5.5-ਇੰਚ ਡਿਸਪਲੇ ਨਾਲ LYF ਨੇ ਲਾਂਚ ਕੀਤਾ Water 7S ਸਮਾਰਟਫੋਨ

Wednesday, Jan 04, 2017 - 06:40 PM (IST)

5.5-ਇੰਚ ਡਿਸਪਲੇ ਨਾਲ LYF ਨੇ ਲਾਂਚ ਕੀਤਾ Water 7S ਸਮਾਰਟਫੋਨ
ਜਲੰਧਰ- ਰਿਲਾਇੰਸ ਰਿਟੇਲ ਨੇ ਲਾਈਫ ਬ੍ਰਾਂਡ ਤਹਿਤ ਨਵਾਂ ਸਮਾਰਟਫੋਨ Water 7S ਲਾਂਚ ਕੀਤਾ ਹੈ ਜਿਸ ਦੀ ਕੀਮਤ 7,499 ਰੁਪਏ ਰੱਖੀ ਗਈ ਹੈ। ਇਹ ਸਮਾਰਟਫੋਨ ਬਲੈਕ, ਗੋਲਡ ਅਤੇ ਵਾਈਟ ਕਲਰ ਆਪਸ਼ਨ ''ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। ਇਸ ਦੇ ਨਾਲ ਕੰਪਨੀ ਜਿਓ ਦਾ 4ਜੀ ਸਿਮ ਵੀ ਫ੍ਰੀ ਦੇਵੇਗੀ ਜਿਸ ਵਿਚ ਯੂਜ਼ਰ ਹੈਪੀ ਨਿਊ ਯੀਅਰ ਦੇ ਤਹਿਤ 31 ਮਾਰਚ 2017 ਤੱਕ ਫ੍ਰੀ ਇੰਟਰਨੈੱਟ ਅਤੇ ਕਾਲਿੰਗ ਦਾ ਮਜ਼ਾ ਲੈ ਸਕਦੇ ਹਨ। 
LYF Water 7S ਸਮਾਰਟਫੋਨ ''ਚ 5.5-ਇੰਚ ਦੀ (1080x1920 ਪਿਕਸਲ) ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਫੁੱਲ-ਐੱਚ.ਡੀ. ਡਿਸਪਲੇ ਦਿੱਤੀ ਗਈ ਹੈ ਜਿਸ ''ਤੇ ਪਾਂਡਾ ਗਿਲਾਸ ਪ੍ਰੋਟੈਕਸ਼ਨ ਮੌਜੂਦ ਹੈ। 1.3 ਗੀਗਾਹਰਟਜ਼ ਆਕਟਾ-ਕੋਰ ਐੱਮ.ਟੀ.6753 ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ ਫੋਨ ''ਚ 3ਜੀ.ਬੀ. ਰੈਮ ਦੇ ਨਾਲ 16ਜੀ.ਬੀ. ਇੰਟਰਨਲ ਸੋਟਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 64ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ ''ਚ ਐੱਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਲਈ ਇਸ ਵਿਚ 5 ਮੈਗਾਪਿਕਸਲ ਦਾ ਫਰੰਚ ਕੈਮਰਾ ਮੌਜੂਦ ਹੈ। ਇਸ ਤੋਂ ਇਲਾਵਾ ਰਿਅਰ ''ਚ ਇਕ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਇਸ ਸਮਾਰਟਫੋਨ ਨੂੰ ਪਾਵਰ ਦੇਣ ਦਾ ਕੰਮ 2800 ਐੱਮ.ਏ.ਐੱਚ. ਦੀ ਬੈਟਰੀ ਕਰੇਗੀ ਜਿਸ ਬਾਰੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ 4ਜੀ ਨੈੱਟਵਰਕ ''ਤੇ 6 ਘੰਟਿਆਂ ਦਾ ਟਾਕਟਾਈਮ ਅੇਤ 400 ਘੰਟਿਆਂ ਦਾ ਸਟੈਂਡਬਾਈ ਟਾਈਮ ਦੇਵੇਗੀ।

Related News