ਲਾਂਚ ਤੋਂ ਪਹਿਲਾਂ ਮਹਿੰਦਰਾ Alturas G4 SUV ਦੇ ਇੰਟੀਰਿਅਰ ਫੀਚਰਸ ਲੀਕ

Saturday, Nov 17, 2018 - 02:27 PM (IST)

ਲਾਂਚ ਤੋਂ ਪਹਿਲਾਂ ਮਹਿੰਦਰਾ Alturas G4 SUV ਦੇ ਇੰਟੀਰਿਅਰ ਫੀਚਰਸ ਲੀਕ

ਗੈਜੇਟ ਡੈਸਕ- ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਭਾਰਤ 'ਚ 24 ਨਵੰਬਰ ਨੂੰ ਆਪਣੀ ਨਵੀਂ Mahindra Alturas G4 SUV ਨੂੰ ਲਾਂਚ ਕਰਣ ਜਾ ਰਹੀ ਹੈ ਉਥੇ ਹੀ ਲਾਂਚਿੰਗ ਤੋਂ ਪਹਿਲਾਂ ਇਸ SUV ਦੇ ਇੰਟੀਰਿਅਰ ਫੀਚਰਸ ਲੀਕ ਹੋ ਗਏ ਹਨ। ਕੰਪਨੀ ਨੇ ਇਸ ਦੇ ਇੰਟੀਰਿਅਰ ਨੂੰ ਪ੍ਰੀਮੀਅਮ ਤੇ ਆਕਰਸ਼ਕ ਬਣਾਇਆ ਹੈ। ਇਸ ਦੇ ਡੈਸ਼ਬੋਰਡ 'ਤੇ ਸਿਲਵਰ ਐਕਸੈਂਟਸ ਦੇ ਨਾਲ ਕੀਤੀ ਗਈ ਵੁਡ ਫਿਨੀਸ਼ਿੰਗ ਇਸ ਨੂੰ ਪ੍ਰੀਮੀਅਮ ਲੁੱਕ ਦੇ ਰਹੀ ਹੈ। ਉਥੇ ਹੀ ਕੈਬਿਨ 'ਚ ਥੀਮ ਰੈਡਿਸ਼ ਬ੍ਰਾਊਨ ਸ਼ੇਡ ਦੇ ਨਾਲ ਬਲੈਕ ਕਲਰ 'ਚ ਦਿੱਤਾ ਗਿਆ ਹੈ। ਇਸ 'ਚ ਇਕ ਵੱਡੀ ਟੱਚ-ਸਕ੍ਰੀਨ ਦਿੱਤਾ ਗਿਆ ਹੈ।PunjabKesari
ਬੁਕਿੰਗ ਸ਼ੁਰੂ
ਦੱਸ ਦੇਈਏ ਕਿ ਮਹਿੰਦਰਾ ਐਂਡ ਮਹਿੰਦਰਾ ਨੇ ਇਸ ਦੀ ਬੁਕਿੰਗ ਸ਼ੁਰੂ ਵੀ ਕਰ ਦਿੱਤੀ ਹੈ, ਜਿੱਥੇ ਗਾਹਕ 50,000 ਰੁਪਏ ਦੀ ਰਾਸ਼ੀ ਦੇ ਕੇ ਇਸ ਨਵੀਂ ਪ੍ਰੀਮੀਅਮ SUV ਨੂੰ ਬੁੱਕ ਕਰ ਸਕਦੇ ਹਨ।PunjabKesari  ਇੰਜਣ 
ਪਾਵਰ ਲਈ ਇਸ 'ਚ 2.2-ਲਿਟਰ ਦਾ ਟਰਬੋ-ਚਾਰਜਡ ਡੀਜ਼ਲ ਇੰਜਣ ਦਿੱਤਾ ਗਿਆ ਹੈ, ਜੋ 187 2hp ਦੀ ਮੈਕਸੀਮਮ ਪਾਵਰ ਤੇ 420 Nm ਪੀਕ ਟਾਰਕ ਪੈਦਾ ਕਰਦਾ ਹੈ। ਇਸ 'ਚ 7-ਸਪੀਡ ਟਾਰਕ ੰੰਕੰਵਰਟਰ ਗਿਅਰਬਾਕਸ ਦਿੱਤਾ ਗਿਆ ਹੈ। ਹਾਲਾਂਕਿ ਕੰਪਨੀ ਮੈਨੂਅਲ ਟਰਾਂਸਮਿਸ਼ਨ ਦਾ ਆਪਸ਼ਨ ਨਹੀਂ ਦੇ ਰਹੀ ਹੈ। 

ਸ਼ਾਨਦਾਰ ਕੈਬਿਨ
ਤਸਵੀਰਾਂ ਤੋਂ ਪਤਾ ਚੱਲ ਰਿਹਾ ਹੈ ਕਿ ਇਸ 'ਚ ਦਿੱਤਾ ਆਟੋਮੈਟਿਕ ਗਿਅਰ ਲੀਵਰ ਦੇਖਣ 'ਚ ਕਾਫ਼ੀ ਸ਼ਾਨਦਾਰ ਹੈ। ਇਸ ਦੇ ਡੋਰ ਪੈਡ ਦੇ ਸਾਹਮਣੇ ਤੇ ਬਗ 'ਚ ਸਿਲਵਰ ਕਲਰ ਦਾ ਸਪਿਕਰ ਗਰਿਲ ਦਿੱਤੀ ਹੈ।  ਉਥੇ ਹੀ ਡੋਰ ਹੈਂਡਲ ਦੇ ਕੋਲ ਸਿਲਵਰ ਫਿਨੀਸ਼ਿੰਗ ਦਿੱਤੀ ਗਈ ਹੈ।PunjabKesariਆਰਾਮਦਾਈਕ ਸੀਟਸ
Alturas G4 ਦੀ ਪਿੱਛੇ ਦੀ ਸੀਟ ਚੋੜੀ ਕੀਤੀ ਗਈ ਹੈ। ਉਥੇ ਹੀ ਇਸ ਦੇ ਬੈਕ ਦੀ ਸੀਟ 'ਚ ਲੈਗਰੂਮ ਲਈ ਚੰਗੀ ਖਾਸੀ ਜਗ੍ਹਾ ਦਿੱਤੀ ਗਈ ਹੈ। ਦੱਸ ਦੇਈਏ ਕਿ ਇਸ ਐੱਸ. ਯੂ. ਵੀ. ਦੀ ਸਾਰੀ ਜਾਣਕਾਰੀ ਤਾਂ ਇਸ ਦੀ ਲਾਂਚਿੰਗ ਤੋਂ ਬਾਅਦ ਹੀ ਸਾਹਮਣੇ ਆਵੇਗੀ।


Related News