ਮਹਿੰਦਰਾ ਨੇ ਫਿਰ ਵਧਾਈ Scorpio-N ਦੀ ਕੀਮਤ, ਜਾਣੋ ਪਹਿਲਾਂ ਨਾਲੋਂ ਕਿੰਨੀ ਮਹਿੰਗੀ ਹੋਈ ਇਹ ਕਾਰ

Tuesday, Sep 19, 2023 - 06:15 PM (IST)

ਮਹਿੰਦਰਾ ਨੇ ਫਿਰ ਵਧਾਈ Scorpio-N ਦੀ ਕੀਮਤ, ਜਾਣੋ ਪਹਿਲਾਂ ਨਾਲੋਂ ਕਿੰਨੀ ਮਹਿੰਗੀ ਹੋਈ ਇਹ ਕਾਰ

ਆਟੋ ਡੈਸਕ- ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਮਹਿੰਦਰਾ ਐਂਡ ਮਹਿੰਦਰਾ ਨੇ ਇਕ ਵਾਰ ਫਿਰ ਸਕਾਰਪੀਓ ਐੱਨ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਕੰਪਨੀ ਨੇ ਇਸ ਐੱਸ.ਯੂ.ਵੀ. ਦੀ ਨਵੀਂ ਕੀਮਤ ਲਿਸਟ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕਰ ਦਿੱਤੀ ਹੈ। ਇਸ ਵਾਰ ਇਸ ਦੀ ਕੀਮਤ 'ਚ 21,000 ਰੁਪਏ ਦਾ ਵਾਧਾ ਹੋਇਆ ਹੈ।

ਦੱਸ ਦੇਈਏ ਕਿ ਸਕਾਰਪੀਓ ਐੱਨ 5 ਵੇਰੀਐਂਟਸ ਅਤੇ 2 ਇੰਜਣ ਆਪਸ਼ਨ 'ਚ ਉਪਲੱਬਧ ਹੈ। ਇਸਦੇ ਟਾਪ ਸਪੇਕ ਡੀਜ਼ਲ Z8L 4WD ਵੇਰੀਐਂਟ 'ਚ 2000 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸਤੋਂ ਇਲਾਵਾ Z4 E ਡੀਜ਼ਲ 4WD ਵੇਰੀਐਂਟ 'ਚ 81,000 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸਤੋਂ ਪਹਿਲਾਂ ਕੰਪਨੀ ਨੇ 2 ਵਾਰ ਇਸ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ।


author

Rakesh

Content Editor

Related News