ਨਵਾਂ ਮੈਕਬੁੱਕ ਏਅਰ 15, ਐਪਲ ਨੇ iOS 17 ਸਮੇਤ ਕਈ ਸ਼ਾਨਦਾਰ ਫੀਚਰ ਕੀਤੇ ਲਾਂਚ

06/06/2023 6:33:11 AM

ਗੈਜੇਟ ਡੈਸਕ : ਐਪਲ ਦਾ WWDC ਈਵੈਂਟ ਸ਼ੁਰੂ ਹੋ ਚੁੱਕਾ ਹੈ। ਐਪਲ ਦੇ ਸੀਈਓ ਟਿਮ ਕੁੱਕ ਨੇ ਡਬਲਯੂ.ਡਬਲਯੂ.ਡੀ.ਸੀ. ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਇਹ ਬਹੁਤ ਖਾਸ ਹੋਣ ਵਾਲਾ ਹੈ। ਦੁਨੀਆ ਭਰ ਦੇ ਡਿਵੈੱਲਪਰਾਂ ਦੇ ਨਾਲ ਮਿਲ ਕੇ ਅਸੀਂ ਯੂਜ਼ਰਜ਼ ਨੂੰ ਇਕ ਨਵਾਂ ਅਨੁਭਵ ਦੇਣ ਦੀ ਕੋਸ਼ਿਸ਼ ਕੀਤੀ ਹੈ।

ਨਵੇਂ ਮੈਕਬੁੱਕ ਏਅਰ ਦੀ ਝਲਕ ਦਿਖਾਈ ਦਿੱਤੀ

 ਐਪਲ ਨੇ ਬਹੁਤ ਚਿਰ ਤੋਂ ਉਡੀਕੀ ਜਾ ਰਹੀ ਨਵੀਂ ਮੈਕਬੁੱਕ ਏਅਰ ਦੀ ਘੁੰਡ ਚੁਕਾਈ ਕਰ ਦਿੱਤੀ ਹੈ। ਇਹ ਮੈਕਬੁੱਕ 15 ਇੰਚ ਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ’ਚ ਡਿਸਪਲੇਅ 25 ਫੀਸਦੀ ਚਮਕਦਾਰ ਹੈ ਅਤੇ ਬੈਟਰੀ ਲਾਈਫ 50 ਫੀਸਦੀ ਲੰਬੀ ਹੈ। ਨਾਲ ਹੀ ਇਹ 40 ਫੀਸਦੀ ਪਤਲੀ  ਵੀ ਹੈ। ਇਸ ਦੇ ਪ੍ਰਫਾਰਮੈਂਸ ਦੇ ਮੋਰਚੇ 'ਤੇ ਕਈ ਸੁਧਾਰ ਕੀਤੇ ਗਏ ਹਨ। ਵੀਡੀਓ ਕਾਲ ਲਈ ਇਸ ਵਿਚ 1080p ਕੈਮਰਾ ਅਤੇ 6 ਸਪੀਕਰ ਹਨ। ਨਵੀਂ 15 ਇੰਚ ਦੀ ਮੈਕਬੁੱਕ ਏਅਰ ਐਪਲ ਦੇ M2 ਚਿੱਪਸੈੱਟ ਦੁਆਰਾ ਸੰਚਾਲਿਤ ਹੁੰਦਾ ਹੈ।

ਨਵੇਂ ਮੈਕਬੁੱਕ ਦੀ ਕੀਮਤ 1,299 ਡਾਲਰ ਯਾਨੀ ਲੱਗਭਗ 1.07 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ। ਨਵਾਂ ਮੈਕਬੁੱਕ 3 ਵੇਰੀਐਂਟ 'ਚ ਆਉਣ ਵਾਲਾ ਹੈ। ਐਪਲ ਨੇ M2 Max, M2 Ultra SoC ਦੇ ਨਾਲ ਨਵਾਂ ਮੈਕ ਸਟੂਡੀਓ ਮਾਡਲ ਲਾਂਚ ਕੀਤਾ ਹੈ। ਇਹ ਮੈਕਸ ਨਾਲੋਂ 30 ਪ੍ਰਤੀਸ਼ਤ ਤੇਜ਼ ਹੈ ਅਤੇ 192GB ਮੈਮੋਰੀ ਦੇ ਨਾਲ ਆਉਂਦਾ ਹੈ।

