ਮੈਕਬੁੱਕ ਨੂੰ ਪੋਰਟਸ, ਪਾਵਰ ਅਤੇ ਸੁਰੱਖਿਆ ਪ੍ਰਦਾਨ ਕਰੇਗਾ ਇਹ ਪ੍ਰੋਟੈਕਟਿਵ ਕੇਸ (ਵੀਡੀਓ)

Sunday, Jan 15, 2017 - 03:25 PM (IST)

ਜਲੰਧਰ- ਐਪਲ ਦੀ 12 ਇੰਚ ਵਾਲੀ ਮੈਕਬੁੱਕ ਲਾਈਟ ਵੇਟ ਹੋਣ ਦੇ ਨਾਲ-ਨਾਲ ਬਿਹਤਰੀਨ ਡਿਜ਼ਾਈਨ ਦੀ ਪੇਸ਼ਕਸ਼ ਵੀ ਕਰਦੀ ਹੈ। ਹਾਲਾਂਕਿ ਇਸ ''ਚ ਸਿੰਗਲ ਯੂ. ਐੱਸ. ਬੀ. ਟਾਈਪ-ਸੀ ਪੋਰਟ ਦਿੱਤਾ ਗਿਆ ਹੈ, ਜਿਸ ਦੇ ਨਾਲ ਮੈਕਬੁੱਕ ਪਤਲੀ ਤਾਂ ਹੋ ਗਈ ਹੈ ਪਰ ਇਕ ਤੋਂ ''ਜ਼ਿਆਦਾ ਡਿਵਾਈਸਿਸ ਮੈਕਬੁੱਕ ਨਾਲ ਅਟੈਚ ਕਰਨ ਲਈ ਅਡਾਪਟਰ ਦਾ ਇਸਤੇਮਾਲ ਕਰਨਾ ਪੈਂਦਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ। ਮੈਕਬੁੱਕ ਲਈ ਪੇਸ਼ ਕੀਤਾ ਗਿਆ ਪ੍ਰੋਟੈਕਟਿਵ ਕੇਸ ਬੂਸਟ (Boost) ਤੁਹਾਡੀ ਸਹਾਇਤਾ ਕਰ ਸਕਦਾ ਹੈ। ਇਹ ਪ੍ਰੋਟੈਕਟਿਵ ਕੇਸ ਐਕਸਟਰਨਲ ਬੈਟਰੀ ਲਾਈਫ ਅਤੇ ਬਿਲਟ-ਇਨ ਐਕਸਪੈਂਸ਼ਨ ਆਪਸ਼ਨ ਦੇ ਨਾਲ ਆਉਂਦਾ ਹੈ।  
 
ਕਈ ਸਾਰੇ ਪੋਰਟਸ 
ਪ੍ਰੈੱਸ ਫੋਟੋਜ਼ ਦੇ ਮੁਤਾਬਕ ਬੂਸਟ ਕੇਸ ''ਚ ਬਹੁਤ ਸਾਰੇ ਡੋਂਗਲਸ ਅਤੇ ਅਡਾਪਟਰਸ ਦਿੱਤੇ ਗਏ ਹਨ, ਜੋ ਇਕ ਤੋਂ ''ਜ਼ਿਆਦਾ ਡਿਵਾਈਸ ਅਟੈਚ ਕਰਨ ''ਚ ਮਦਦ ਕਰਦੇ ਹਨ। ਇਹ ਪ੍ਰੋਟੈਕਟਿਵ ਕੇਸ 0.77 ਇੰਚ ਮੋਟਾ ਹੈ, ਜਿਸ ਦੇ ਨਾਲ ਮੈਕਬੁੱਕ ਦੀ ਮੋਟਾਈ ''ਤੇ ''ਜ਼ਿਆਦਾ ਫਰਕ ਨਹੀਂ ਪਵੇਗਾ ਪਰ ਇਹ ਕੇਸ ਤੁਹਾਡਾ ਕੰਮ ਜ਼ਰੂਰ ਆਸਾਨ ਕਰ ਦੇਵੇਗਾ। ਇਸ ਕੇਸ ''ਚ ਬਹੁਤ ਸਾਰੇ ਐਕਸਪੈਂਸ਼ਨ ਆਪਸ਼ਨ ਦਿੱਤੇ ਗਏ ਹਨ, ਜਿਸ ''ਚ ਮਾਈਕ੍ਰੋ ਐੱਚ. ਡੀ . ਐੱਮ. ਆਈ. ਸਿਮ ਅਤੇ ਐੱਸ. ਡੀ. ਕਾਰਡ ਸਲਾਟ, ਆਡੀਓ ਜੈੱਕ ਅਤੇ 2 ਯੂ. ਐੱਸ. ਬੀ. -ਏ (ਇਕ ਯੂ. ਐੱਸ. ਬੀ. 2.0 ਅਤੇ ਇਕ ਯੂ. ਐੱਸ . ਬੀ. 3.0) ਪੋਰਟਸ ਸ਼ਾਮਲ ਹਨ।
 
