ਮਹਿੰਦਰਾ ਲਿਆ ਰਹੀ ਦੇਸ਼ ਦਾ ਸਭ ਤੋਂ ਛੋਟਾ ਇਲੈਕਟ੍ਰਿਕ ਵਾਹਨ, ਟੈਸਟਿੰਗ ਦੌਰਾਨ ਵਿਖੀ ਝਲਕ

Wednesday, Dec 23, 2020 - 05:51 PM (IST)

ਮਹਿੰਦਰਾ ਲਿਆ ਰਹੀ ਦੇਸ਼ ਦਾ ਸਭ ਤੋਂ ਛੋਟਾ ਇਲੈਕਟ੍ਰਿਕ ਵਾਹਨ, ਟੈਸਟਿੰਗ ਦੌਰਾਨ ਵਿਖੀ ਝਲਕ

ਆਟੋ ਡੈਸਕ– ਮਹਿੰਦਰਾ ਭਾਰਤੀ ਬਾਜ਼ਾਰ ’ਚ ਆਪਣੇ ਨਵੇਂ ਇਲੈਕਟ੍ਰਿਕ ਕਵਾਡ੍ਰਿਸਾਈਕਲ ਮਹਿੰਦਰਾ ਐਟਮ ਨੂੰ ਜਲਦ ਲਾਂਚ ਕਰਨ ਵਾਲੀ ਹੈ। ਇਸ ਕਵਾਡ੍ਰਿਸਾਈਕਲ ਨੂੰ ਭਾਰਤੀ ਸੜਕਾਂ ’ਤੇ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ ਅਤੇ ਉਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਤੋਂ ਪਤਾ ਚਲਦਾ ਹੈ ਕਿ ਇਹ ਐਟਮ ਕਵਾਡ੍ਰਿਸਾਈਕਲ ਦਾ ਲਗਭਗ ਪ੍ਰੋਡਕਸ਼ਨ ਰੈਡੀ ਮਾਡਲ ਹੈ। ਇਸ ਦੇ ਕੈਬਿਨ ’ਚ ਇਕ ਵਾਧੂ ਵ੍ਹੀਲ ਮਾਊਂਟ ਵੇਖਿਆ ਗਿਆ ਹੈ। ਇਸ ਤੋਂ ਇਲਾਵਾ ਇਸ ਦੇ ਇੰਟੀਰੀਅਰ ਦਾ ਵੀ ਖੁਲਾਸਾ ਹੋਇਆ ਹੈ। ਇਸ ਦੇ ਇੰਟੀਰੀਅਰ ’ਚ ਏਅਰ-ਕਾਨ ਵੈਂਟਸ, ਇਕ ਫਲੈਟ-ਬਾਟਮ ਟਾਈਪ ਸਟੀਅਰਿੰਗ ਵ੍ਹੀਲ, 12-ਵੋਲਟ ਸਾਕੇਟ ਦੇ ਨਾਲ ਡੈਸ਼ਬੋਰਡ ਵਿਖਾਈ ਦੇ ਰਿਹਾ ਹੈ। ਇਸ ਵਿਚ ਇਕ ਰੋਟਰੀ ਗਿਅਰ ਡਾਇਲ ਅਤੇ ਡੈਸ਼ਬੋਰਡ ’ਤੇ ਇਕ ਗੋਲਾਕਾਰ ਇੰਸਟਰੂਮੈਂਟ ਕੰਸੋਲ ਵੀ ਮੌਜੂਦ ਹੈ। 

PunjabKesari

ਦੱਸ ਦੇਈਏ ਕਿ ਇਸ ਵਿਚ ਕੋਈ ਵੱਡੇ ਆਕਾਰ ਦੀ ਟੱਚਸਕਰੀਨ ਨਹੀਂ ਲੱਗੀ ਜਿਸ ਨੂੰ ਆਟੋ ਐਕਸਪੋ ’ਚ ਵਿਖਾਏ ਗਏ ਮਾਡਲ ’ਚ ਕੰਪਨੀ ਨੇ ਸ਼ੋਅ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਕਵਾਡ੍ਰਿਸਾਈਕਲ ’ਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਨੂੰ ਇਸ ਨੂੰ ਲਾਂਚ ਕਰਦੇ ਹੋਏ ਅਸੈਸਰੀ ਦੇ ਤੌਰ ’ਤੇ ਲਿਆਇਆ ਜਾ ਸਕਦਾ ਹੈ। 

PunjabKesari

ਇਸ ਕਵਾਡ੍ਰਿਸਾਈਕਲ ਦੀ ਟਾਪ ਸਪੀਡ 70 ਕਿਲੋਮੀਟਰ ਪ੍ਰਤੀ ਘੰਟਾ ਦੀ ਹੋਵੇਗੀ। ਮਹਿੰਦਰਾ ਐਟਮ ਇਲੈਕਟ੍ਰਿਕ ਕਵਾਡ੍ਰਿਸਾਈਕਲ ਦੇਸ਼ ’ਚ ਬਜਾਜ ਦੀ ਅਪਕਮਿੰਗ ਇਲੈਕਟ੍ਰਿਕ Qute ਨੂੰ ਟੱਕਰ ਦੇਵੇਗਾ। ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 3 ਤੋਂ 5 ਲੱਖ ਰੁਪਏ ਦੇ ਵਿਚਕਾਰ ਤੈਅ ਕੀਤੀ ਜਾ ਸਕਦੀ ਹੈ। PunjabKesari


author

Rakesh

Content Editor

Related News