iPhone ਜਿੰਨੀ ਕੀਮਤ ''ਚ LG ਲਿਆਈ ਆਪਣਾ ਪ੍ਰੀਮਿਅਮ Velvet ਸਮਾਰਟਫੋਨ
Friday, May 08, 2020 - 02:05 AM (IST)
 
            
            ਗੈਜੇਟ ਡੈਸਕ—ਐੱਲ.ਜੀ. ਨੇ ਆਖਿਰਕਾਰ ਆਪਣੇ ਪ੍ਰੀਮੀਅਮ Velvet ਸਮਾਰਟਫੋਨ ਨੂੰ ਦੱਖਣੀ ਕੋਰੀਆ 'ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ OLED ਡਿਸਪਲੇਅ, 4,300 mAh ਬੈਟਰੀ ਅਤੇ ਤਿੰਨ ਰੀਅਰ ਕੈਮਰਿਆਂ ਦੀ ਸਪੋਰਟ ਨਾਲ ਲਿਆਇਆ ਗਿਆ ਹੈ। ਇਸ ਫੋਨ ਦੀ ਕੀਮਤ 899,800 won (ਕਰੀਬ 55,900 ਰੁਪਏ) ਹੈ। ) ਸਮਾਟਰਫੋਨ ਨੂੰ ਗ੍ਰੀਨ, ਗ੍ਰੇ, ਵ੍ਹਾਈਟ ਅਤੇ ਇਲਯੂਸ਼ਨ ਸਨਸੈਟ ਕਲਰ ਆਪਸ਼ਨ ਦੇ ਨਾਲ ਆਨਲਾਈਨ ਅਤੇ ਆਫਲਾਈਨ ਸਟੋਰ ਤੋਂ ਖਰੀਦਿਆ ਜਾ ਸਕੇਗਾ। ਉੱਥੇ, ਇਸ ਦੀ ਵਿਕਰੀ 15 ਮਈ ਤੋਂ ਸ਼ੁਰੂ ਹੋ ਜਾਵੇਗੀ।

LG Velvet ਸਮਾਰਟਫੋਨ ਦੇ ਸਪੈਸੀਫਿਕੇਸ਼ਨਸ
| ਡਿਸਪਲੇਅ | 6.8ਇੰਚ ਦੀ OLED, FHD+ | 
| ਪ੍ਰੋਸੈਸਰ | ਕੁਆਲਕਾਮ ਸਨੈਪਡਰੈਗਨ 765G | 
| ਰੈਮ | 8ਜੀ.ਬੀ. | 
| ਇੰਟਰਨਲ ਸਟੋਰੇਜ਼ | 128ਜੀ.ਬੀ. | 
| ਆਪਰੇਟਿੰਗ ਸਿਸਟਮ | ਐਂਡ੍ਰਾਇਡ 10 ਆਊਟ-ਆਫ-ਦਿ-ਬਾਕਸ | 
| ਟ੍ਰਿਪਲ ਰੀਅਰ ਕੈਮਰਾ ਸੈਟਅ- | 48MP ਪ੍ਰਾਈਮਰੀ ਸੈਂਸਰ+8MP (ਵਾਇਡ ਐਂਗਲ ਲੈਂਸ)+ 5 MP (ਡੈਪਥ ਸੈਂਸਰ) | 
| ਫਰੰਟ ਕੈਮਰਾ | 16MP | 
| ਬੈਟਰੀ | 4,300 mAh | 
| ਕੁਨੈਕਟੀਵਿਟੀ | Wi-Fi, GPS, NFC, ਬਲੂਟੁੱਥ ਅਤੇ USB ਪੋਰਟ ਟਾਈਪ-ਸੀ | 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            