ਬੈਟਰੀ ਲਾਈਫ ਵੀ ਵਧੇਗੀ
ਇਸ ਪ੍ਰੋਟੈਕਟਿਵ ਕੇਸ ਵਿਚ ਦੋ, 00 ਐੱਮ. ਏ. ਐੱਚ. ਦੀਆਂ ਬੈਟਰੀਆਂ ਵੀ ਲੱਗੀਆਂ ਹਨ, ਜੋ ਮੈਕਬੁੱਕ ਦੀ ਬੈਟਰੀ ਲਾਈਫ ਨੂੰ ਵਧਾਉਣ ਦਾ ਕੰਮ ਕਰਦੀ ਹੈ। ਇਸ ਪ੍ਰੋਟੈਕਟਿਵ ਕੇਸ ਦੀ ਇਕ ਖਾਸ ਗੱਲ ਇਹ ਵੀ ਹੈ ਕਿ ਜਦ ਯੂਜ਼ਰ ਮੈਕਬੁੱਕ ਦਾ ਇਸਤੇਮਾਲ ਨਹੀਂ ਕਰ ਰਿਹਾ ਹੋਵੇਗਾ ਤਦ ਵੀ ਇਸ ਕੇਸ ਦੀ ਮਦਦ ਨਾਲ ਹੋਰ ਡਿਵਾਈਸਿਸ ਨੂੰ ਚਾਰਜ ਕੀਤਾ ਜਾ ਸਕੇਗਾ। ਜੇਕਰ ਕਿਸੇ ਯੂਜ਼ਰ ਦੇ ਕੋਲ ਆਈਫੋਨ ਹੈ ਤਾਂ ਇਹ ਬੂਸਟ ਉਸ ਦੇ ਲਈ ਹੋਰ ਵੀ ਖਾਸ ਗੈਜੇਟ ਬਣ ਜਾਂਦਾ ਹੈ ਕਿਉਂਕਿ ਬਿਨਾਂ ਕਿਸੇ ਅਡਾਪਟਰ ਦੀ ਮਦਦ ਦੇ ਯੂਜ਼ਰ ਆਸਾਨੀ ਨਾਲ ਆਪਣੇ ਆਈਫੋਨ ਨੂੰ ਮੈਕਬੁੱਕ ਨਾਲ ਕੁਨੈਕਟ ਕਰ ਕੇ ਫੋਨ ਨੂੰ ਚਾਰਜ ਅਤੇ ਡਾਟੇ ਨੂੰ ਲੈਪਟਾਪ ''ਤੇ ਕਾਪੀ ਕਰ ਸਕਦਾ ਹੈ।
 
ਕੀਮਤ
ਫਿਲਹਾਲ ਇਹ ਗੈਜੇਟ ਕਿਕਸਟਾਰਟਰ (ਕਰਾਊਡਫਨਡਿੰਗ ਪਲੇਟਫਾਰਮ) ਅਭਿਆਨ ਦਾ ਹਿੱਸਾ ਹੈ ਅਤੇ ਇਸ ਦੇ ਲਈ 15,000 ਡਾਲਰ ਇਕੱਠੇ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜਿਸ ਵਿੱਚੋਂ 1,000 ਡਾਲਰ ਤੋਂ ''ਜ਼ਿਆਦਾ ਦੀ ਰਾਸ਼ੀ ਇਕੱਠੀ ਕਰ ਲਈ ਹੈ। ਕੰਪਨੀ ਮੁਤਾਬਕ ਬੂਸਟ ਇਕ ਵਰਕਿੰਗ ਪ੍ਰੋਟੋਟਾਈਪ ਹੈ, ਜਿਸ ਦੀ ਕੀਮਤ 129 ਡਾਲਰ ਹੈ ਅਤੇ ਇਹ 2015 ਅਤੇ 2016 ਮੈਕਬੁੱਕ (12 ਇੰਚ) ਦੇ ਨਾਲ ਕੰਪੈਟੇਬਲ ਹੈ। ਕੰਪਨੀ ਇਸ ਦੀ ਡਲਿਵਰੀ ਅਪ੍ਰੈਲ ਵਿਚ ਸ਼ੁਰੂ ਕਰ ਸਕਦੀ ਹੈ।

Related News