FB ਤੋਂ ਬਾਅਦ ਹੁਣ LinkedIn ਦੇ 50 ਕਰੋੜ ਯੂਜ਼ਰਸ ਦਾ ਨਿੱਜੀ ਡਾਟਾ ਲੀਕ

Friday, Apr 09, 2021 - 06:17 PM (IST)

ਗੈਜੇਟ ਡੈਸਕ– ਪਿਛਲੇ ਦਿਨੀਂ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦਾ ਡਾਟਾ ਚੋਰੀ ਹੋਣ ਤੋਂ ਬਾਅਦ ਯੂਜ਼ਰਸ ’ਚ ਕਾਫੀ ਹਲਚਲ ਮਚੀ ਹੋਈ ਸੀ। ਉਸ ਦੌਰਾਨ 53.3 ਕਰੋੜ ਯੂਜ਼ਰਸ ਦਾ ਡਾਟਾ ਲੀਕ ਹਇਆ ਸੀ ਅਤੇ ਇਸ ਵਿਚ 61 ਲੱਖ ਭਾਰਤੀ ਯੂਜ਼ਰਸ ਸ਼ਾਮਲ ਸਨ। ਉਥੇ ਹੀ ਹੁਣ ਡਾਟਾ ਲੀਕ ਦੀ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਵਾਰ ਪ੍ਰੋਫੈਸ਼ਨਲ ਨੈੱਟਵਰਕਿੰਗ ਪਲੇਟਫਾਰਮ ਲਿੰਕਡਿਨ ਦੇ ਕਰੀਬ 50 ਕਰੋੜ ਯੂਜ਼ਰਸ ਦੇ ਡਾਟਾ ਨੂੰ ਕਥਿਤ ਤੌਰ ’ਤੇ ਸਕ੍ਰੈਪ ਕੀਤੇ ਗਏ ਆਰਕਾਈਵ ਨੂੰ ਇਕ ਲੋਕਪ੍ਰਸਿੱਧ ਹੈਕਰ ਫੋਰਮ ’ਤੇ ਵਿਕਰੀ ਲਈ ਰੱਖਿਆ ਗਿਆ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਇਸ ਹੈਕ ਦੇ ਪਿੱਛੇ ਸ਼ਾਮਲ ਲੋਕਾਂ ਨੇ ਲੀਕ ਹੋਏ ਡਾਟਾ ’ਚ 20 ਲੱਖ ਰਿਕਾਰਡ ਨੂੰ ਨਮੂਨੇ ਦੇ ਤੌਰ ’ਤੇ ਪੇਸ਼ ਕੀਤਾ ਹੈ। 

ਇਹ ਵੀ ਪੜ੍ਹੋ– ਐਪਲ ਤੇ ਸੈਮਸੰਗ ਨੂੰ ਟੱਕਰ ਦੇਣ ਲਈ ਨੋਕੀਆ ਨੇ ਲਾਂਚ ਕੀਤਾ ਨਵਾਂ 5ਜੀ ਸਮਾਰਟਫੋਨ

CyberNews ਦੀ ਰਿਪੋਰਟ ’ਚ ਜਾਣਕਾਰੀ ਦਿੱਤੀ ਗਈ ਹੈ ਕਿ ਲਿੰਕਡਿਨ ਯੂਜ਼ਰਸ ਦੇ ਲੀਕ ਹੋਏ ਡਾਟਾ ਨੂੰ ਆਨਲਾਈਨ ਵੇਚਿਆ ਜਾ ਰਿਹਾ ਹੈ। ਇਸ ਡਾਟਾ ’ਚ ਯੂਜ਼ਰਸ ਦਾ ਨਾਂ, ਈ-ਮੇਲ ਆਈ.ਡੀ., ਪਤਾ, ਫੋਨ ਨੰਬਰ ਅਤੇ ਵਰਕ ਪਲੇਸ ਵਰਗੀਆਂ ਕਈ ਨਿੱਜੀ ਜਾਣਕਾਰੀਆਂ ਸ਼ਾਮਲ ਹਨ। ਇਸ ਡਾਟਾ ਨੂੰ 2 ਮਿਲੀਅਨ ਦੀ ਕੀਮਤ ’ਚ ਵੇਚਿਆ ਜਾ ਰਿਹਾ ਹੈ। ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਡਾਟਾ ਨੂੰ ਹੈਕਰ ਗਰੁੱਪ ਆਉਣ ਵਾਲੇ ਸਮੇਂ ’ਚ ਜ਼ਿਆਦਾ ਕੀਮਤ ’ਚ ਵੇਚ ਸਕਦਾ ਹੈ। ਇਸ ਦਾ ਮਤਲਬ ਹੈ ਕਿ ਇਹ ਗਰੁੱਪ ਯੂਜ਼ਰਸ ਦੀਆਂ ਨਿੱਜੀ ਜਾਣਕਾਰੀਆਂ ਨੂੰ ਬਿਟਕੁਆਇਨ ਦੇ ਰੂਪ ’ਚ ਵੇਚੇਗਾ। 

