ਇਨ੍ਹਾਂ SUV ਗੱਡੀਆਂ ਦੇ ਦੀਵਾਨੇ ਹੋਏ ਲੋਕ, ਰਿਕਾਰਡ ਤੋੜ ਹੋ ਰਹੀ ਵਿਕਰੀ
Wednesday, Oct 07, 2026 - 10:06 PM (IST)
ਨਵੀਂ ਦਿੱਲੀ : ਭਾਰਤੀ ਆਟੋਮੋਬਾਈਲ ਬਾਜ਼ਾਰ ਵਿੱਚ ਮਹਿੰਦਰਾ ਦੀਆਂ ਐੱਸ.ਯੂ.ਵੀ. (SUV) ਗੱਡੀਆਂ ਦੀ ਮੰਗ ਲਗਾਤਾਰ ਵਧ ਰਹੀ ਹੈ। ਕੈਲੰਡਰ ਸਾਲ 2026 ਦੇ ਪਹਿਲੇ 9 ਮਹੀਨਿਆਂ (ਜਨਵਰੀ ਤੋਂ ਸਤੰਬਰ) ਵਿੱਚ ਕੰਪਨੀ ਨੇ 5,41,942 ਐੱਸ.ਯੂ.ਵੀ. ਗੱਡੀਆਂ ਵੇਚੀਆਂ ਹਨ, ਜਿਨ੍ਹਾਂ ਵਿੱਚ 50,835 ਇਲੈਕਟ੍ਰਿਕ ਓਰਿਜਨ ਕਾਰਾਂ ਵੀ ਸ਼ਾਮਲ ਹਨ। ਸਾਲਾਨਾ ਆਧਾਰ 'ਤੇ ਕੰਪਨੀ ਦੀ ਵਿਕਰੀ ਵਿੱਚ 21 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਪਿਛਲੇ ਸਾਲ ਜਨਵਰੀ ਤੋਂ ਸਤੰਬਰ ਦਰਮਿਆਨ ਕੰਪਨੀ ਨੇ 4,46,697 ਗੱਡੀਆਂ ਵੇਚੀਆਂ ਸਨ। ਉੱਥੇ ਹੀ ਸਾਲ 2025 ਵਿੱਚ ਕੰਪਨੀ ਦੀ ਕੁੱਲ ਵਿਕਰੀ 6,25,603 ਯੂਨਿਟ ਰਹੀ ਸੀ। ਇਸ ਸਾਲ ਕੰਪਨੀ ਪਿਛਲੇ ਸਾਲ ਦੇ ਕੁੱਲ ਰਿਕਾਰਡ ਨੂੰ ਤੋੜਨ ਤੋਂ ਸਿਰਫ਼ 83,662 ਯੂਨਿਟ ਹੀ ਦੂਰ ਹੈ। ਸਤੰਬਰ 2026 ਦੇ ਮਹੀਨੇ ਵਿੱਚ ਕੰਪਨੀ ਨੇ 64,092 ਯੂਨਿਟ ਵੇਚੇ, ਜੋ ਪਿਛਲੇ ਸਾਲ ਦੇ ਮੁਕਾਬਲੇ 14 ਫੀਸਦੀ ਵੱਧ ਹਨ ਅਤੇ ਸਾਲ 2026 ਦੀ ਸਭ ਤੋਂ ਵੱਧ ਮਹੀਨਾਵਾਰ ਵਿਕਰੀ ਹੈ।
ਸਾਲ 2026 ਦੀ ਪਹਿਲੀ ਤਿਮਾਹੀ (ਜਨਵਰੀ-ਮਾਰਚ) ਵਿੱਚ ਕੰਪਨੀ ਨੇ 1,83,800 ਯੂਨਿਟ, ਦੂਜੀ ਤਿਮਾਹੀ ਵਿੱਚ 1,74,745 ਯੂਨਿਟ ਅਤੇ ਤੀਜੀ ਤਿਮਾਹੀ ਵਿੱਚ 1,83,397 ਯੂਨਿਟ ਵੇਚੇ ਹਨ। ਚੌਥੀ ਤਿਮਾਹੀ ਦੁਰਗਾ ਪੂਜਾ, ਦੁਸਹਿਰਾ ਅਤੇ ਦਿਵਾਲੀ ਵਰਗੇ ਤਿਉਹਾਰਾਂ ਨਾਲ ਭਰੀ ਹੋਈ ਹੈ। ਕੰਪਨੀ ਦੇ ਪੋਰਟਫੋਲੀਓ ਵਿੱਚ ਸਕੌਰਪੀਓ, ਬੋਲੈਰੋ, ਥਾਰ, ਥਾਰ ਰੌਕਸ ਅਤੇ ਐਕਸ.ਯੂ.ਵੀ. 7ਐਕਸ.ਓ. ਵਰਗੀਆਂ ਪ੍ਰਮੁੱਖ ਗੱਡੀਆਂ ਸ਼ਾਮਲ ਹਨ। ਅਨੁਮਾਨ ਹੈ ਕਿ ਕੰਪਨੀ ਇਸ ਸਾਲ 7.25 ਲੱਖ ਯੂਨਿਟਾਂ ਦਾ ਅੰਕੜਾ ਪਾਰ ਕਰਕੇ ਵਿਕਰੀ ਦਾ ਨਵਾਂ ਰਿਕਾਰਡ ਬਣਾ ਸਕਦੀ ਹੈ।
