੈਣ 'ਤੇ ਕਾਰਾਂ 'ਚ ਸੁਧਾਰ ਕਰੇਗੀ, ਜਿਸ ਵਿੱਚ XUV700 ਦੀਆਂ 1.08 ਲੱਖ ਤੋਂ ਵੱਧ ਯੂਨਿਟਸ ਅਤੇ XUV400 ਦੀਆਂ 3,560 ਯੂਨਿਟਸ ਸ਼ਾਮਲ ਹਨ। ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਜਿਨ੍ਹਾਂ ਵਾਹਨਾਂ ਦੀ ਜਾਂਚ ਕੀਤੀ ਜਾਣੀ ਹੈ, ਲੋੜ ਪੈਣ 'ਤੇ ਉਨ੍ਹਾਂ ਨੂੰ ਠੀਕ ਕੀਤਾ ਜਾਵੇਗਾ। XUV700 ਯੂਨਿਟਸ ਜਿਨ੍ਹਾਂ ਦੀ ਜਾਂਚ ਕੀਤੀ ਜਾਣੀ ਹੈ, ਉਨ੍ਹਾਂ ਦਾ ਨਿਰਮਾਣ ਜੂਨ 2023 ਤੋਂ ਪਹਿਲੇ ਦੇ 2 ਸਾਲ 'ਚ ਕੀਤਾ ਗਿਆ ਸੀ, ਜਦੋਂ ਕਿ ਜਿਨ੍ਹਾਂ XUV400 ਵਾਹਨਾਂ ਦਾ ਨਿਰੀਖਣ ਕੀਤਾ ਜਾਵੇਗਾ, ਉਨ੍ਹਾਂ ਦਾ ਨਿਰਮਾਣ ਇਸ ਸਾਲ ਫਰਵਰੀ ਅਤੇ ਜੂਨ ਦੇ ਵਿਚਕਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਦਿਨ-ਦਿਹਾੜੇ ਪਿਸਤੌਲ ਦੀ ਨੋਕ ’ਤੇ 62 ਲੱਖ ਦੀ ਲੁੱਟ, ਕਾਰ ਸਵਾਰ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਕੀ ਹੈ ਗੱਡੀਆਂ 'ਚ ਸਮੱਸਿਆ

M&M ਨੇ ਇਕ ਪ੍ਰੈੱਸ ਰਿਲੀਜ਼ ਵਿੱਚ ਕਿਹਾ, "ਮਹਿੰਦਰਾ 8 ਜੂਨ 2021 ਤੋਂ 28 ਜੂਨ 2023 ਦਰਮਿਆਨ ਨਿਰਮਿਤ XUV700 ਦੇ 1,08,306 ਯੂਨਿਟਸ ਦੇ ਇੰਜਣ ਬੇ 'ਚ ਵਾਇਰਿੰਗ ਲੂਮ ਰੂਟਿੰਗ ਦੇ ਸੰਭਾਵਿਤ ਜੋਖਮ ਦਾ ਨਿਰੀਖਣ ਕਰੇਗੀ।" ਇਸ ਤੋਂ ਇਲਾਵਾ 16 ਫਰਵਰੀ 2023 ਤੇ 5 ਜੂਨ 2023 ਦਰਮਿਆਨ ਨਿਰਮਿਤ XUV400 ਦੇ 3,560 ਯੂਨਿਟਸ ਦੀ ਬ੍ਰੇਕ ਪੋਟੈਂਸ਼ੀਓਮੀਟਰ ਦੀ ਇਨਇਫੈਕਚਟਿਵ ਸਪ੍ਰਿੰਗ ਵਾਪਸੀ ਕਾਰਵਾਈ ਲਈ ਜਾਂਚ ਕੀਤੀ ਜਾਵੇਗੀ।" ਕੰਪਨੀ ਨੇ ਕਿਹਾ ਕਿ ਨਿਰੀਖਣ ਅਤੇ ਬਾਅਦ ਵਿੱਚ ਸੁਧਾਰ ਸਾਰੇ ਗਾਹਕਾਂ ਲਈ ਮੁਫ਼ਤ ਕੀਤਾ ਜਾਵੇਗਾ। ਸਾਰੇ ਗਾਹਕਾਂ ਨਾਲ ਨਿੱਜੀ ਤੌਰ 'ਤੇ ਸੰਪਰਕ ਕੀਤਾ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News