ਟੈਸਟਿੰਗ ਦੌਰਾਨ ਨਜ਼ਰ ਆਈ Mahindra S201 SUV

11/11/2018 5:22:41 PM

ਆਟੋ ਡੈਸਕ– Mahindra S201 ਨੂੰ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਭਾਰਤੀ ਕਾਰ ਨਿਰਮਾਤਾ ਕੰਪਨੀ ਇਸ ਨੂੰ Mahindra Alturas G4 ਫੁੱਲ ਸਾਈਜ਼ ਪ੍ਰੀਮੀਅਮ SUV ਦੇ ਲਾਂਚ ਤੋਂ ਬਾਅਦ ਪੇਸ਼ ਕਰੇਗੀ। ਦੱਸ ਦੇਈਏ ਕਿ Mahindra Alturas G4 ਇਸ 24 ਨਵੰਬਰ ਨੂੰ ਲਾਂਚ ਹੋਵੇਗੀ। ਹਾਲਾਂਕਿ, ਨਵੀਂ ਸਬ-4-ਮੀ7 ਸੀਟਰ SUV ਦੇ ਅਧਿਕਾਰਤ ਨਾਂ ਦਾ ਐਲਾਨ ਅਜੇ ਬਾਕੀ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਨਵੀਂ Mahindra S201 ਸਾਲ 2019 ਦੀ ਸ਼ੁਰੂਆਤ ’ਚ ਲਾਂਚ ਹੋ ਸਕਦੀ ਹੈ।

ਸਪਾਈ ਫੋਟੋਜ਼ ਮੁਤਾਬਕ, ਨਵੀਂ SUV ’ਚ ਨਵੇਂ ਫੇਸ ਦੇ ਨਾਲ ਨਵੇਂ ਪ੍ਰੋਜੈਕਟਰ ਹੈੱਡਲੈਂਪਜ਼, LED ਡੇਅ ਟਾਈਮ ਰਨਿੰਗ ਲੈਂਪਜ਼ ਦੇ ਨਾਲ ਕਈ ਫੀਚਰਸ ਮਿਲਣਗੇ। SUV ’ਚ ਸਪੋਰਟੀ ਡਾਇਮੰਡ-ਕਟ ਅਲੌਏ ਵ੍ਹੀਲਜ਼, ਰੂਫ ਰੇਲਸ ਅਤੇ ਕ੍ਰੋਮ ਸਟਾਈਲਿੰਗ ਦਿੱਤੀ ਜਾ ਸਕਦੀ ਹੈ। ਸਪਾਈ ਇਮੇਜਿਜ਼ ਮੁਤਾਬਕ, S201 ’ਚ 5-ਸੀਟਰ ਕੈਬਿਨ ਦੇ ਨਾਲ ਨਵਾਂ ਡੈਸ਼ਬੋਰਡ ਅਤੇ ਵੱਡਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। SUV ’ਚ ਸੈਂਟਰਲ MID ਦੇ ਨਾਲ ਵੱਡਾ ਟਵਿੱਨ-ਪੋਟ ਇੰਸਟਰੂਮੈਂਟ ਕੰਸੋਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਵਾਂ ਸਟੀਅਰਿੰਗ ਵ੍ਹੀਲ, ਇੰਜਣ ਸਟਾਰਟ/ਸਟਾਪ ਬਟਨ ਅਤੇ ਕਰੂਜ਼ ਫੀਚਰ ਮਿਲੇਗਾ। ਨਾਲ ਹੀ SUV ’ਚ 2 USB ਪੋਰਟ, AUX-IN ਅਤੇ 12V ਪਾਵਰ ਸਾਕਟੇ ਮਿਲੇਗੀ।

ਇਸ ਦੇ ਇੰਜਣ ਬਾਰੇ ਕੋਈ ਵੀ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। ਹਾਲਾਂਕਿ, ਰਿਪੋਰਟਾਂ ਦੀ ਮੰਨੀਏ ਤਾਂ Mahindra S201 ’ਚ 1.2-ਲੀਟਰ G80 ਟਰਬੋ ਪੈਟਰੋਲ ਅਤੇ 1.5-ਲੀਟਰ ਡੀਜ਼ਲ ਇੰਜਣ ਦਿੱਤਾ ਜਾਵੇਗਾ। ਉਥੇ ਹੀ ਇਹ ਕਾਰ 5-ਸਪੀਡ ਮੈਨੁਅਲ ਅਤੇ AMT ਗਿਅਰਬਾਕਸ ਟ੍ਰਾਂਸਮਿਸ਼ਨ ’ਚ ਉਪਲੱਬਧ ਹੋਵੇਗੀ। 


Related News