ਚੀਨੀ ਬ੍ਰਾਂਡਸ ਨੂੰ ਹੁਣ ਟੱਕਰ ਦੇਵੇਗੀ LG, ਭਾਰਤ ’ਚ ਲਾਂਚ ਕਰੇਗੀ ਸਸਤੇ ਸਮਾਰਟਫੋਨ

Monday, Jul 06, 2020 - 02:11 PM (IST)

ਚੀਨੀ ਬ੍ਰਾਂਡਸ ਨੂੰ ਹੁਣ ਟੱਕਰ ਦੇਵੇਗੀ LG, ਭਾਰਤ ’ਚ ਲਾਂਚ ਕਰੇਗੀ ਸਸਤੇ ਸਮਾਰਟਫੋਨ

ਗੈਜੇਟ ਡੈਸਕ– ਸਾਊਥ ਕੋਰੀਆ ਦੀ ਇਲੈਕਟ੍ਰੋਨਿਕਸ ਕੰਪਨੀ ਐੱਲ.ਜੀ. ਭਾਰਤੀ ਬਾਜ਼ਾਰ ’ਚ ਦੁਬਾਰਾ ਐਂਟਰੀ ਕਰਨ ਦੀ ਯੋਜਨਾ ਬਣਾ ਰਹੀ ਹੈ। ਚੀਨੀ ਬ੍ਰਾਂਡਸ ਨੂੰ ਜ਼ਬਰਦਸਤ ਟੱਕਰ ਦੇਣ ਲਈ ਐੱਲ.ਜੀ. 15,000 ਰੁਪਓ ਤੋਂ ਘੱਟ ਕੀਮਤ ’ਚ ਨਵੇਂ ਸਮਾਰਟਫੋਨ ਭਾਰਤੀ ਬਾਜ਼ਾਰ ’ਚ ਉਤਾਰੇਗੀ। ਇਨ੍ਹੀ ਦਿਨੀਂ ਭਾਰਤ ’ਚ ਚੀਨ ਖ਼ਿਲਾਫ ਲੋਕਾਂ ’ਚ ਕਾਫੀ ਨਾਰਾਜ਼ਗੀ ਹੈ, ਅਜਿਹੇ ’ਚ ਲੋਕ ਚੀਨੀ ਸਮਾਨ ਨੂੰ ਬਾਈਕਾਟ ਕਰ ਰਹੇ ਹਨ। ਐੱਲ.ਜੀ. ਇਸ ਮੌਕਾ ਦਾ ਫਾਇਦਾ ਚੁੱਕਣਾ ਚਾਹੁੰਦੀ ਹੈ। 

15 ਗੁਣਾ ਪ੍ਰੋਡਕਸ਼ਨ ਵਧਾ ਰਹੀ LG 
ਐੱਲ.ਜੀ. ਨੇ ਭਾਰਤੀ ਬਾਜ਼ਾਰ ’ਚ ਆਪਣੀ ਪਕੜ ਮਜਬੂਤ ਕਰਨ ਲਈ ਆਪਣੀ ਪ੍ਰੋਡਕਸ਼ਨ ਨੂੰ 15 ਗੁਣਾ ਵਧਾ ਦਿੱਤਾ ਹੈ। ਇਸ ਵਾਰ ਐੱਲ.ਜੀ. ਭਾਰਤ ’ਚ ਤਿਉਹਾਰੀ ਸੀਜ਼ਨ ਦਾ ਫਾਇਦਾ ਚੁੱਕਣ ਦੀ ਪੂਰੀ ਕੋਸ਼ਿਸ਼ ਕਰੇਗੀ।

PunjabKesari

ਲੋਕਾਂ ਨੂੰ ਪਸੰਦ ਆ ਰਹੇ LG ਦੇ ਫੋਨ
ਐੱਲ.ਜੀ. ਇਲੈਕਟ੍ਰੋਨਿਕਸ ਦੇ ਬਿਜ਼ਨੈੱਸ ਹੈੱਡ ਅਦਵੈਤ ਵੈਦਿਆ ਨੇ ਦੱਸਿਆ ਕਿ ਚੀਨ ਨਾਲ ਤਣਾਅ ਕਾਰਨ ਕੰਪਨੀਆਂ ਦੀ ਸੇਲ ’ਚ ਕਾਫੀ ਵਾਧਾ ਹੋਇਆ ਹੈ ਅਤੇ ਐੱਲ.ਜੀ. ਦੇ ਫੋਨਾਂ ਦੀ ਵੀ ਮੰਗ ਵਧੀ ਹੈ। ਹੁਣ ਤਕ ਸੇਲ ਪਹਿਲਾਂ ਨਾਲੋਂ 10 ਗੁਣਾ ਜ਼ਿਆਦਾ ਹੋ ਗਈ ਹੈ। 


author

Rakesh

Content Editor

Related News