ਮਹਿੰਦਰਾ ਨੇ ਭਾਰਤ ''ਚ ਉਪਲੱਬਧ ਕੀਤੀ KUV100 ਦੀ ਐਕਸਪਲੋਰਰ ਕਿਟ
Thursday, Jun 30, 2016 - 12:07 PM (IST)

ਜਲੰਧਰ— ਭਾਰਤ ਦੀ ਆਟੋਮੋਬਾਇਲ ਨਿਰਮਾਤਾ ਕੰਪਨੀ ਮਹਿੰਦਰਾ ਨੇ 4-ਸੀਟਰ ਸੈਗਮੇਂਟ ਵਾਲੀ ਕੰਪੈੱਕਟ SUV KUV100 ਨੂੰ ਇਸ ਸਾਲ ਦੀ ਸ਼ੁਰੂਆਤ ''ਚ ਲਾਂਚ ਕੀਤਾ ਸੀ। ਹਾਲ ਹੀ ''ਚ ਕੰਪਨੀ ਨੇ ਇਸ ਐੱਸ.ਯੂ.ਵੀ. ਲਈ ''Xplorer Edition'' ਕਿਟਸ ਨੂੰ ਮੁਹੱਈਆ ਕੀਤਾ ਹੈ। ਇਨ੍ਹਾਂ 50,000 ਰੁਪਏ ਕੀਮਤ ਵਾਲੀ ਕਿਟਸ ਨੂੰ ਯੂਜ਼ਰ ਕੰਪਨੀ ਦੇ ਕਿਸੇ ਵੀ ਡੀਲਰ ਤੋਂ ਲਗਵਾ ਸਕਦੇ ਹਨ।
ਇਸ ਕਿਟ ''ਚ ਕੀ ਹੈ ਖਾਸ-
ਇਸ ਕਿਟ ''ਚ ਕੰਪਨੀ ਨੇ ਕਾਰ ਦੇ ਡਿਜ਼ਾਈਨ ''ਚ ਸੁਧਾਰ ਕਰਨ ਲਈ ਐਡੀਸ਼ਨ ਗ੍ਰਾਫਿਕਸ ਦਿੱਤੇ ਹਨ। ਕਿਟ ''ਚ ਹੈੱਡਲਾਈਟਸ ਕਲਸਟਰ, ਫਰੰਟ ਅਤੇ ਰਿਅਰ ਬੰਪਰ ਲਈ ਸਿਲਵਰ ਕਲਾਡਡਿੰਗ ਦਿੱਤੀ ਹੈ ਨਾਲ ਹੀ ਇਹ ਕਿਟ ਇਸ ਦੀ ਰੂਫ ਨੂੰ ਗਲਾਸੀ ਬਲੈਕ ਕਲਰ ਦੀ ਫਿਨਿਸ਼ ਵੀ ਦੇਵੇਗੀ। ਇਸ ਵਿਚ ਰੂਫ ਸਪਲਾਈਲਰ ਅਤੇ ਆਰੇਂਜ ਪਾਈਪਿੰਗ ਦੇ ਨਾਲ ਬਲੈਕ ਲੈਦਰ ਸੀਟ ਕਵਰਸ ਦਿੱਤੇ ਹਨ।
ਇਸ ਕੰਪੈੱਕਟ SUV ਦੇ ਫੀਚਰਸ-
ਇਸ ਐੱਸ.ਯੂ.ਵੀ. ''ਚ 1.2-ਲੀਟਰ ਦਾ ਇੰਜਨ ਲੱਗਾ ਹੈ ਜੋ ਪੈਟਰੋਲ ਅਤੇ ਡੀਜ਼ਲ ਦੋਵਾਂ ਵੇਰੀਅੰਟਸ ''ਚ ਮੁਹੱਈਆ ਹੈ, ਜਿਸ ਨਾਲ 82 ਐੱਚ.ਪੀ. ਦੀ ਪਾਵਰ ਜਨਰੇਟ ਹੁੰਦੀ ਹੈ।
ਮਾਈਲੇਜ-
ਇਸ ਕਾਰ ਦਾ ਪੈਟਰੋਲ ਵਰਜ਼ਨ 18.15 kmpl ਦੀ ਐਵਰੇਜ, ਜਦੋਂਕਿ ਡੀਜ਼ਲ ਵਰਜ਼ਨ 25.32 kmpl ਦੀ ਮਾਈਲੇਜ ਦਿੰਦਾ ਹੈ।
ਕੀਮਤ-
ਇਸ ਕਾਰ ਦੀ ਕੀਮਤ 4.57 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਦੀ ਵਿਕਰੀ ਦਾ ਰਿਕਾਰਡ ਇਕ ਮਹੀਨੇ ''ਚ 5,000 ਯੂਨਿਟਸ ਦਾ ਹੈ।