ਇਹ ਵੀ ਪੜ੍ਹੋ– ਬੇਹੱਦ ਸਸਤਾ ਹੋ ਗਿਆ Xiaomi ਦਾ 5020mAh ਬੈਟਰੀ ਵਾਲਾ ਫੋਨ, ਘੱਟ ਕੀਮਤ ’ਚ ਮਿਲਣਗੇ 4 ਕੈਮਰੇ

ਡਾਟਾ ਲੀਕ ਦੇ ਮਾਮਲੇ ’ਚ ਲਿੰਕਡਿਨ ਨੇ ਇਕ ਬਿਆਨ ’ਚ ਕਿਹਾ ਕਿ ਉਸ ਨੇ ਲਿੰਕਡਿਨ ਡਾਟਾ ਦੇ ਇਕ ਕਥਿਤ ਸੈੱਟ ਦੀ ਜਾਂਚ ਕੀਤੀ ਹੈ ਜੋ ਵਿਕਰੀ ਲਈ ਪੋਸਟ ਕੀਤਾ ਗਿਆ ਹੈ ਅਤੇ ਤੈਅ ਕੀਤਾ ਹੈ ਕਿ ਇਹ ਅਸਲ ’ਚ ਕਈ ਵੈੱਬਸਾਈਟਾਂ ਅਤੇ ਕੰਪਨੀਆਂ ਦੇ ਡਾਟਾ ਤੋਂ ਇਕੱਠਾ ਕੀਤਾ ਗਿਆ ਹੈ, ਉਨ੍ਹਾਂ ਦੇ ਪਲੇਟਫਾਰਮ ਦਾ ਇਸ ਨਾਲ ਕੋਈ ਲਿੰਕ ਨਹੀਂ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਇਸ ਵਿਚ ਜਨਤਕ ਰੂਪ ਨਾਲ ਵੇਖਣ ਯੋਗ ਮੈਂਬਰ ਪ੍ਰੋਫਾਇਲ ਡਾਟਾ ਸ਼ਾਮਲ ਹੈ ਜੋ ਲਿੰਕਡਿਨ ਤੋਂ ਸਕ੍ਰੈਪ ਕੀਤਾ ਗਿਆ ਪ੍ਰਤੀਤ ਹੁੰਦਾ ਹੈ। ਇਹ ਲਿੰਕਡਿਨ ਡਾਟਾ ਉਲੰਘਣ ਨਹੀਂ ਸੀ ਅਤੇ ਲਿੰਕਡਿਨ ਤੋਂ ਕੋਈ ਵੀ ਨਿੱਜੀ ਮੈਂਬਰ ਅਕਾਊਂਟ ਡਾਟਾ ਸ਼ਾਮਲ ਨਹੀਂ ਸੀ। ਜਦੋਂ ਵੀ ਕੀ ਮੈਂਬਰ ਡਾਟਾ ਲੈਣ ਦੀ ਕੋਸ਼ਿਸ਼ ਕਰਦਾ ਹੈ ਤਾਂ ਅਸੀਂ ਇਸ ਦੀ ਸਹਿਮਤੀ ਨਹੀਂ ਦਿੰਦੇ ਅਤੇ ਤੁਰੰਤ ਉਸ ’ਤੇ ਰੋਕ ਲਗਾ ਦਿੰਦੇ ਹਾਂ। 

ਇਹ ਵੀ ਪੜ੍ਹੋ– ਸਾਵਧਾਨ! 50 ਕਰੋੜ ਤੋਂ ਵੱਧ ਖਾਤਿਆਂ ਦਾ ਫੇਸਬੁੱਕ ਡਾਟਾ ਹੈਕਰਾਂ ਦੀ ਵੈਬਸਾਈਟ 'ਤੇ ਉਪਲਬਧ


Rakesh

Content Editor

Related News