LG ਦੇ ਇਸ ਸਮਾਰਟਫੋਨ ਨੂੰ ਜਲਦ ਹੀ ਮਿਲੇਗਾ ਨੂਗਟ 7.0 ਦੀ ਅਪਡੇਟ
Tuesday, Mar 07, 2017 - 02:36 PM (IST)

ਜਲੰਧਰ- ਇਲੈਕਟ੍ਰਾਨਿਕ ਐੱਲ. ਜੀ ਵਲੋਂ ਪਿਛਲੇ ਸਾਲ LG Stylo 2 Plus ਨੂੰ ਐਂਡਰਾਇਡ ਮਾਰਸ਼ਮੈਲੋ ਆਪਰੇਟਿੰਗ ਸਿਸਟਮ ਨਾਲ ਲਾਂਚ ਕੀਤਾ ਗਿਆ ਸੀ। ਉਥੇ ਹੀ, ਹੁਣ ਕੰਪਨੀ LG Stylo 2 Plus ''ਚ ਜਲਦ ਹੀ ਐਂਡ੍ਰਾਇਡ ਨਾਗਟ ਆਪਰੇਟਿੰਗ ਸਿਸਮਟ ਦਾ ਅਪਡੇਟ ਦੇਣ ਵਾਲੀ ਹੈ। ਇਸ ਸਮਾਰਟਫੋਨ ਨੂੰ ਬੇਂਚਮਾਰਕਿੰਗ ਵੈੱਬਸਾਈਟ GeekBench ''ਤੇ ਮਾਡਲ ਨੰਬਰ LG-K530 ਦੇ ਨਾਲ ਸਪਾਟ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਐੱਲ. ਜੀ ਇਸ ਸਮਾਰਟਫੋਨ ''ਤੇ ਟੈਸਟਿੰਗ ਕਰ ਰਹੀ ਹੈ ਅਤੇ ਜਲਦ ਹੀ ਇਸ ਡਿਵਾਇਸ ''ਚ ਐਂਡ੍ਰਾਇਡ ਨੂਗਟ ਦੀ ਅਪਡੇਟ ਸ਼ੁਰੂ ਕਰ ਦੇਵੇਗੀ।
Theandroidsoul ''ਤੇ Geekbench ਲਿਸਟਿੰਗ ਦੇ ਮੁਤਾਬਕ ਇਸ ਦੇ ਸਪੈਸੀਫਿਕੇਸ਼ਨ ਬਾਰੇ ''ਚ ਖੁਲਾਸਾ ਕੀਤਾ ਗਿਆ ਹੈ। ਜਾਣਕਾਰੀ ਮੁਤਬਕ LG Stylo 2 Plus ਇਸ ''ਚ 5.7-ਇੰਚ ਦੀ ਫੁੱਲ ਐੱਚ. ਡੀ ਸਕ੍ਰੀਨ ਦਿੱਤੀ ਗਈ ਹੈ ਅਤੇ ਇਸਦੀ ਸਕ੍ਰੀਨ ਰੈਜ਼ੋਲਿਊਸ਼ਨ 1920x1080 ਪਿਕਸਲ ਹੈ। ਇਸ ਦੀ ਸਕ੍ਰੀਨ ਗੋਰਿੱਲਾ ਗਲਾਸ 3 ਕੋਟੇਡ ਹੈ। ਫੋਨ ਨੂੰ ਕਵਾਲਕਾਮ ਸਨੈਪਡਰੈਗਨ 430 ਚਿਪਸੈੱਟ ''ਤੇ ਪੇਸ਼ ਕੀਤਾ ਗਿਆ ਹੈ ਅਤੇ ਇਮ ''ਚ ਐਡਰੀਨੋਂ 505 ਜੀ. ਪੀ. ਯੂ ਮਿਲੇਗਾ ਜੋ ਤੁਹਾਨੂੰ ਬਿਹਤਰ ਗਰਾਫਿਕਸ ਦਾ ਭਰੋਸਾ ਦਿੰਦੇ ਹਨ। ਇਸ ਦੇ ਨਾਲ ਹੀ 1.4ਗੀਗਾਹਟਰਜ਼ ਦਾ ਕੋਰਟੈਕਸ-ਏ53 ਕਵਾਡਕੋਰ ਪ੍ਰੋਸੈਸਰ ਹੈ।
ਫੋਨ ''ਚ 3ਜੀ. ਬੀ ਰੈਮ ਅਤੇ 16ਜੀ. ਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ 200ਜੀ. ਬੀ ਤੱਕ ਦੀ ਮੈਮਰੀ ਕਾਰਡ ਸਪੋਰਟ ਹੈ। ਫੋਟੋਗ੍ਰਾਫੀ ਲਈ 16-ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 8-ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਦੋਨੋਂ ਕੈਮਰਿਆਂ ਨਾਲ ਤੁਹਾਨੂੰ ਫਲੈਸ਼ ਮਿਲੇਗੀ। ਬੈਟਰੀ ਬੈਕਅਪ ਲਈ 3,000 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ।