ਇਸ ਸਾਲ ਦੇ ਅਖੀਰ ਤਕ ਮਿੰਨੀ LED ਡਿਸਪਲੇਅ ਨਾਲ ਲਾਂਚ ਹੋ ਸਕਦੈ MacBook Pro

07/24/2021 5:51:45 PM

ਗੈਜੇਟ ਡੈਸਕ– ਐਪਲ ਦਾ ਨਵਾਂ ਮੈਕਬੁੱਕ ਪ੍ਰੋ ਇਸ ਸਾਲ ਦੇ ਅਖੀਰ ਤਕ ਲਾਂਚ ਹੋਵੇਗਾ। ਇਕ ਨਵੀਂ ਰਿਪੋਰਟ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੈਕਬੁੱਕ ਪ੍ਰੋ ਦਾ ਨਵਾਂ ਮਾਡਲ ਸਤੰਬਰ ਤੋਂ ਨਵੰਬਰ ਵਿਚਕਾਰ ਲਾਂਚ ਕੀਤਾ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਨਵੇਂ ਮੈਕਬੁੱਕ ਪ੍ਰੋ ’ਚ ਮਿੰਨੀ ਐੱਲ.ਈ.ਡੀ. ਡਿਸਪਲੇਅ ਮਿਲੇਗੀ। ਦੱਸ ਦੇਈਏ ਕਿ ਮਿੰਨੀ ਐੱਲ.ਈ.ਡੀ. ਡਿਸਪਲੇਅ ਇਕ ਨਵੀਂ ਤਕਨੀਕ ਹੈ ਜਿਸ ਵਿਚ ਬੈਕਲਾਈਟ ’ਚ ਹਜ਼ਾਰਾਂ ਐੱਲ.ਈ.ਡੀ. ਲਾਈਟਾਂ ਹੁੰਦੀਆਂ ਹਨ ਜਿਨ੍ਹਾਂ ਕਾਰਨ ਬਿਹਤਰ ਕੰਟਰਾਸਟ ਅਤੇ ਬਿਹਤਰ ਕਲਰ ਮਿਲਦਾ ਹੈ। ਮੰਨੇ-ਪ੍ਰਮੰਨੇ ਵਿਸ਼ਲੇਸ਼ਕ Ming-Chi Kuo ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਨਵੇਂ ਮੈਕਬੁੱਕ ਪ੍ਰੋ ਅਤੇ ਮੈਕਬੁੱਕ ਏਅਰ ਨੂੰ ਮਿੰਨੀ ਐੱਲ.ਈ.ਡੀ. ਡਿਸਪਲੇਅ ਨਾਲ ਲਾਂਚ ਕੀਤਾ ਜਾਵੇਗਾ। 

9to5Mac ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਮਿੰਨੀ ਐੱਲ.ਈ.ਡੀ. ਡਿਸਪਲੇਅ ਨਾਲ ਮੈਕਬੁੱਕ ਏਅਰ 2022 ’ਚ ਲਾਂਚ ਹੋਵੇਗਾ। ਉਮੀਦ ਕੀਤੀ ਜਾ ਰਹ ਹੈ ਕਿ ਐਪਲ ਇਸ ਨੂੰ WWDC 2022 ਜਾਂ ਆਪਣੇ ਸਪ੍ਰਿੰਗ ਈਵੈਂਟ ’ਚ ਪੇਸ਼ ਕਰੇਗੀ। ਮੈਕਬੁੱਕ ਏਅਰ ਨੂੰ 13.3 ਇੰਚ ਦੀ ਡਿਸਪਲੇਅ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਡਿਜ਼ਾਇਨ ’ਚ ਵੀ ਕਈ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ। ਨਵੇਂ ਮੈਕਬੁੱਕ ਏਅਰ ’ਚ ਐਪਲ ਦਾ M2 ਚਿਪਸੈੱਟ ਮਿਲੇਗਾ। 

ਮੈਕਬੁੱਕ ਪ੍ਰੋ ਦੇ ਸਾਰੇ ਮਾਡਲਾਂ ’ਚ ਵੀ ਮਿੰਨੀ ਐੱਲ.ਈ.ਡੀ. ਡਿਸਪਲੇਅ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਕੁਝ ਦਿਨ ਪਹਿਲਾਂ ਆਈ ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਸੀ ਕਿ ਇਸੇ ਸਾਲ ਸਤੰਬਰ ’ਚ ਮੈਕਬੁੱਕ ਪ੍ਰੋ ਨੂੰ 14 ਇੰਚ ਅਤੇ 16 ਇੰਚ ਦੇ ਸਾਈਜ਼ ’ਚ ਪੇਸ਼ ਕੀਤਾ ਜਾਵੇਗਾ। ਨਵੇਂ ਮੈਕਬੁੱਕ ਪ੍ਰੋ ’ਚ ਐਪਲ M1X ਪ੍ਰੋਸੈਸਰ ਮਿਲੇਗਾ। 


Rakesh

Content Editor

Related News