ਐਪਲ ਨੇ 15-ਇੰਚ ਡਿਸਪਲੇਅ ਦਾ MacBook Air ਅਤੇ ਮੈਕ ਸਟੂਡੀਓ ਮਾਡਲ ਲਾਂਚ ਕੀਤਾ ਹੈ । ਇਸ ਈਵੈਂਟ ਕਈ ਹੋਰ ਵੱਡੇ ਐਲਾਨ ਹੋ ਸਕਦੇ ਹਨ। ਇਸ 'ਚ iPhones, Macs, Smart Watches, iPads ਅਤੇ Apple TV ਲਈ ਨਵੇਂ ਆਪਰੇਟਿੰਗ ਸਿਸਟਮ ਦਾ ਐਲਾਨ ਕੀਤਾ ਜਾ ਸਕਦਾ ਹੈ। ਰਿਐਲਿਟੀ AR/VR ਹੈੱਡਸੈੱਟ ਵੀ ਇਸ ਸਾਲ ਲਾਂਚ ਕੀਤਾ ਜਾ ਸਕਦਾ ਹੈ।

iOS 17 'ਚ ਵੱਡੇ ਬਦਲਾਅ ਹੋਣਗੇ

ਈਵੈਂਟ ’ਚ ਦੱਸਿਆ ਗਿਆ ਕਿ iOS 17 'ਚ ਕੁਝ ਵੱਡੇ ਬਦਲਾਅ ਹੋ ਰਹੇ ਹਨ। ਨਿੱਜੀ ਸੰਪਰਕ ਪੋਸਟਰ ਹੁਣ ਫ਼ੋਨ ਦੀ ਐਪ ਵਿਚ ਉਪਲੱਬਧ ਹਨ। ਲਾਈਵ ਵਾਇਸਮੇਲ ਕਾਲ ਕਰਨ ਵਾਲੇ ਦੇ ਬੋਲਦੇ ਹੀ ਰੀਅਲ ਟਾਈਮ ’ਚ ਵਾਇਸਮੇਲ ਦਾ ਲਾਈਵ ਟ੍ਰਾਂਸਕ੍ਰਿਪਸ਼ਨ ਆਏਗਾ। iOS 17 ਵਿਚ ਫੇਸਟਾਈਮ ਹੁਣ ਤੁਹਾਨੂੰ ਕਿਸੇ ਲਈ ਇਕ ਸੁਨੇਹਾ ਰਿਕਾਰਡ ਕਰਨ ਦੇਵੇਗਾ ਜੇਕਰ ਉਹ ਤੁਹਾਡੀ ਕਾਲ ਨਹੀਂ ਲੈ ਸਕਦਾ ਹੈ। ਕੰਪਨੀ ਨੇ ਮੈਸੇਜ ਐਪ ਨੂੰ ਵੀ ਪਹਿਲਾਂ ਨਾਲੋਂ ਬਿਹਤਰ ਬਣਾਇਆ ਹੈ। ਇਸ 'ਚ ਲੋਕੇਸ਼ਨ ਸ਼ੇਅਰਿੰਗ ਸਮੇਤ ਕਈ ਸਹੂਲਤਾਂ ਮਿਲਣਗੀਆਂ। ਹੁਣ ਕੰਪਨੀ ਨੇ ਚੈੱਕ ਇਨ ਦਾ ਫੀਚਰ ਵੀ ਜੋੜਿਆ ਹੈ, ਜਿਸ ਦੀ ਮਦਦ ਨਾਲ ਯੂਜ਼ਰਸ ਨੂੰ ਇਹ ਜਾਣਕਾਰੀ ਮਿਲੇਗੀ ਕਿ ਉਨ੍ਹਾਂ ਦੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਆਪਣੀ ਮੰਜ਼ਿਲ 'ਤੇ ਪਹੁੰਚੇ ਹਨ ਜਾਂ ਨਹੀਂ। ਨਾਲ ਹੀ, ਇਹ ਸਾਰੀਆਂ ਜਾਣਕਾਰੀਆਂ ਐਨਕ੍ਰਿਪਟਡ ਰਹਿਣਗੀਆਂ।

