1000 ਰੁਪਏ ਤੋਂ ਘੱਟ ਕੀਮਤ ''ਚ ਮਿਲ ਰਹੇ ਹਨ, ਇਹ ਸ਼ਾਨਦਾਰ ਈਅਰਫੋਨਸ

05/01/2017 4:28:08 PM

ਜਲੰਧਰ-ਅੱਜ ਦੇ ਸਮੇਂ ਦੌਰਾਨ ਤੇਜ਼ੀ ਨਾਲ ਹੋ ਰਹੀ ਡਿਜੀਟਲ ਲਾਈਫ ''ਚ ਸਮਾਰਟਫੋਨ ਸਭ ਦੀ ਜ਼ਰੂਰਤ ਬਣ ਗਿਆ ਹੈ। ਸਮਾਰਟਫੋਨ ਦੇ ਇਲਾਵਾ ਈਅਰਫੋਨਸ ਦਾ ਇਸਤੇਮਾਲ ''ਚ ਵੀ ਪਹਿਲਾਂ ਦੀ ਤੁਲਨਾਂ ''ਚ ਕਾਫੀ ਵਾਧਾ ਹੋਇਆ ਹੈ। ਅੱਜਕਲ੍ਹ ਹਰ ਕੋਈ ਮਹਿੰਗੇ ਅਤੇ ਸਟਾਈਲਿਸ਼ ਈਅਰਫੋਨਸ ਦੀ ਵਰਤੋਂ ਕਰ ਰਿਹਾ ਹੈ। ਜੋ ਇਕ ਫੈਸ਼ਨ ਬਣ ਗਿਆ ਹੈ ਅਤੇ ਤੁਹਾਨੂੰ ਹੋਰ ਵੀ ਸਮਾਰਟ ਲੁਕ ਦਿੰਦੇ ਹਨ। ਈਅਰਫੋਨਸ ਦਾ ਇਸਤੇਮਾਲ ਵੀਡੀਓ ਕਾਲ, ਆਡੀਓ ਕਾਲ, ਮਿਊਜ਼ਿਕ ਗੇਮਿੰਗ ਅਤੇ ਕਈ ਕੰਮਾਂ ਦੇ ਲਈ ਕੀਤਾ ਜਾਂਦਾ ਹੈ। ਬਜ਼ਾਰ ''ਚ ਕਈ ਅਜਿਹੇ ਸਟਾਈਲਿਸ਼ ਈਅਰਫੋਨਸ ਹੈ ਜੋ ਲੋਕਾਂ ਦੁਆਰਾ ਖੂਬ ਪਸੰਦ ਕੀਤੇ ਜਾਂਦੇ ਹਨ। ਇਸ ਲਈ ਤੁਹਾਡੇ ਲਈ 9 ਕੂਲ ਈਅਰਫੋਨਸ ਦੀ ਲਿਸਟ ਲਿਆਏ ਹੈ ਜਿਸਦੀ ਕੀਮਤ 1000 ਰੁਪਏ ਤੋਂ ਵੀ ਘੱਟ ਹੈ।

 

1- Sony’s MDR-AS200:

ਇਸ ਈਅਰਫੋਨਸ ਦੀ ਕੀਮਤ 759 ਰੁਪਏ ਹੈ। ਇਹ ਈਅਰਫੋਨਸ ਉਨ੍ਹਾਂ ਯੂਜ਼ਰਸ ਦੇ ਲਈ ਬੇਹਤਰ ਆਪਸ਼ਨ ਹੈ ਜਿਨ੍ਹਾਂ ਨੂੰ ਘੱਟ ਬਜਟ ''ਚ ਸਪੋਰਟ ਈਅਰਫੋਨਸ ਚਾਹੀਦੇ ਹੁੰਦੇ ਹਨ। ਇਸ ਦੀ ਫ੍ਰੀਕਵੈਂਸੀ ਰੇਂਜ 17Hz-22,000Hz ਦੀ ਹੈ।

 

2- Xiaomi Mi capsule:

