ਮਹਿੰਦਰਾ ਨੇ 5-ਡੋਰ Thar.e ਤੋਂ ਚੁੱਕਿਆ ਪਰਦਾ, ਸਾਹਮਣੇ ਆਇਆ ਕੰਸੈਪਟ ਮਾਡਲ (ਦੇਖੋ ਤਸਵੀਰਾਂ)
Tuesday, Aug 15, 2023 - 08:43 PM (IST)
ਆਟੋ ਡੈਸਕ- ਮਹਿੰਦਰਾ ਐਂਡ ਮਹਿੰਦਰਾ ਨੇ ਗਲੋਬਲ Pik-Up (ਸਕਾਰਪੀਓ ਐੱਨ-ਬੇਸਡ) ਅਤੇ 5-ਡੋਰ ਥਾਰ ਇਲੈਕਟ੍ਰਿਕ ਕੰਸੈਪਟ ਨੂੰ ਪੇਸ਼ ਕੀਤਾ ਹੈ। ਮਹਿੰਦਰਾ ਥਾਰ ਇਲੈਕਟ੍ਰਿਕ ਕੰਸੈਪਟ 'ਚ INGLO-P1 ਹੈ, ਜਿਸਨੂੰ ਲਾਈਟਵੇਟ ਬਾਡੀ ਕੰਸਟ੍ਰਕਸ਼ਨ ਅਤੇ ਐਕਸਪੈਂਡਿਡ ਬੈਟਰੀ ਕਪੈਸਿਟੀ ਤਕ ਲਈ ਤਿਆਰ ਕੀਤਾ ਗਿਆ ਹੈ। ਇਲੈਕਟ੍ਰਿਕ ਐੱਸ.ਯੂ.ਵੀ. ਕੰਸੈਪਟ 'ਚ 2776 ਐੱਮ.ਐੱਮ. ਤੋਂ 2976 ਐੱਮ.ਐੱਮ. ਤਕ ਦਾ ਵ੍ਹੀਲਬੇਸ ਹੈ, ਜੋ ਘੱਟ ਓਵਰਹੈਂਗ ਦੇ ਨਾਲ ਹੈ।
ਇਸਦੇ ਟਾਇਰਾਂ ਡਾਈਮੀਟਰ ਅਤੇ ਗ੍ਰਾਊਂਡ ਕਲੀਅਰੈਂਸ (300 ਐੱਮ.ਐੱਮ.) ਵਾਧਾ ਕੀਤਾ ਗਿਆ ਹੈ। ਮਹਿੰਦਰਾ ਨੇ ਪੁਸ਼ਟੀ ਕੀਤੀ ਹੈ ਕਿ 5-ਡੋਰ ਥਾਰ ਇਲੈਕਟ੍ਰਿਕ ਆਫ-ਰੋਡ ਕਪੈਸਿਟੀ ਨੂੰ ਫਿਰ ਤੋਂ ਪਰਿਭਾਸ਼ਿਤ ਕਰੇਗੀ, ਜੋ ਐਪ੍ਰੋਚ ਐਂਗਲ, ਡਿਪਾਰਚਰ ਐਂਗਲ, ਰੈਂਪ-ਓਵਰ ਐਂਗਲ ਅਤੇ ਵਾਟਰ ਵੈਡਿੰਗ ਸਮਰੱਥਾ ਵਰਗੇ ਪਹਿਲੂਆਂ 'ਚ ਬਿਹਤਰ ਪ੍ਰਦਰਸ਼ਨ ਕਰੇਗੀ। ਇਲੈਕਟ੍ਰਿਕ ਮਾਡਲ ਦਾ ਡਿਜ਼ਾਈਨ ਅਤੇ ਸਟਾਈਲ ਇਸਦੇ ਆਂਤਰਿਕ ਦਹਨ ਇੰਜਣ (ਆਈ.ਸੀ.ਈ.) ਪਾਵਰਡ ਮੌਜੂਦਾ ਥਾਰ ਤੋਂ ਅਲੱਗ ਹੈ।