ਐਪਲ ਨੇ iOS 17 ਵਿਚ ਨਿੱਜੀ ਕਾਲਰ ਪੋਸਟਰ ਦਾ ਬਦਲ ਜੋੜਿਆ ਹੈ। ਇਸਦੀ ਮਦਦ ਨਾਲ ਯੂਜ਼ਰਜ਼ ਇਕ ਸੰਪਰਕ ਪੋਸਟਰ ਨੂੰ ਉਸਦੀ ਫੋਟੋ ਜਾਂ ਇਮੋਜੀ ਨਾਲ ਅਪਡੇਟ ਕਰ ਸਕਦੇ ਹਨ। ਇਸ ਤੋਂ ਇਲਾਵਾ ਕੰਪਨੀ ਨੇ ਲਾਈਵ ਵਾਇਸਮੇਲ ਦਾ ਫੀਚਰ ਜੋੜਿਆ ਹੈ, ਜਿਸ ਦੀ ਮਦਦ ਨਾਲ ਯੂਜ਼ਰਸ ਦੀ ਪ੍ਰਾਈਵੇਸੀ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ​​ਹੋਵੇਗੀ। ਇਸ ਦੀ ਮਦਦ ਨਾਲ ਲਾਈਵ ਵਾਇਸ ਕਾਲ ਦੀ ਟ੍ਰਾਂਸਕ੍ਰਿਪਟ ਹੋਵੇਗੀ। ਇਸ ਤੋਂ ਇਲਾਵਾ ਫੇਸਟਾਈਮ 'ਤੇ ਰਿਕਾਰਡ ਕੀਤੇ ਸੰਦੇਸ਼ ਭੇਜਣ ਦਾ ਬਦਲ ਵੀ ਸ਼ਾਮਲ ਕੀਤਾ ਗਿਆ ਹੈ।

ਹੁਣ ਤੁਸੀਂ ਆਈਫੋਨ ਨੂੰ ਬੈੱਡਸਾਈਡ ਕਲਾਕ ਵਜੋਂ ਵਰਤ ਸਕਦੇ ਹੋ। ਕੰਪਨੀ ਨੇ iOS 17 ਦੇ ਨਾਲ ਸਟੈਂਡਬਾਏ ਫੀਚਰ ਦਿੱਤਾ ਹੈ। ਇਹ ਫੀਚਰ ਦੇਖਣ 'ਚ ਕਾਫੀ ਦਿਲਚਸਪ ਹੈ ਅਤੇ ਫੋਨ ਨੂੰ ਪੂਰੀ ਤਰ੍ਹਾਂ ਨਾਲ ਬੈੱਡਸਾਈਡ ਕਲਾਕ 'ਚ ਬਦਲ ਸਕਦਾ ਹੈ।

iPadOS 17 ਨਵੀਆਂ ਵਿਸ਼ੇਸ਼ਤਾਵਾਂ ਨਾਲ ਅਪਗ੍ਰੇਡ ਹੋਣਗੇ

iOS 17 ਅਤੇ iPadOS 17 ਨੂੰ ਨਵੀਆਂ ਵਿਸ਼ੇਸ਼ਤਾਵਾਂ ਨਾਲ ਅਪਗ੍ਰੇਡ ਕੀਤਾ ਜਾਵੇਗਾ। Jounal ਇਕ ਬਿਲਕੁਲ ਨਵਾਂ ਐਪ ਹੈ, ਜੋ ਇਸ ਸਾਲ ਦੇ ਅੰਤ ਵਿਚ ਆ ਰਿਹਾ ਹੈ। Journal ਤੁਹਾਡੀਆਂ ਵਰਤੋਂ ਦੀਆਂ ਆਦਤਾਂ ਦੇ ਆਧਾਰ 'ਤੇ ਸੁਝਾਅ ਦੇਣ ਲਈ ਆਨਸਕ੍ਰੀਨ ਡਿਵਾਈਸ ਲਰਨਿੰਗ ਦੀ ਵਰਤੋਂ ਕਰਦਾ ਹੈ। ਤੁਸੀਂ ਕੰਟਰੋਲ ਕਰ ਸਕਦੇ ਹੋ ਕਿ ਤੁਸੀਂ ਡਿਵਾਈਸ ਨੂੰ ਕਿਹੜੇ ਸੁਝਾਅ ਦਿਖਾਉਣਾ ਚਾਹੁੰਦੇ ਹੋ।

'ਹੇ ਸੀਰੀ' ਦੀ ਬਜਾਏ ਸਿਰਫ਼ 'ਸੀਰੀ' ਕਹੋ

ਹੁਣ ਤੁਹਾਨੂੰ ਵਾਇਸ ਅਸਿਸਟੈਂਟ ਸੀਰੀ ਦੀ ਵਰਤੋਂ ਕਰਨ ਲਈ 'ਹੇ ਸੀਰੀ' ਕਹਿਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਸਿਰਫ਼ 'ਸੀਰੀ' ਕਹਿ ਕੇ ਵੀ ਇਸ ਦਾ ਫਾਇਦਾ ਉਠਾ ਸਕੋਗੇ।

