LinkedIn ਹੁਣ ਹਿੰਦੀ ’ਚ ਵੀ, ਨੌਕਰੀ ਦੀ ਰਾਹ ’ਚ ਰੁਕਾਵਟ ਨਹੀਂ ਬਣੇਗੀ ਭਾਸ਼ਾ
Thursday, Dec 02, 2021 - 01:57 PM (IST)
ਗੈਜੇਟ ਡੈਸਕ– ਦੁਨੀਆ ਦੀ ਸਭ ਤੋਂ ਵੱਡੀ ਪ੍ਰੋਫੈਸ਼ਨਲ ਨੈੱਟਵਰਕਿੰਗ ਸਾਈਟ ਲਿੰਕਡਇਨ ’ਚ ਹੁਣ ਹਿੰਦੀ ਭਾਸ਼ਾ ਦੀ ਸਪੋਰਟ ਨੂੰ ਸ਼ਾਮਲ ਕਰ ਦਿੱਤਾ ਗਿਆ ਹੈ। ਅਜਿਹੇ ’ਚ ਨੌਕਰੀ ਸਰਚ ਕਰਨ ਦੇ ਮਾਮਲੇ ’ਚ ਭਾਸ਼ਾ ਰੁਕਾਵਟ ਨਹੀਂ ਬਣੇਗੀ। ਹਿੰਦੀ ਦੇ ਨਾਲ ਲਿੰਕਡਇਨ ਦੁਨੀਆ ਦੀਆਂ 25 ਭਾਸ਼ਾਵਾਂ ਨੂੰ ਸਪੋਰਟ ਕਰੇਗੀ। ਹਿੰਦੀ ’ਚ ਲਿੰਕਡਇਨ ਦਾ ਫੇਜ਼ 1 ਅੱਜ ਤੋਂ ਸ਼ੁਰੂ ਹੋ ਰਿਹਾ ਹੈ, ਅਜਿਹੇ ’ਚ ਮੈਂਬਰ ਆਪਣੀ ਫੀਡ, ਪ੍ਰੋਫਾਈਲ, ਨੌਕਰੀ ਅਤੇ ਮੈਸੇਜਿੰਗ ਤਕ ਪਹੁੰਚ ਸਕਣਗੇ ਅਤੇ ਆਪਣੇ ਡੈਸਕਟਾਪ, ਐਂਡਰਾਇਡ ਅਤੇ ਆਈ.ਓ.ਐੱਸ. ਫੋਨ ’ਤੇ ਹਿੰਦੀ ’ਚ ਕੰਟੈਂਟ ਬਣਾ ਸਕਣਗੇ। ਹਿੰਦੀ ’ਚ ਲਿੰਕਡਇਨ ਹੁਣ ਦੁਨੀਆ ਭਰ ’ਚ ਸਾਰੇ ਮੈਂਬਰਾਂ ਲਈ ਡੈਸਕਟਾਪ ਅਤੇ ਐਂਡਰਾਇਡ ’ਤੇ ਉਪਲੱਬਧ ਹੋਵੇਗਾ। ਆਉਣ ਵਾਲੇ ਦਿਨਾਂ ’ਚ ਇਹ ਸਾਰੇ ਆਈ.ਓ.ਐੱਸ. ਯੂਜ਼ਰਸ ਲਈ ਵੀ ਉਪਲੱਬਧ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ– ਗੂਗਲ ਨੇ ਜਾਰੀ ਕੀਤੀ ਸਾਲ 2021 ਦੇ ਬੈਸਟ ਐਪਸ ਦੀ ਲਿਸਟ, ਇਸ ਐਪ ਨੂੰ ਮਿਲਿਆ ਨੰਬਰ 1 ਦਾ ਖ਼ਿਤਾਬ
ਆਸ਼ੁਤੋਸ਼ ਗੁਪਤਾ, ਇੰਡੀਆ ਕੰਟਰੀ ਮੈਨੇਜਰ, ਲਿੰਕਡਇਨ ਨੇ ਕਿਹਾ ਹੈ ਕਿ ਲਿੰਕਡਇਨ ਨੇ ਭਾਰਤ ’ਚ ਮਹਾਮਾਰੀ ਅਤੇ ਨਵੇਂ ਜ਼ਮਾਨੇ ਦੇ ਵਰਕਿੰਗ ਮਾਹੌਲ ’ਚ ਲੋਕਾਂ ਨੂੰ ਇਕ-ਦੂਜੇ ਨਾਲ ਜੋੜਨ ’ਚ ਕੁਝ ਨਵਾਂ ਸਿੱਖਣ ਅਤੇ ਅੱਗੇ ਵਧਣ ’ਚ ਮਦਦ ਕਰਨ ਲਈ ਮਹੱਤਵਪੂਰਨ ਮੁਹਿੰਮ ਚਲਾਈ ਸੀ। ਇਸ ਦੀ ਹਿੰਦੀ ’ਚ ਲਾਂਚਿੰਗ ਦੇ ਨਾਲ ਹੁਣ ਜ਼ਿਆਦਾ ਮੈਂਬਰ ਅਤੇ ਉਪਭੋਗਤਾ ਪਲੇਟਫਾਰਮ ’ਤੇ ਕੰਟੈਂਟ, ਨੌਕਰੀ ਅਤੇ ਨੈੱਟਵਰਕਿੰਗ ਦਾ ਲਾਭ ਲੈ ਸਕਦੇ ਹਨ।
ਇਹ ਵੀ ਪੜ੍ਹੋ– ਹੁਣ ਨਹੀਂ ਕੱਟੇਗਾ ਤੁਹਾਡਾ ਟ੍ਰੈਫਿਕ ਚਾਲਾਨ, Google Maps ਦਾ ਇਹ ਫੀਚਰ ਕਰੇਗਾ ਤੁਹਾਡੀ ਮਦਦ