ਮਹਿੰਦਰਾ ਲਿਆਈ ਸਭ ਤੋਂ ਛੋਟਾ NOVO ਟ੍ਰੈਕਟਰ, ਖੇਤੀ ਕਰਨ ’ਚ ਹੋਵੇਗੀ ਆਸਾਨੀ

Wednesday, Aug 14, 2019 - 02:20 PM (IST)

ਮਹਿੰਦਰਾ ਲਿਆਈ ਸਭ ਤੋਂ ਛੋਟਾ NOVO ਟ੍ਰੈਕਟਰ, ਖੇਤੀ ਕਰਨ ’ਚ ਹੋਵੇਗੀ ਆਸਾਨੀ

ਆਟੋ ਡੈਸਕ– ਆਟੋ ਮੇਕਰ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਨੇ ਟ੍ਰੈਕਟਰ ਸੈਗਮੈਂਟ ’ਚ ਇਕ ਵੱਡਾ ਖੁਲਾਸਾ ਕੀਤਾ ਹੈ। ਮਹਿੰਦਰਾ ਸਮੂਹ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਐਲਾਨ ਕੀਤਾ ਕਿ ਉਹ ਜਲਦੀ ਹੀ ਇਕ ਟੌਏ ਟ੍ਰੈਕਟਰ ਲੈ ਕੇ ਆਉਣਗੇ। ਉਨ੍ਹਾਂ ਨੇ ਟਵਿਟਰ ਰਾਹੀਂ ਇਸ ਦੀ ਜਾਣਕਾਰੀ ਦਿੱਤੀ। 

PunjabKesari

ਛੋਟੇ ਕਿਸਾਨਾਂ ਨੂੰ ਮਿਲੇਗਾ ਫਾਇਦਾ 
ਆਨੰਦ ਮਹਿੰਦਰਾ ਨੇ ਲਿਖਿਆ ਕਿ ਸਾਡੀ ਕੰਪਨੀ ਜਲਦੀ ਹੀ ਮਹਿੰਦਰਾ ਨੋਵੋ ਟ੍ਰੈਕਟਰ ਲੈ ਕੇ ਆ ਰਹੀ ਹੈ। ਇਸ ਟ੍ਰੈਕਟਰ ਦਾ ਆਕਾਰ ਖਿਡੌਣੇ ਜਿੰਨਾ ਹੋਵੇਗਾ ਪਰ ਇਸਤੇਮਾਲ ਦੇ ਮਾਮਲੇ ’ਚ ਕਾਫਾ ਉੱਨਤ ਹੋਵੇਗਾ। ਦਰਅਸਲ ਇਸ ਟ੍ਰੈਕਟਰ ਦਾ ਫਾਇਦਾ ਛੋਟੇ ਕਿਸਾਨਾਂ ਨੂੰ ਮਿਲ ਸਕਦਾ ਹੈ। ਆਨੰਦ ਮਹਿੰਦਰਾ ਦੀ ਮੰਨੀਏ ਤਾਂ ਇਹ ਟ੍ਰੈਕਟਰ ਦੇਸ਼ ਦੇ ਜੋ ਨੌਜਵਾਨਾਂ ਖੇਤੀਬਾੜੀ ’ਚ ਯੋਗਦਾਨ ਦੇ ਰਹੇ ਹਨ, ਉਨ੍ਹਾਂ ਲਈ ਇਹ ਸ਼ਾਨਦਾਰ ਤੋਹਫੇ ਦੀ ਤਰ੍ਹਾਂ ਹੈ। 

 

ਫੁਲੀ ਇਲੈਕਟ੍ਰਿਕ ਟ੍ਰੈਕਟਰ
ਮਹਿੰਦਰਾ ਨੋਵੋ ਟ੍ਰੈਕਟਰ ਫੁਲੀ ਇਲੈਕਟ੍ਰਿਕ ਹੈ ਜਿਸ ਨੂੰ ਰਿਮੋਟ ਦੀ ਮਦਦ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਇਕ 12V ਦਾ ਇਲੈਕਟ੍ਰਿਕ ਟ੍ਰੈਕਟਰ ਹੈ ਜਿਸ ਵਿਚ 3 (ਫਾਰਵਰਡ+ਰਿਵਰਸ) ਗਿਅਰ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ। ਇਸ ਟ੍ਰੈਕਟਰ ’ਚ ਸਪੀਡ ਲੌਕ ਫੰਕਸ਼ਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਫਿਲਹਾਲ ਇਸ ਟ੍ਰੈਕਟਰ ਦੀ ਕੀਮਤ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ।


Related News