ਸੈਮਸੰਗ ਗਲੈਕਸੀ C5 Pro ਸਮਾਰਟਫੋਨ Benchmark ਸਾਈਟ ''ਤੇ ਲਿਸਟ

Friday, Jan 06, 2017 - 02:50 PM (IST)

ਸੈਮਸੰਗ ਗਲੈਕਸੀ C5 Pro ਸਮਾਰਟਫੋਨ Benchmark ਸਾਈਟ ''ਤੇ ਲਿਸਟ
ਜਲੰਧਰ- ਸੈਮਸੰਗ ਗਲੈਕਸੀ C5 ਪ੍ਰੋ ਅਤੇ ਗਲੈਕਸੀ C7 ਪ੍ਰੋ ''ਤੇ ਕਰ ਰਹੀ ਹੈ। ਦਸੰਬਰ ''ਚ ਸੈਮਸੰਗ ਗਲੈਕਸੀ ''ਸੀ'' ਸੀਰੀਜ਼ ਦੇ ਇਨ੍ਹਾਂ ਦੋਵਾਂ ਸਮਾਰਟਫੋਨ ਨੂੰ ਚੀਨ ਦੀ ਸਰਟੀਫਿਕੇਸ਼ਨ ਸਾਈਟ ਟੀਨਾ ''ਤੇ ਲਿਸਟ ਕੀਤਾ ਗਿਆ ਸੀ। ਹੁਣ ਗਲੈਕਸੀ C5 ਪ੍ਰੋ ਨੂੰ  ਬੇਂਚਮਾਰਕਿੰਗ ਵੈੱਬਸਾਈਟ ਜੀ. ਐੱਫ. ਐਕਸ ਬੈਂਚ ਤੇ ਲਿਸਟ ਕਰ ਦਿੱਤਾ ਗਿਆ ਹੈ। ਜੀ. ਐੱਫ. ਐਕਸ. ਬੇਂਚ ਦੀ ਲਿਸਟਿੰਗ ਤੋਂ ਖੁਲਾਸਾ ਹੁੰਦਾ ਹੈ ਕਿ ਗਲੈਕਸੀ ਸੀ5 ਪ੍ਰੋ ''ਚ 5.5 ਦੀ ਫੁੱਲ ਐੱਚ. ਡੀ. ਡਿਸਪਲੇ ਹੋਵੇਗੀ। ਜਦ ਕਿ ਟੀਨਾ ਲਿਸਟਿੰਗ ਨਾਲ ਇਸ ਫੋਨ ''ਚ 5.2 ਇੰਚ ਡਿਸਪਲੇ ਹੋਣ ਦਾ ਪਤਾ ਚੱਲਦਾ ਸੀ। ਗੌਰ ਕਰਨ ਵਾਲੀ ਗੱਲ ਹੈ ਕਿ ਬੇਂਚਮਾਰਕ ''ਚ ਕਈ ਵਾਰ ਗਲਤ ਡਿਸਪਲੇ ਸਾਈਜ਼ ਦਾ ਅਨੁਮਾਨ ਲੱਗਦਾ ਹੈ ਖਾਸ ਕਰਕੇ ਜੀ. ਐੱਫ. ਐਕਸ. ''ਚ। ਗੱਲ ਕਰੀਏ ਦੂਜੇ ਸਪੈਸੀਫਿਕੇਸ਼ਨ ਦੀ ਤਾਂ ਬੇਂਚਮਾਰਕ ਲਿਸਟਿੰਗ ਦੇ ਮੁਤਾਬਕ, C5 ਪ੍ਰੋ ''ਚ 4ਜੀਬੀ ਰੈਮ, 64ਜੀਬੀ ਸਟੋਰੇਜ ਦਿੱਤੀ ਜਾ ਸਕਦੀ ਹੈ। ਫੋਨ ''ਚ 16 ਮੈਗਾਪਿਕਸਲ ਦਾ ਰਿਅਰ ਅਤੇ ਫਰੰਟ ਕੈਮਰਾ ਹੋ ਸਕਦਾ ਹੈ। ਸੈਮਸੰਗ ਗਲੈਕਸੀ C5 ਪ੍ਰੋ ਦੇ 21 ਜਨਵਰੀ ਤੋਂ ਬਿਕਰੀ ਲਈ ਉਪਲੱਬਧ ਹੋਣ ਦੀ ਖਬਰ ਹੈ। 

ਇਸ ਤੋਂ ਪਹਿਲਾਂ ਟੀਨਾ ਲਿਸਟਿੰਗ ਤੋਂ ਇਨ੍ਹਾਂ ਸਮਾਰਟਫੋਨ ਦੇ ਮੁੱਖ ਸਪੈਸੀਫਿਕੇਸ਼ਨ ਦਾ ਖੁਲਾਸਾ ਵੀ ਹੋਇਆ ਸੀ। ਇਸ ਫੋਨ ''ਚ 2.2 ਗੀਗਾਹਟਰਜ਼ ਆਕਟਾ-ਕੋਰ ਸਨੈਪਡ੍ਰੈਗਨ 626 14 ਐੱਨ. ਐੱਮ. ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਐਡ੍ਰੋਨੋ 506 ਜੀ. ਪੀ. ਯੂ ਹੋ ਸਕਦਾ ਹੈ। ਸਟੋਰੇਜ ਨੂੰ 256ਜੀਬੀ ਤੱਕ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ ਵਧਾਇਆ ਜਾ ਸਕਦਾ ਹੈ। ਇਹ ਫੋਨ ਦੇ ਫਿੰਗਰਪ੍ਰਿੰਟ ਸੈਂਸਰ ਨਾਲ ਆਉਣ ਦੀ ਉਮੀਦ ਹੈ। ਫੋਨ ''ਚ 3000 ਬੈਟਰੀ ਹੋ ਸਕਦੀ ਹੈ। 4ਜੀ. ਵੀ. ਓ. ਐੱਲ. ਟੀ. ਈ., ਵਾਈ-ਫਾਈ 802.11 ਏ. ਸੀ., ਬਲੂਟੁਥ 4.2, ਜੀ. ਪੀ. ਐੱਸ. ਅਤੇ ਐੱਨ. ਐੱਫ. ਸੀ. ਨਾਲ ਆਉਣ ਦੀ ਉਮੀਦ ਹੈ। 


Related News