LG K ਸੀਰੀਜ ਸਮਾਰਟਫੋਨਜ਼ ਨੂੰ ਮੋਬਾਇਲ ਵਰਲਡ ਕਾਂਗਰਸ ''ਚ ਕਰੇਗਾ ਲਾਂਚ

09/26/2017 7:29:00 PM

ਜਲੰਧਰ-LG ਆਪਣੇ ਨਵੇਂ K ਸੀਰੀਜ ਸਮਾਰਟਫੋਨਜ਼ ਨੂੰ ਮੋਬਾਇਲ ਵਰਲਡ ਕਾਂਗਰਸ ਇੰਡੀਆ 'ਚ ਲਾਂਚ ਕਰਨ ਲਈ ਤਿਆਰ ਹੈ। ਕੰਪਨੀ ਨੇ K ਲੈਟਰ ਨਾਲ ਮੀਡੀਆ ਇਨਵਾਇਟ ਭੇਜਣੇ ਵੀ ਸ਼ੁਰੂ ਕਰ ਦਿੱਤੇ ਹਨ। ਜੋ ਕਿ ਸੰਕੇਤ ਕਰ ਰਿਹਾ ਹੈ ਕਿ ਇਹ 2017 ਕੇ ਸੀਰੀਜ ਨੂੰ ਲਾਂਚ ਕਰੇਗੀ। ਉਮੀਦ ਕੀਤੀ ਜਾ ਰਹੀਂ ਹੈ ਕਿ ਦੱਖਣੀ ਕੋਰੀਆ ਦੀ ਕੰਪਨੀ K3 (2017) ਅਤੇ K4 (2017) ਨੂੰ ਇੰਡੀਅਨ ਮੋਬਾਇਲ ਕਾਂਗਰਸ 'ਚ ਪ੍ਰਦਰਸ਼ਨ ਕਰੇਗੀ, ਜੋ ਕਿ 27 ਸਤੰਬਰ ਤੋਂ 29 ਸਤੰਬਰ ਤੱਕ ਨਵੀ ਦਿੱਲੀ 'ਚ ਆਯੋਜਿਤ ਕੀਤਾ ਜਾ ਰਿਹਾ ਹੈ। LG ਨੇ ਸਾਲ ਦੀ ਸ਼ੁਰੂਆਤ 'ਚ 2017 K ਸੀਰੀਜ ਦਾ ਐਲਾਨ ਕੀਤਾ ਹੈ, ਜਿਸ 'ਚ 4G ਡਿਵਾਈਲ ਸ਼ਾਮਿਲ ਸੀ। ਐੱਲ. ਜੀ .ਪਹਿਲਾ ਹੀ K8 (2017) ਅਤੇ K10 (2017) ਇੰਡੀਆ 'ਚ ਲਾਂਚ ਕਰ ਚੁੱਕਾ ਹੈ। ਚੀਨੀ ਵਿਰੋਧੀਆਂ ਨਾਲੋਂ ਵਧੀਆ ਮੁਕਾਬਲਾ ਲਈ ਸ਼ਾਇਦ ਹੁਣ ਕੰਪਨੀ ਸੈਂਟ੍ਰਿਕ ਫੋਨ K3(2017) ਅਤੇ K4 (2017) ਨੂੰ ਆਪਣੀ ਲਾਈਨਅਪ 'ਚ ਜੋੜ ਸਕਦੀ ਹੈ। LG K10(2017) ਫਰਵਰੀ 'ਚ 13,990 ਰੁਪਏ 'ਚ ਲਾਂਚ ਹੋਇਆ ਸੀ ਪਰ K8 (2017) ਨੂੰ 11,000 ਰੁਪਏ ਕੀਮਤ 'ਤੇ ਅਗਸਤ 'ਚ ਲਾਂਚ ਕੀਤਾ ਗਿਆ ਸੀ।

LG K3 (2017) ਸਮਾਰਟਫੋਨ ਇਸ ਲਾਈਨਅਪ 'ਚ ਸਭ ਤੋਂ ਸਸਤਾ ਸਮਾਰਟਫੋਨ ਹੋਵੇਗਾ। ਇਹ ਫੋਨ 4.5 ਇੰਚ ਡਿਸਪਲੇਅ ਨਾਲ 854x480 ਪਿਕਸਲ FWVGA ਰੈਜ਼ੋਲਿਊਸ਼ਨ ਨਾਲ ਹੋਵੇਗਾ। ਇਸ 'ਚ ਕਵਾਲਕਾਮ ਸਨੈਪਡਰੈਗਨ 210 ਚਿਪਸੈੱਟ ਮੌਜ਼ੂਦ ਹੈ। ਇਸ 'ਚ 1 ਜੀ. ਬੀ. ਰੈਮ ਅਤੇ 8 ਜੀ. ਬੀ. ਇੰਟਰਨਲ ਸਟੋਰੇਜ ਹੈ ਇਸ 'ਚ 5 ਐੱਮ. ਪੀ. ਦਾ ਪ੍ਰਾਇਮਰੀ ਕੈਮਰਾ ਅਤੇ 2 ਐੱਮ. ਪੀ. ਦਾ ਫ੍ਰੰਟ ਕੈਮਰਾ ਹੈ ਇਹ ਸਮਾਰਟਫੋਨ ਐਂਡਰਾਇਡ 6.0.1 ਮਾਰਸ਼ਮੈਲੋ 'ਤੇ ਚੱਲੇਗਾ। ਫੋਨ ਦੀ ਬੈਟਰੀ ਦੀ ਗੱਲ ਕਰੀਏ ਤਾਂ 2100 ਐੱਮ. ਏ. ਐੱਚ. ਹੈ। 

LG K4 (2017) ਸਮਾਰਟਫੋਨ 'ਚ 5 ਇੰਚ FWVGA ਡਿਸਪਲੇਅ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 1 ਜੀ. ਬੀ. ਰੈਮ ਅਤੇ 8 ਜੀ. ਬੀ. /16 ਜੀ. ਬੀ. ਇੰਟਰਨਲ ਸਟੋਰੇਜ ਆਫਰ ਕਰਦਾ ਹੈ। ਇਸ 'ਚ ਰਿਅਰ ਅਤੇ ਫ੍ਰੰਟ ਦੋਵੇ ਕੈਮਰੇ  5 ਐੱਮ.ਪੀ.ਹਨ। ਇਹ ਐਂਡਰਾਇਡ 6.0.1 ਮਾਰਸ਼ਮੈਲੋ 'ਤੇ ਚੱਲੇਗਾ ਅਤੇ 2500 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ। ਪਰ ਇਨ੍ਹਾਂ ਡਿਵਾਈਸ ਦੀ ਕੀਮਤ ਬਾਰੇ ਕੋਈ ਵੀ ਜਾਣਕਾਰੀ ਨਹੀ ਦਿੱਤੀ ਗਈ ਹੈ।


Related News