ਇਸਦੇ ਕੁਝ ਪ੍ਰਮੁੱਖ ਡਿਜ਼ਾਈਨ ਐਲੀਮੈਂਟਸ 'ਚ ਰੈਟਰੋ ਸਟਾਈਲ ਵਾਲੇ ਸਟਾਂਸ ਦੇ ਨਾਲ ਚੌਰਸ ਫਰੰਟ, ਛੋਟੀ ਵਿੰਡਸ਼ੀਲਡ, ਦੋ ਚੌਰਸ ਐੱਲ.ਈ.ਡੀ. ਡੀ.ਆਰ.ਐੱਲ. ਸਿਗਨੇਚਰ, ਫਲੈਟ ਰੂਫ ਅਤੇ ਵੱਡੇ ਪਹੀਏ, ਆਫ-ਰੋਡ ਟਾਇਰ, ਰੀਅਰ ਐੱਲ.ਈ.ਡੀ. ਟੇਲਲੈਂਪ ਅਤੇ ਰੀਅਰ ਟੇਲਗੇਟ ਇੰਟੀਗ੍ਰੇਟਿਡ ਵ੍ਹੀਲ ਸ਼ਾਮਲ ਹਨ। ਕਾਰ ਨਿਰਮਾਤਾ ਸਭ ਤੋਂ ਵੱਡੇ ਚੀਨੀ ਇਲੈਕਟ੍ਰਿਕ ਨਿਰਮਾਤਾਵਾਂ 'ਚੋਂ ਇਕ- ਬੀ.ਵਾਈ.ਡੀ. ਤੋਂ ਬਲੇਡ ਅਤੇ ਪ੍ਰਿਜ਼ਮੈਟਿਕ ਸੇਲ ਲਵੇਗੀ। ਐੱਸ.ਯੂ.ਵੀ ਦੇ 4WD (ਫੋਰ-ਵ੍ਹੀਲ ਡਰਾਈਵ) ਸਿਸਟਮ ਦੇ ਨਾਲ ਆਉਣ ਦੀ ਉਮੀਦ ਹੈ, ਜਿਸ ਵਿਚ ਹਰੇਕ ਐਕਸਲ 'ਤੇ ਡਿਊਲ ਮੋਟਰ ਲੱਗੀ ਹੋਵੇਗੀ।
ਇਸਤੋਂ ਇਲਾਵਾ ਮਹਿੰਦਰਾ ਨੇ ਆਪਣੀਆਂ ਚਾਰ ਆਉਣ ਵਾਲੀਆਂ ਇਲੈਕਟ੍ਰਿਕ ਐੱਸ.ਯੂ.ਵੀ. UV.e8, XUV.e9, BE.05 ਅਤੇ BE.07 ਦੀ ਲਾਂਚ ਟਾਈਮਲਾਈਨ ਦਾ ਵੀ ਖੁਲਾਸਾ ਕੀਤਾ ਹੈ। ਸਭ ਤੋਂ ਪਹਿਲਾਂ ਮਹਿੰਦਰਾ XUV.e8 ਆਏਗੀ, ਜੋ ਕਿ XUV700 ਦਾ ਇਲੈਕਟ੍ਰਿਕ ਵਰਜ਼ਨ ਹੈ। ਇਸਨੂੰ ਦਸੰਬਰ 2024 'ਚ ਲਾਂਚ ਕੀਤਾ ਜਾਵੇਗਾ। ਇਸਤੋਂ ਬਾਅਦ ਦੇ ਰਿਲੀਜ਼ 'ਚ ਅਪ੍ਰੈਲ 2025 'ਚ XUV.e9, ਅਕਤੂਬਰ 2025 'ਚ BE.05 ਅਤੇ ਅਪ੍ਰੈਲ 2026 'ਚ BE.07 ਸ਼ਾਮਲ ਹਨ।