ਪੰਜ ਕੈਮਰੇ ਤੇ 6GB ਰੈਮ ਨਾਲ ਦਸਤਕ ਦੇ ਸਕਦੈ LG V40 ThinQ

09/04/2018 4:44:46 PM

ਜਲੰਧਰ- LG ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਕੰਪਨੀ ਅਕਤੂਬਰ ਦੇ ਮਹੀਨੇ 'ਚ V35 ThinQ ਦੇ ਅਪਗ੍ਰੇਡ ਨੂੰ ਲਾਂਚ ਕਰਨ ਦੀ ਪਲਾਨਿੰਗ ਕਰ ਰਿਹਾ ਹੈ ਜਿਸ ਨੂੰ LG V40 ThinQ  ਦੇ ਨਾਂ ਨਾਲ ਪੇਸ਼ ਕੀਤਾ ਜਾ ਸਕਦਾ ਹੈ। IFA 2018 'ਤੇ ਸਮਾਰਟਫੋਨ ਦੀ ਐਲਾਨ ਹੋਣ ਦੀ ਉਮੀਦ ਸੀ, ਪਰ ਅਜਿਹਾ ਨਹੀਂ ਹੋਇਆ। 

ਹਾਲਾਂਕਿ ਅਸੀਂ LG V40 ThinQ  ਦੇ ਦੋ ਪ੍ਰੈਸ ਰੈਂਡਰ ਨੂੰ ਪਹਿਲਾਂ ਤੋਂ ਸਮਾਰਟਫੋਨ ਨੂੰ ਨੌਚ ਡਿਸਪਲੇਅ, ਦੋ ਫਰੰਟ ਫੇਸਿੰਗ ਕੈਮਰੇ ਤੇ ਬੈਕ 'ਚ ਹਾਰਿਜੇਂਟਲ ਸੈੱਟ ਕੀਤਾ ਗਿਆ ਟ੍ਰਿਪਲ ਕੈਮਰਾ ਸੈੱਟਅਪ ਦੇ ਨਾਲ ਵੇਖਿਆ ਗਿਆ ਹੈ। ਇਸ ਅਪਕਮਿੰਗ LG V40 ThinQ ਦੀ ਇਕ ਸਪੈਸੀਫਿਕੇਸ਼ਨ ਲਿਸਟ ਨੂੰ AndroidPit ਦੁਆਰਾ ਇਕ ਅਣਜਾਣ ਸੋਰਸ ਦੀ ਮਦਦ ਨਾਲ ਪੋਸਟ ਕੀਤਾ ਗਿਆ ਹੈ।PunjabKesari

LG V40 ThinQ ਸਪੈਸੀਫਿਕੇਸ਼ਨ ਤੇ ਫੀਚਰਸ
LG V40 ThinQ ਦੀ ਸਪੈਸੀਫਿਕੇਸ਼ਨ ਸ਼ੀਟ ਦੇ ਮੁਤਾਬਕ ਸਮਾਰਟਫੋਨ ਪੰਜ ਕੈਮਰਿਆਂ ਦੇ ਨਾਲ ਆਵੇਗਾ। ਬੈਕ 'ਤੇ ਦਿੱਤੇ ਤਿੰਨ ਕੈਮਰੇ ਦੇ ਸੈੱਟਅਪ 'ਚ 12-ਮੈਗਾਪਿਕਸਲ 6/1.5 ਲੈਨਜ਼ 1.4- ਮਾਇਕ੍ਰੋਨ ਪਿਕਸਲ ਦੇ ਨਾਲ 16-ਮੈਗਾਪਿਕਸਲ 6/1.9 ਵਾਈਡ ਐਂਗਲ ਲੈਨਜ਼ 1-ਮਾਇਕ੍ਰੋਨ ਪਿਕਸਲ ਦੇ ਨਾਲ, ਤੇ ਇਕ 12 ਮੈਗਾਪਿਕਸਲ 6/2.4 1-ਮਾਇਕ੍ਰੋਨ ਪਿਕਸਲ ਦੇ ਨਾਲ 2X ਆਪਟਿਕਲ ਜ਼ੂਮ ਸ਼ਾਮਿਲ ਹੋਵੇਗਾ। ਫਰੰਟ ਸੈਲਫੀ ਕੈਮਰੇ 8 ਮੈਗਾਪਿਕਸਲ ਤੇ 5 ਮੈਗਾਪਿਕਸਲ ਦਾ ਸੈਂਸਰ ਹੋਵੇਗਾ।

LG V40 ThinQ 'ਚ 6.4-ਇੰਚ ਦੇ QHD+ pOLED ਫੁੱਲ ਐੱਚ ਡੀ ਡਿਸਪਲੇਅ ਨੂੰ ਇਕ ਨੌਚ 19.5:9 ਐਸਪੈਕਟ ਰੇਸ਼ੀਓ ਦੇ ਨਾਲ ਆਉਣ ਦੀ ਗੱਲ ਕਹੀ ਗਈ ਹੈ। ਹੈਂਡਸੈੱਟ ਕੁਆਲਕਾਮ ਸਨੈਪਡ੍ਰੈਗਨ 845 ਐੱਸ. ਓ. ਸੀ. ਤੇ Adreno 630 ਜੀ. ਪੀ. ਯੂ ਤੇ 6 ਜੀ. ਬੀ ਰੈਮ ਦੇ ਨਾਲ ਆਵੇਗਾ। ਫੋਨ ਦੋ ਸਟੋਰੇਜ ਕੰਫੀਗਰੇਸ਼ਨ 'ਚ ਆਵੇਗਾ, ਜਿਸ 'ਚ 64 ਜੀ. ਬੀ ਤੇ 128 ਜੀ. ਬੀ ਸਟੋਰੇਜ ਸ਼ਾਮਲ ਹੋਵੇਗੀ। ਹੈਂਡਸੈੱਟ 158.7x75.8x7.7 9 mm ਮੇਜਰਮੈਂਟ ਤੇ 169 ਗਰਾਮ ਭਾਰ ਦੇ ਨਾਲ ਆਵੇਗਾ। ਇਸ ਤੋਂ ਇਲਾਵਾ ਸਮਾਰਟਫੋਨ ਕੁਵਾਡ 413 ਤੇ ਸਟੀਰੀਓ ਸਪੀਕਰ ਬੂਮਬਾਕਸ ਤੇ 3300 ਐੱਮ. ਏ. ਐੱਚ ਬੈਟਰੀ ਦੇ ਨਾਲ ਆਵੇਗਾ।


Related News