ਬਸ ਥੋੜ੍ਹਾ ਇੰਤਜ਼ਾਰ, ਆ ਰਹੀ ਹੈ ਮਹਿੰਦਰਾ ਦੀ ਦਮਦਾਰ ਸਸਤੀ ਨਵੀਂ ਥਾਰ
Thursday, May 20, 2021 - 11:11 AM (IST)
ਨਵੀਂ ਦਿੱਲੀ- ਮਹਿੰਦਰਾ ਇਨੀਂ ਦਿਨੀਂ ਇਕ ਨਵੇਂ ਐਂਟਰੀ ਲੇਵਲ ਮਾਡਲ 'ਤੇ ਕੰਮ ਕਰ ਰਹੀ ਹੈ। ਨਵੀਂ ਰਿਪੋਰਟ ਮੁਤਾਬਕ, ਕੰਪਨੀ ਮਹਿੰਦਰਾ ਥਾਰ ਦਾ ਨਵਾਂ ਬੇਸ ਮਾਡਲ ਉਤਰਾਨ ਦੀ ਤਿਆਰੀ ਕਰ ਰਹੀ ਹੈ।
ਇਸ ਬੇਸ ਮਾਡਲ ਵਿਚ 1.5 ਲਿਟਰ ਇੰਜਣ ਦੇ ਨਾਲ 3 ਸਿਲੰਡਰ ਇੰਜਣ ਦਿੱਤਾ ਜਾਵੇਗਾ, ਨਾਲ ਹੀ ਇਹ ਮੈਨੂਅਲ ਅਤੇ ਆਟੋਮੈਟਿਕ ਗਿਅਰਬਾਕਸ ਦੇ ਨਾਲ ਬਾਜ਼ਾਰ ਵਿਚ ਉਤਾਰੀ ਜਾਵੇਗੀ।
ਨਵੀਂ ਥਾਰ ਬਾਰੇ ਕੀਮਤ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ ਪਰ ਕਿਉਂਕਿ ਇਹ ਘੱਟ ਪਾਵਰਫੁਲ ਇੰਜਣ ਨਾਲ ਆਵੇਗੀ ਅਤੇ ਬੇਸ ਮਾਡਲ ਹੋਵੇਗਾ ਤਾਂ ਮੰਨਿਆ ਜਾ ਰਿਹਾ ਹੈ ਕਿ ਇਸ ਦੀ ਕੀਮਤ ਘੱਟ ਹੋਵੇਗੀ। ਇਸ ਵਿਚ 1.5 ਲਿਟਰ ਡੀਜ਼ਲ ਇੰਜਣ ਵੀ ਦਿੱਤਾ ਜਾ ਸਕਦਾ ਹੈ। ਰਿਪੋਰਟਾਂ ਮੁਤਾਬਕ, ਨਵੇਂ ਬੇਸ ਮਾਡਲ ਵਿਚ ਕੰਪਨੀ ਕੁਝ ਖ਼ਾਸ ਬਦਲਾਅ ਕਰ ਸਕਦੀ ਹੈ। ਇਸ ਐੱਸ. ਯੂ. ਵੀ. ਦੇ ਸਾਈਜ਼ ਵਿਚ ਬਿਨਾਂ ਤਬਦੀਲੀ ਕੀਤੇ ਇਸ ਦੇ ਵਜ਼ਨ ਨੂੰ 100 ਕਿਲੋਗ੍ਰਾਮ ਤੱਕ ਘੱਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਦੇ ਵ੍ਹੀਲਜ਼ ਨੂੰ ਵੀ ਛੋਟਾ ਕੀਤਾ ਜਾ ਸਕਦਾ ਹੈ। ਇਹ ਨਵਾਂ ਬੇਸ ਮਾਡਲ ਘੱਟ ਟਾਰਕ ਜੈਨਰੇਟ ਕਰੇਗਾ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਸ ਦੀ ਮਾਈਲੇਜ ਵੀ ਬਿਹਤਰ ਹੋਵੇਗੀ।