Oppo R11S ਲਾਂਚ ਤੋਂ ਪਹਿਲੇ ਆਫੀਸ਼ਿਅਲ ਵੈੱਬਸਾਈਟ ''ਤੇ ਹੋਇਆ ਲਿਸਟ

Thursday, Oct 26, 2017 - 09:43 PM (IST)

Oppo R11S ਲਾਂਚ ਤੋਂ ਪਹਿਲੇ ਆਫੀਸ਼ਿਅਲ ਵੈੱਬਸਾਈਟ ''ਤੇ ਹੋਇਆ ਲਿਸਟ

ਜਲੰਧਰ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਦੇ ਅਪਕਮਿੰਗ ਸਮਾਰਟਫੋਨ ਓਪੋ ਆਰ11ਐੱਸ ਨੂੰ ਲੈ ਕੇ ਕਾਫੀ ਸਮੇਂ ਤੋਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਕੁਝ ਸਮੇਂ ਪਹਿਲੇ ਹੀ ਕੰਪਨੀ ਵੱਲੋਂ ਇਸ ਗੱਲ ਦਾ ਐਲਾਨ ਕੀਤਾ ਗਿਆ ਸੀ ਕਿ 2 ਨਵੰਬਰ ਨੂੰ ਓਪੋ ਆਰ11ਐੱਸ ਨੂੰ ਪੇਸ਼ ਕਰੇਗੀ। ਓਪੋ ਆਰ11ਐੱਸ ਕੰਪਨੀ ਦੁਆਰਾ ਪਹਿਲੇ ਲਾਂਚ ਕੀਤੇ ਜਾ ਚੁੱਕੇ ਓਪੋ ਆਰ11 ਦੀ ਹੀ ਅਪਗਰੇਡੇਡ ਵਰਜਨ ਹੈ। ਉੱਥੇ ਲਾਂਚ ਤੋਂ ਪਹਿਲੇ ਕੰਪਨੀ ਦੀ ਵੈੱਬਸਾਈਟ 'ਤੇ ਇਹ ਡਿਵਾਈਸ ਲਿਸਟ ਹੋ ਗਿਆ ਹੈ। ਓਪੋ ਦੀ ਚਾਈਨੀਜ ਵੈੱਬਸਾਈਟ 'ਤੇ ਫੋਨ ਆਫੀਸ਼ਿਅਲੀ ਲਿਸਟ ਹੋ ਗਿਆ ਹੈ। ਇਸ ਵੈੱਬਸਾਟ ਦੇ ਜ਼ਰੀਏ ਯੂਜ਼ਰ ਫੋਨ ਨੂੰ ਖਰੀਦਣ ਲਈ ਆਪਣਾ ਇੰਸਰਸਟ ਦਿਖਾ ਸਕਦਾ ਹੈ। ਇਸ ਦੇ ਨਾਲ ਹੀ ਇਸ 'ਚ ਇਕ ਲਾਈਵ ਪ੍ਰੋਡਕਟ ਪੇਜ ਵੀ ਹੈ। ਇਹ ਸਮਾਰਟਫੋਨ ਸ਼ੈਂਪੇਨ, ਬਲੈਕ, ਰੈੱਡ ਅਤੇ ਸਪੈਸ਼ਲ ਸਟਾਰ ਸਕਰੀਨ 'ਚ ਉਪਲੱਬਧ ਹੈ। ਫਿਲਹਾਲ ਇਸ ਫੋਨ ਦੀ ਕੀਮਤ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਸਾਹਮਣੇ ਆਈ ਹੈ। ਕੰਪਨੀ ਨੇ ਫੋਨ 'ਚ ਫਿਗਰਪ੍ਰਿੰਟ ਸੈਂਸਰ ਨੂੰ ਬੈਕ ਪੈਨਲ 'ਚ ਦਿੱਤਾ ਹੈ। ਟਾਪ ਬੈਜ਼ਲ 'ਚ ਫਰੰਟ ਕੈਮਰਾ ਅਤੇ ਈਅਰਪੀਸ ਹੈ। ਫੋਨ ਦੇ ਬਾਟਮ 'ਚ ਸਪੀਕਰ ਗ੍ਰਿਲ, ਮਾਈਕ੍ਰੋ ਯੀ.ਐੱਸ.ਬੀ. ਪੋਰਟ, ਪ੍ਰਾਈਮਰੀ ਮਾਇਕ ਅਤੇ ਆਡੀਓ ਜੈਕ ਦਿੱਤਾ ਗਾ ਹੈ। ਇਸ ਫੋਨ ਦੇ ਬੈਕ 'ਚ ਫਿਗਰਪ੍ਰਿੰਟ ਨੂੰ ਛੱਡ ਕੇ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਫੋਨ 'ਚ ਵਾਲਿਊਮ ਰਾਕਰ ਬਟਨ Left Side ਅਤੇ ਪਾਵਰ ਬਟਨ Right Side 'ਚ ਦਿੱਤਾ ਗਿਆ ਹੈ।

PunjabKesari
ਓਪੋ ਆਰ11ਐੱਸ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 6 ਇੰਚ ਫੁੱਲ ਐੱਚ.ਡੀ.+ਡਿਸਪਲੇਅ ਦਿੱਤਾ ਜਾ ਸਕਦੀ ਹੈ, ਜਿਸ ਦਾ ਸਕਰੀਨ Resolution (1080x2160) ਪਿਕਸਲ ਹੋਵੇਗਾ ਅਤੇ 18:9 ਐਸਪੈਕਟ ਰੇਸ਼ੀਓ ਹੋਵੇਗਾ। ਇਸ ਦੇ ਨਾਲ ਹੀ ਇਹ ਸਮਾਰਟਫੋਨ ਆਕਟਾਕੋਰ ਕਵਾਲਕਾਮ ਸਨੈਪਡਰੈਗਨ 660 ਪ੍ਰੋਸੈਸਰ 'ਤੇ ਆਧਾਰਿਤ ਹੋਵੇਗਾ। ਫੋਨ ਦੇ ਬੈਕ ਪੈਨਲ 'ਤੇ ਡਿਊਲ ਕੈਮਰਾ ਹੋਵੇਗਾ।


Related News