ਏਅਰਪੌਡਸ ਵਿਚ ਅਡੈਪਟਿਵ ਆਡੀਓ ਸਪੋਰਟ ਉਪਲਬਧ ਹੋਵੇਗਾ

ਐਪਲ ਨੇ ਆਪਣੇ ਈਵੈਂਟ 'ਚ ਏਅਰਪੌਡਸ 'ਚ ਨਵੇਂ ਫੀਚਰਸ ਬਾਰੇ ਵੀ ਜਾਣਕਾਰੀ ਦਿੱਤੀ। ਕੰਪਨੀ ਨੇ ਦੱਸਿਆ ਕਿ ਜਲਦੀ ਹੀ ਏਅਰਪੌਡਸ 'ਚ ਅਡੈਪਟਿਵ ਆਡੀਓ ਦਾ ਸੁਪੋਰਟ ਮਿਲੇਗਾ। ਇਹ ਸੰਗੀਤ ਸੁਣਦੇ ਸਮੇਂ ਬਾਹਰੀ ਸ਼ੋਰ ਨੂੰ ਰੋਕ ਦੇਵੇਗਾ। ਇਸ ਦੇ ਨਾਲ ਹੀ ਇਹ ਮਨਪਸੰਦ ਸੰਗੀਤ ਦੇ ਹਿਸਾਬ ਨਾਲ ਵਾਲਿਊਮ ਸੈੱਟ ਕਰੇਗਾ।

MacOS 14 ਯਾਨੀ MacOS ਸੋਨੋਮਾ

iOS 17 ਅਤੇ iPadOS 17 ਤੋਂ ਬਾਅਦ, MacOS 14 ਦਾ ਵੀ ਐਲਾਨ ਕੀਤਾ ਗਿਆ ਹੈ। ਐਪਲ ਨੇ MacOS 14 ਨੂੰ MacOS Sonoma ਦੇ ਨਾਂ ਨਾਲ ਪੇਸ਼ ਕੀਤਾ ਹੈ। ਇਸ 'ਚ ਨਵਾਂ ਸਕਰੀਨ ਸੇਵਰ, ਨੋਟੀਫਿਕੇਸ਼ਨ ਸੈਂਟਰ ਨੂੰ ਪਿੰਨ ਕਰਨ ਵਰਗੇ ਫੀਚਰਸ ਮਿਲਣਗੇ। ਇਸ ਤੋਂ ਇਲਾਵਾ iOS ਵਿਜੇਟਸ ਨੂੰ MacOS ਨਾਲ ਸਿੰਕ ਵੀ ਕੀਤਾ ਜਾ ਸਕਦਾ ਹੈ।

Apple Car Play ’ਚ ਮਿਲੇਗਾ SharePlay 

ਇਹ ਇਕ ਬਹੁਤ ਵਧੀਆ ਫੀਚਰ ਹੈ। ਜੇਕਰ ਤੁਸੀਂ ਕਾਰ 'ਚ ਐਪਲ ਕਾਰ ਪਲੇਅ ਦੀ ਵਰਤੋਂ ਕਰਦੇ ਹੋ, ਤਾਂ ਹੁਣ ਤੁਹਾਡੇ ਨਾਲ ਬੈਠਾ ਵਿਅਕਤੀ ਆਪਣੇ ਆਈਫੋਨ ਤੋਂ ਸ਼ੇਅਰਪਲੇਅ ਰਾਹੀਂ ਤੁਹਾਡੀ ਕਾਰ ਦੇ ਮਿਊਜ਼ਿਕ ਸਿਸਟਮ ਤੋਂ ਗੀਤ ਚਲਾ ਸਕੇਗਾ। ਹੁਣ ਤੱਕ ਸਿਰਫ ਕਾਰ ਨਾਲ ਜੁੜਨ ਵਾਲਾ ਫੋਨ ਹੀ ਗਾਣੇ ਚਲਾ ਸਕਦਾ ਹੈ ਪਰ ਸ਼ੇਅਰਪਲੇਅ ਰਾਹੀਂ ਕੋਈ ਹੋਰ ਵਿਅਕਤੀ ਵੀ ਚਾਹੇ ਤਾਂ ਗੀਤ ਚਲਾ ਸਕਦਾ ਹੈ। ਇਹ ਇਕ ਬਹੁਤ ਹੀ ਵਿਹਾਰਕ ਅਤੇ ਉਪਯੋਗੀ ਫੀਚਰ ਸਾਬਤ ਹੋਵੇਗਾ, ਖ਼ਾਸ ਤੌਰ 'ਤੇ ਉਨ੍ਹਾਂ ਲਈ ਜੋ ਲਗਾਤਾਰ ਐਪਲ ਕਾਰ ਪਲੇਅ ਦੀ ਵਰਤੋਂ ਕਰਦੇ ਹਨ।