ਇਸ ਫੋਨ ਦੀ ਕੀਮਤ 999 ਰੁਪਏ ਹੈ। ਇਸ ਦੀ ਸਾਊਡ ਕੁਵਾਲਿਟੀ ਕਾਫੀ ਸ਼ਾਨਦਾਰ ਹੈ। ਇਸ ਨੂੰ ਬਿਲਟ-ਇੰਨ ਮਾਈਕ੍ਰੋਫੋਨ ਦਿੱਤੇ ਗਏ ਹੈ। ਇਹ ਈਅਰਫੋਨਸ ਵਾਈਟ ਅਤੇ ਬਲੈਕ ਕਲਰ ਆਪਸ਼ਨ ''ਚ ਉਪਲਬੱਧ ਹਨ।

 

3- Sennheiser CX 180:

799 ਰੁਪਏ ਦੀ ਕੀਮਤ ''ਚ ਆਉਣ ਵਾਲੇ ਇਹ ਸਮਾਰਟ ਈਅਰਫੋਨਸ ਖਾਸ ਤੌਰ ''ਤੇ mp3, ਆਈਪੈਂਡ, ਆਈਫੋਨ, ਸੀਡੀ ਪਲੇਅਰਸ ਅਤੇ ਪੋਰਟਬਲ ਗੇਮਿੰਗ ਸਿਸਟਮ ਦੇ ਲਈ ਡਿਜ਼ਾਇੰਨ ਕੀਤੇ ਹੈ। ਇਸ ਈਅਰਫੋਨਸ ''ਚ ਤੁਹਾਨੂੰ ਪਾਵਰਫੁਲ ਸਟੀਰੀਓ ਸਾਊਡ ਮਿਲੇਗਾ। ਇਹ 20Hz-20,000Hz ਦੀ ਆਵਿਰਤੀ ਰੇਂਜ ਦਿੰਦੇ ਹਨ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਇੰਨਲਾਇਨ ਮਾਈਕ੍ਰੋਫੋਨ ਦੇ ਨਾਲ ਨਹੀਂ ਆਉਦਾ ਹੈ ਅਤੇ ਇਸ ਪ੍ਰਕਾਰ ਈਅਰਫੋਨਸ ਨੂੰ ਕਾਲ ਲੈਣ ਦੇ ਲਈ ਇਸਤੇਮਾਲ ਨਹੀਂ ਕੀਤੇ ਜਾ ਸਕਦੇ ਹੈ। ਇਸ ਦੀ ਕੀਮਤ 799 ਰੁਪਏ ਹੈ।

 

4- Audio Technica CLR100:

ਕੰਪਨੀ ਦੀATH-CLR100 ਈਅਰਫੋਨ 999 ਰੁਪਏ ਦੀ ਕੀਮਤ ''ਚ ਮੌਜ਼ੂਦ ਹੈ। ਇਸ ਨੂੰ ਤੁਸੀਂ ਸਾਰੇ ਪ੍ਰਮੁੱਖ ਈ-ਕਾਮਰਸ ਸਾਈਟ ''ਚ ਖਰੀਦ ਸਕਦੇ ਹੈ। ਇਹ ਈਅਰਫੋਨਸ ਤਿੰਨ ਆਕਾਰਾਂ ''ਚ ਆਉਦੇ ਹੈ ਜੋ ਕਿ ਛੋਟੇ, ਮਾਧਿਅਮ ਅਤੇ ਵੱਡੇ ਹੁੰਦੇ ਹੈ।

 

5- JBL T-100A:

ਇਸ ਈਅਰਫੋਨਸ ''ਚ ਸੁਪੀਰਿਅਰ ਆਡੀਓ ਕਵਾਲਿਟੀ ਮਿਲੇਗੀ। ਇਸ ਈਅਰਫੋਨ ਦੇ ਨਾਲ ਤਿੰਨ ਸਾਈਜ ''ਚ ਈਅਰਟਿਪਸ ਉਪਲੱਬਧ ਹੈ ਜਿਸ ਨੂੰ ਤੁਸੀਂ ਸਾਈਜ ਦੇ ਮੁਤਾਬਿਕ ਇਸਤੇਮਾਲ ਕਰ ਸਕਦੇ ਹੈ। ਇਸ ਦੇ ਇਲਾਵਾ ਇਸ ''ਚ ਕਾਲ ਨੂੰ ਕੁਨੈਕਟ ਅਤੇ ਡਿਸਕੁਨੈਕਟ ਕਰਨ ਦੇ ਲਈ ਟਚ ਬਟਨ ਵੀ ਮੌਜ਼ੂਦ ਹੈ। ਇਸ ਦੀ ਕੀਮਤ 615 ਰੁਪਏ ਹੈ।


Related News