ਜੀਵਿਤ ਸੈੱਲ ਨਾਲ ਸਰਕਿਟ ਤਿਆਰ ਕਰਨਾ ਬਣਿਆ ਹਕੀਕਤ
Monday, Jun 06, 2016 - 03:55 PM (IST)

ਜਲੰਧਰ : ਜੀਨ ਬੇਸਡ ਸਰਕਿਟ ਬਹੁਤ ਜਲਦ ਹਕੀਕਤ ਦਾ ਰੂਪ ਧਾਰਨਗੇ। ਐੱਮ. ਆਈ. ਟੀ. ਦੇ ਵਿਗਿਆਨੀਆਂ ਨੇ ਇਕ ਅਜਿਹਾ ਤਰੀਕਾ ਖੋਜਿਆ ਹੈ ਜਿਸ ਨਾਲ ਡਿਜੀਟਲ ਕੰਪਿਊਟਿੰਗ ਨੂੰ ਜੀਵਿਤ ਸੈੱਲਜ਼ ਨਾਲ ਮਿਲਾ ਕੇ ਕਾਂਪਲੈਕਸ ਕੰਪਿਊਟਰ ''ਚ ਬਦਲਿਆ ਜਾ ਸਕਦਾ ਹੈ। ਇਸ ''ਚ ਸੈੱਲ ਦੇ ਜੀਨ ''ਚ ਸੈਂਟਰ ਫਲਿਪ ਕਰ ਕੇ ਡੀ. ਐੱਨ. ਏ. ਦੇ ਕੈਮੀਕਲ ਡਾਟਾ ਨੂੰ ਬਾਈਨਰੀ ਆਊਟਪੁਟ ''ਚ ਬਦਲ ਦਿੱਤਾ ਜਾਂਦਾ ਹੈ। ਇਸ ਬਾਈਨਰੀ ਆਊਟਪੁਟ ਨੂੰ ਆਮ ਕੰਪਿਊਟਰ ਲੈਂਗਵੇਜ ''ਚ ਸਮਝਿਆ ਜਾ ਸਕਦਾ ਹੈ।
ਇਸ ਦੀਆਂ ਪ੍ਰੈਕਟੀਕਲ ਐਪਲੀਕੇਸ਼ਨਜ਼ ਦਾ ਆਕਾਰ ਕਾਫੀ ਵੱਡਾ ਹੈ। ਇਸ ਨਾਲ ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਉਦਾਹਰਣ ਲਈ ਇਸ ਨਵੀਂ ਕੰਪਿਊਟਿੰਗ ''ਚ ਕਈ ਐਡਵਾਂਸ ਸੈਂਸਰਜ਼ ਦੀ ਮਦਦ ਨਾਲ ਦੂਸਰੇ ਕੈਮੀਕਲਜ਼ ਦਾ ਲੈਵਲ ਦੇਖ ਕੇ ਅਸੀਂ ਕੋਈ ਖਾਸ ਕੈਮੀਕਲ ਤਿਆਰ ਕਰ ਸਕਦੇ ਹਾਂ। ਆਸਾਨ ਸ਼ਬਦਾਂ ''ਚ ਗਲੂਕੋਜ਼ ਦੀ ਮਾਤਰਾ ਜ਼ਿਆਦਾ ਹੋਣ ''ਤੇ ਇੰਸੁਲਿਨ ਦਾ ਪ੍ਰੋਡਕਸ਼ਨ ਹੋ ਸਕਦਾ ਹੈ, ਜਿਸ ਨੂੰ ਕੈਂਸਰ ਥੈਰੇਪੀ ''ਚ ਵਰਤਿਆ ਜਾਂਦਾ ਹੈ। ਸਿੰਪਲ ਜੀਨ ਸਰਕਿਟ ਦਾ ਕਲੀਨੀਕਲ ਟ੍ਰਾਇਲ ਇਸ ਸਾਲ ਸ਼ੁਰੂ ਹੋ ਜਾਵੇਗਾ, ਜਿਸ ਨਾਲ ਆਗੈਨਿਕ ਮਸ਼ੀਨਾਂ ਇਕ ਹਕੀਕਤ ਬਣ ਜਾਣਗੀਆਂ।