ਮਹਿੰਦਰਾ ਇਸ ਦਿਨ ਭਾਰਤ ’ਚ ਪੇਸ਼ ਕਰੇਗੀ ਇਲੈਕਟ੍ਰਿਕ ਕਾਰਾਂ, ਟਵੀਟ ਕਰਕੇ ਦਿੱਤੀ ਜਾਣਕਾਰੀ

Friday, Feb 03, 2023 - 03:57 PM (IST)

ਆਟੋ ਡੈਸਕ– ਮਹਿੰਦਰਾ ਬਹੁਤ ਜਲਦ ਭਾਰਤੀ ਬਾਜ਼ਾਰ ’ਚ ਨਵੇਂ ਇਲੈਕਟ੍ਰਿਕ ਵਾਹਨ ਨੂੰ ਲਾਂਚ ਕਰਨ ਵਾਲੀ ਹੈ। ਇਸ ਬਾਰੇ ਜਾਣਕਾਰੀ ਟਵਿਟਰ ਹੈਂਡਲ ’ਤੇ ਸ਼ੇਅਰ ਕੀਤੀ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਨਿਰਮਾਤਾ ਨੇ ਬੀਤੇ ਦਿਨੀਂ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਨੂੰ ਪੇਸ਼ ਕੀਤਾ ਸੀ। 

ਇਨ੍ਹਾਂ ਨਵੇਂ ਇਲੈਕਟ੍ਰਿਕ ਵਾਹਨਾਂ ਨੂੰ ਕੰਪਨੀ ਨੇ ਪਹਿਲੀ ਵਾਰ ਯੂ.ਕੇ. ’ਚ ਮਹਿੰਦਰਾ ਐਡਵਾਂਸ ਡਿਜ਼ਾਈਨ ਯੂਰਪ ’ਚ ਪੇਸ਼ ਕੀਤਾ ਸੀ ਪਰ ਹੁਣ ਇਨ੍ਹਾਂ ਨੂੰ ਯੂ.ਕੇ. ਤੋਂ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਗੱਲ ਦੀ ਪੁਸ਼ਟੀ ਨਿਰਮਾਤਾ ਦੁਆਰਾ ਜਾਰੀ ਟੀਜ਼ਰ ਤੋਂ ਹੋਈ ਹੈ। ਟੀਜ਼ਰ ’ਚ ਇਹ ਦੱਸਿਆ ਗਿਆ ਹੈ ਕਿ ਕੰਪਨੀ ਨੇ 10 ਫਰਵਰੀ ਨੂੰ ਹੈਦਰਾਬਾਦ ’ਚ ਮਹਿੰਦਰਾ ਈ.ਵੀ. ਫੈਸ਼ਨ ਫੈਸਟੀਵਲ ’ਚ ਆਪਣੀਆਂ ਇਲੈਕਟ੍ਰਿਕ ਕਾਰਾਂ ਨੂੰ ਪੇਸ਼ ਕਰੇਗੀ। ਜਾਣਕਾਰੀ ਮੁਤਾਬਕ, ਇਨ੍ਹਾਂ ਕਾਰਾਂ ਦੇ ਪ੍ਰੋਡਕਸ਼ਨ ਦਾ ਕੰਮ ਬ੍ਰਿਟੇਨ ’ਚ ਕੀਤਾ ਜਾਵੇਗਾ। 

PunjabKesari

ਮੀਡੀਆ ਰਿਪੋਰਟਾਂ ਮੁਤਾਬਕ, ਕੰਪਨੀ ਵੱਲੋਂ ਹੈਦਰਾਬਾਦ ’ਚ ਹੋਣ ਵਾਲੇ ਪ੍ਰੋਗਰਾਮ ’ਚ ਐਕਸ.ਯੂ.ਵੀ. ਈ8, ਐਕਸ.ਯੂ.ਵੀ. ਈ9, ਬੀ.ਈ.5, ਬੀ.ਈ.7 ਅਤੇ ਬੀ.ਈ.9 ਕੋਡਨੇਮ ਵਾਲੇ ਇਲੈਕਟ੍ਰਿਕ ਵਾਹਨਾਂ ਨੂੰ ਪੇਸ਼ ਕਰ ਸਕਦੀ ਹੈ। ਇਨ੍ਹਾਂ ’ਚੋਂ ਐਕਸ.ਯੂ.ਵੀ. ਈ8 ਨੂੰ ਐਕਸ.ਯੂ.ਵੀ. 700 ਦੇ ਇਲੈਕਟ੍ਰਿਕ ਮਾਡਲ ਦੇ ਰੂਪ ’ਚ ਪੇਸ਼ ਕੀਤਾ ਜਾ ਸਕਦਾ ਹੈ। 


Rakesh

Content Editor

Related News