ਮੈਕਬੁਕ ਪ੍ਰੋ 2016 ਵਿਚ ਹੋ ਸਕਦਾ ਹੈ ਇੰਟੇਲ ਦਾ ਨਵਾਂ ਪ੍ਰੋਸੇਸਰ

09/24/2016 7:45:46 PM

ਜਲੰਧਰ - ਐਪਲ ਆਈਫੋਨ 7 ਦੇ ਲਾਂਚ ਹੋਣ ਦੇ ਬਾਅਦ ਪ੍ਰਸ਼ੰਸਕਾਂ ਅਤੇ ਆਲੋਚਕਾਂ ਨੇ ਅਗਲੀ  MacBook Pro 2016 ''ਤੇ ਆਪਣਾ ਧਿਆਨ ਕੇਂਦਰਿਤ ਕਰ ਦਿੱਤਾ ਹੈ ਜੋ ਅਗਲੇ ਮਹੀਨੇ ਯਾਨੀ ਕਿ ਅਕਤੂਬਰ ਨੂੰ ਲਾਂਚ ਹੋਵੇਗਾ। ਖਾਸ ਗੱਲ ਇਹ ਹੈ ਕਿ ਇਸ ਲੈਪਟਾਪ ਵਿਚ ਕੰਪਨੀ ਪਹਿਲੀ ਵਾਰ ਇੰਟੇਲ ਦਾ ਨੈਕਸਟ ਜਨਰੇਸ਼ਨ ਕੋਰ ਪ੍ਰੋਸੇਸਰ Kaby Lake ਦੇਣ ਜਾ ਰਹੀ ਹੈ।

 

ਜਾਣਕਾਰੀ ਦੇ ਮੁਤਾਬਕ ਇਹ ਮੌਜੂਦਾ ਮੈਕਬੁਕ ਤੋਂ ਕਾਫ਼ੀ ਹਲਕਾ ਅਤੇ ਪਤਲਾ ਹੋਵੇਗਾ। ਡਿਜ਼ਾਈਨ ਵਿਚ ਬਦਲਾਅ ਕਰਨ ਦੇ ਨਾਲ ਇਸ ਵਿਚ ਕੰਪਨੀ ਇਕ ਨਵਾਂ ਆਡੀਓ ਜੈਕ  ਦੇ ਸਕਦੀ ਹੈ, ਲੇਕਿਨ ਇਸ ਲੈਪਟਾਪ ਦੇ ਨਾਲ ਹੀ ਇਕ 3.5mm ਹੈੱਡਫੋਨ ਕਨੈਕਟਰ ਵੀ ਦਿੱਤਾ ਜਾਵੇਗਾ ਜਿਸ ਦੇ ਨਾਲ ਤੁਸੀਂ ਕੋਈ ਵੀ ਹੈੱਡਫੋਨ ਨੂੰ ਆਸਾਨੀ ਨਾਲ ਇਸ ਦੇ ਨਾਲ ਕੁਨੈਕਟ ਕਰ ਕੇ ਯੂਜ਼ ਕਰ ਸਕਦੇ ਹਾਂ। ਬੇਸਿਕ ਫੰਕਸ਼ਨ ਕੀਸ ਦੇ ਨਾਲ ਇਸ ਲੈਪਟਾਪ ਦੇ ਕੀਬੋਰਡ ''ਤੇ ਇਕ OLED ਡਿਸਪਲੇ ਟੱਚ ਬਾਰ ਵੀ ਮੌਜੂਦ ਹੋਵੋਗੇ।


Related News