LED ਡਿਸਪਲੇਅ ਤੇ ਗੂਗਲ ਅਸਿਸਟੈਂਟ ਨਾਲ ਲੈਸ ਹੈ ਇਹ ਸਮਾਰਟ ਪੱਖਾਂ, ਜਾਣੋ ਕੀਮਤ

09/20/2019 12:55:50 PM

ਗੈਜੇਟ ਡੈਸਕ– ਘਰ ਦੀ ਛੱਤ ’ਤੇ ਲੱਗਣ ਵਾਲੇ ਪੱਖੇ ਵੀ ਹੁਣ ਸਮਾਰਟ ਹੋ ਰਹੇ ਹਨ। ਮੰਨੀ-ਪ੍ਰਮੰਨੀ ਟੈੱਕ ਕੰਪਨੀ ਐੱਲ.ਜੀ. ਵੀ ਇਕ ਅਜਿਹਾ ਹੀ ਪੱਖਾਂ ਲੈ ਕੇ ਆਈ ਹੈ ਜੋ ਇੰਟਰਨੈੱਟ ਆਫ ਥਿੰਗਸ (IoT) ਸਪੋਰਟ ਦੇ ਨਾਲ ਆਉਂਦਾ ਹੈ। ਇਸ ਪੱਖੇ ’ਚ ਡਿਊਲ ਵਿੰਗ ਫੈਨ ਬਲੇਡ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਵੱਡੇ ਕਮਰਿਆਂ ’ਚ ਵੀ ਸਮਾਨ ਹਵਾ ਦਿੰਦਾ ਹੈ। 16,990 ਰੁਪਏ ਦੀ ਕੀਮਤ ’ਚ ਲਾਂਚ ਕੀਤੇ ਗਏ ਇਸ ਪੱਖੇ ’ਚ ਤੁਹਾਨੂੰ ਇਕ ਐੱਲ.ਈ.ਡੀ. ਡਿਸਪਲੇਅ ਵੀ ਮਿਲੇਗੀ। ਐੱਲ.ਜੀ. ਨੇ ਇਸ ਪੱਖੇ ’ਚ ਐਡਵਾਂਸਡ ਇਨਵਰਟਰ ਮੋਟਰ ਦਾ ਇਸਤੇਮਾਲ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਸੇਫਟੀ ਵਧਾਉਣ ਦੇ ਨਾਲ ਹੀ ਪੱਖੇ ਦੀ ਡਿਊਰੇਬਿਲਟੀ ਅਤੇ ਰਿਲਾਏਬਿਲਟੀ ਨੂੰ ਵੀ ਬਿਹਤਰ ਬਣਾਉਂਦਾ ਹੈ। 

ਗੂਗਲ ਅਸਿਸਟੈਂਟ ਨਾਲ ਹੈ ਲੈਸ
ਐੱਲ.ਜੀ. ਦਾ ਇਹ ਨਵਾਂ ਸੀਲਿੰਗ ਫੈਨ ਵਾਈ-ਫਾਈ ਦੇ ਨਾਲ ਆਉਂਦਾ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਐਮਾਜ਼ਾਨ ਅਲੈਕਸਾ ਅਤੇ ਗੂਗਲ ਅਸਿਸਟੈਂਟ ਨੂੰ ਵੀ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ ਇਸ ਪੱਖੇ ’ਚ LG SmartThinQ ਐਪ ਦਿੱਤੀ ਗਈ ਹੈ। ਇਸ ਐਪ ਰਾਹੀਂ ਯੂਜ਼ਰਜ਼ ਪੱਖੇ ਨੂੰ ਸਮਾਰਟਫੋਨ ਅਤੇ ਟੈਬਲੇਟ ਨਾਲ ਕੰਟਰੋਲ ਕਰ ਸਕਦੇ ਹਨ। 

PunjabKesari

ਫੁਲ ਸਪੀਡ ’ਚ ਵੀ ਨਹੀਂ ਕਰਦਾ ਆਵਾਜ਼
ਕੰਪਨੀ ਦਾ ਦਾਅਵਾ ਹੈ ਕਿ ਲਾਂਚ ਕੀਤਾ ਗਿਆ ਇਹ ਪ੍ਰੀਮੀਅਮ ਸੀਲਿੰਗ ਫੈਨ ਪਾਰੰਪਰਿਕ ਪੱਖਿਆਂ ਦੇ ਮੁਕਾਬਲੇ ਟਰਬਿਊਲੈਂਸ ਨੂੰ 22 ਫੀਸਦੀ ਤਕ ਘੱਟ ਕਰਦਾ ਹੈ। ਇਸ ਵਿਚ ਦਿੱਤੇ ਖਾਸ ਤਰ੍ਹਾਂ ਦੇ ਵਿੰਗਸ ਕਮਰੇ ਦੇ ਹਰ ਕੌਨੇ ’ਚ ਹਵਾ ਪਹੁੰਚਾਉਂਦੇ ਹਨ। ਇਸ ਪੱਖੇ ਦੀ ਇਕ ਹੋਰ ਖਾਸੀਅਤ ਹੈ ਕਿ ਇਹ ਫੁਲ ਸਪੀਡ ’ਚ ਚੱਲਣ ’ਤੇ ਵੀ ਬੇਹੱਦ ਘੱਟ ਆਵਾਜ਼ ਕਰਦਾ ਹੈ। 

PunjabKesari

ਮੱਛਰ ਭਜਾਉਣ ਦਾ ਵੀ ਕਰੇਗਾ ਕੰਮ
ਜੇਕਰ ਤੁਸੀਂ ਰਾਤ ਨੂੰ ਮੱਛਰਾਂ ਕਾਰਨ ਚੈਨ ਦੀ ਨੀਂਦ ਨਹੀਂ ਸੌਅ ਪਾਉਂਦੇ ਤਾਂ ਇਹ ਪੱਖਾਂ ਤੁਹਾਡੇ ਕਾਫੀ ਕੰਮ ਆ ਸਕਦਾ ਹੈ। ਕੰਪਨੀ ਨੇ ਇਸ ਵਿਚ ਖਾਸ Mosquito Away ਟੈਕਨਾਲੋਜੀ ਦਿੱਤੀ ਹੈ ਜੋ ਮੱਛਰਾਂ ਨੂੰ ਕਮਰੇ ਤੋਂ ਬਹਰ ਰੱਖਦੀ ਹੈ। ਇਸ ਦੇ ਨਾਲ ਹੀ ਇਸ ਪੱਖੇ ’ਚ ਸਲੀਪ ਮੋਡ ਵੀ ਦਿੱਤਾ ਗਿਆ ਹੈ ਜੋ ਰਾਤ ਨੂੰ ਪੱਖੇ ਦੀ ਸਪੀਡ ਨੂੰ ਅਜਸਟ ਕਰਦਾ ਰਹਿੰਦਾ ਹੈ। ਇਹ ਪੱਖਾ 2 ਸਾਲ ਦੀ ਵਾਰੰਟੀ ਨਾਲ ਆਉਂਦਾ ਹੈ। ਐੱਲ.ਜੀ. ਨੇ ਇਸੇ ਸਾਲ ਜੁਲਾਈ ’ਚ ਸੀਲਿੰਗ ਫੈਨ ਸੈਗਮੈਂਟ ’ਚ ਐਂਟਰੀ ਕੀਤੀ ਹੈ। ਕੰਪਨੀ ਨੇ 5 Iot ਸਪੋਰਟ ਵਾਲੇ ਪੱਖੇ ਲਾਂਚ ਕੀਤੇ ਹਨ। 


Related News