ਐਪਲ ਵਿਜ਼ਨ ਪ੍ਰੋ ਲਾਂਚ

ਐਪਲ ਨੇ ਵਰਚੁਅਲ ਰਿਐਲਿਟੀ ਹੈੱਡਸੈੱਟ ਲਾਂਚ ਕੀਤਾ ਹੈ, ਜਿਸ ਦਾ ਨਾਂ Vision Pro ਹੋਵੇਗਾ। ਇਸ ’ਚ ਔਗਮੈਂਟੈਂਟ ਰਿਐਲਿਟੀ ਅਤੇ ਮਿਕਸਡ ਰਿਐਲਿਟੀ ਦੀ ਵਰਤੋਂ ਕੀਤੀ ਗਈ ਹੈ। ਟਿਮ ਕੁੱਕ ਨੇ ਕਿਹਾ ਹੈ ਕਿ Apple Vision Pro ਇਕ ਨਵੀਂ ਸ਼ੁਰੂਆਤ ਹੈ। ਇਸ ਨੂੰ ਅੱਖ, ਹੱਥ ਅਤੇ ਆਵਾਜ਼ ਜ਼ਰੀਏ ਕੰਟਰੋਲ ਕੀਤਾ ਜਾ ਸਕਦਾ ਹੈ। ਕੰਪਨੀ ਵੱਲੋਂ ਲੰਬੇ ਸਮੇਂ ਬਾਅਦ ਲਾਂਚ ਕੀਤਾ ਗਿਆ ਇਹ ਨਵਾਂ ਉਤਪਾਦ ਹੈ। ਇਸ ਨੂੰ ਆਈਫੋਨ, ਆਈਮੈਕ, ਆਈਪੈਡ ਨਾਲ ਸਿੰਕ ਕੀਤਾ ਜਾ ਸਕਦਾ ਹੈ ਅਤੇ ਸਫਾਰੀ ਬ੍ਰਾਊਜ਼ਰ ਨੂੰ ਵੀ ਸਪੋਰਟ ਕਰਦਾ ਹੈ।
 ਇਹ ਮੈਜਿਕ ਟ੍ਰੈਕ ਪੈਡ, ਮੈਜਿਕ ਕੀ-ਬੋਰਡ ਨੂੰ ਵੀ ਸੁਪੋਰਟ ਕਰਦਾ ਹੈ। ਐਪਲ ਵਿਜ਼ਨ ਪ੍ਰੋ ’ਚ ਫੇਸਟਾਈਮ ਦਾ ਸੁਪੋਰਟ ਦਿੱਤਾ ਗਿਆ ਹੈ। ਜਦੋਂ ਵੀ ਕੋਈ ਵਿਅਕਤੀ ਫੇਸਟਾਈਮ ਨਾਲ ਜੁੜਦਾ ਹੈ, ਇਹ ਆਪਣੇ ਆਪ ਫੈਲਦਾ ਹੈ। ਵਿਜ਼ਨ ਪ੍ਰੋ ਵਿਚ ਯੂਜ਼ਰਜ਼ ਜੋ ਵੀ ਕੰਟੈਂਟ ਦੇਖ ਰਹੇ ਹਨ, ਉਸ ਨੂੰ ਹੱਥਾਂ ਦੇ ਇਸ਼ਾਰਿਆਂ ਨਾਲ ਜ਼ੂਮ ਇਨ ਅਤੇ ਜ਼ੂਮ ਆਊਟ ਕਰ ਸਕਦੇ ਹਨ। ਵਿਜ਼ਨ ਪ੍ਰੋ ਵਿਚ ਦਿੱਤੇ ਗਏ ਕੈਮਰੇ ਨਾਲ ਫੋਟੋਆਂ ਲਈਆਂ ਜਾ ਸਕਦੀਆਂ ਹਨ ਅਤੇ ਵੀਡੀਓਜ਼ ਬਣਾਈਆਂ ਜਾ ਸਕਦੀਆਂ ਹਨ।

ਐਪਲ ਵਾਚ ’ਚ watchOS 10 ਅਪਡੇਟ

ਐਪਲ ਨੇ ਸਮਾਰਟਵਾਚ ਲਈ watchOS 10 ਦਾ ਅਪਡੇਟ ਦਿੱਤਾ ਹੈ।

 


Manoj

Content Editor

Related News