13MP ਕੈਮਰੇ ਨਾਲ ਲਾਂਚ ਹੋਏ LG K10 ਤੇ stylus 3 ਸਮਾਰਟਫੋਨਜ਼

Thursday, Dec 22, 2016 - 02:54 PM (IST)

ਜਲੰਧਰ- ਐੱਲ. ਜੀ. ਨੇ ਲਾਸ ਵੇਗਾਸ ''ਚ ਹੋਣ ਵਾਲੇ ਸੀ. ਈ. ਐੱਸ. 2017 ਸ਼ੋਅ ਤੋਂ ਪਹਿਲਾ ਦੋ ਨਵੀ ਸੀਰੀਜ਼ ਦੇ ਸਮਾਰਟਫੋਨ ਅਤੇ ਇਕ ਨਵਾਂ ਸਟਾਈਲਿਸ਼3 ਫੋਨ ਲਾਂਚ ਕਰਨ ਦਾ ਐਲਾਨ ਕੀਤਾ ਹੈ। ਦੱਖਣੀ ਕੋਰੀਆਈ ਕੰਪਨੀ ਦਾ ਕਹਿਣਾ ਹੈ ਕਿ ਐੱਲ. ਜੀ. ਕੇ10 ਅਤੇ ਸਟਾਈਲਿਸ਼3 ਸਮਾਰਟਜ਼ ਨੂੰ ਕੰਪਨੀ 2017 ਦੇ ਮਿਡ-ਰੇਂਜ ਸੇਗਮੈਂਟ ''ਚ ਪੋਰਟਫੋਲੀਓ ਨੂੰ ਲਾਂਚ ਕਰੇਗੀ।  ਇਨ੍ਹਾਂ ਸਾਰੇ ਨਵੇਂ ਐੱਲ. ਜੀ. ਸਮਾਰਟਫੋਨ ਨੂੰ ਸੀ. ਈ. ਐੱਸ. 2017 ਇਵੈਂਟ ''ਚ ਪੇਸ਼ ਕੀਤਾ ਜਾਵੇਗਾ। ਐੱਲ. ਜੀ. ਕਹਿਣਾ ਹੈ ਕਿ ਨਵੇਂ ਮਿਡ-ਰੇਂਜ ਸਮਾਰਟਫੋਨ ''ਚ 120 ਡਿਗਰੀ ਵਾਈਡ ਐਂਗਲ ਫ੍ਰੰਟ ਕੈਮਰਾ ਲੈਸ ''ਚ ਰਿਅਰ ਫਿੰਗਰਪ੍ਰਿੰਟ ਸਕੈਨਰ ਹੈ। ਕੰਪਨੀ ਦੇ ਮੁਤਾਬਕ ਸੀਰੀਜ਼ ਸਮਾਰਟਫੋਨ ਨੂੰ ਗਾਹਕਾਂ ਦੀ ਵੱਖ-ਵੱਖ ਜ਼ਰੂਰਤ ਦੇ ਮੁਤਾਬਕ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਆਉਣ ਵਾਲੇ ਹਫਤੇ ''ਚ ਇਨ੍ਹਾਂ ਫੋਨਜ਼ ਦੀ ਉਪਲੱਬਧਤਾਂ ਦੇ ਬਾਰੇ ''ਚ ਸਥਾਨਕ ਬਾਜ਼ਾਰਾਂ ਦੇ ਹਿਸਾਬ ਤੋਂ ਜਾਣਕਾਰੀ ਦਿੱਤੀ ਜਾਵੇਗੀ। 
ਐਲ. ਜੀ. ਕੇ10-
ਐੱਲ. ਜੀ. ਕੇ10 2017 ''ਚ 5.3 ਇੰਚ ਐੱਚ. ਡੀ. (720x1280 ਪਿਕਸਲ) ਡਿਸਪਲੇ ਹੈ ਅਤੇ ਸਕਰੀਨ ਡੇਨਸਿਟੀ 277 ਪੀ. ਪੀ. ਆਈ ਹੈ। ਇਸ ਹੈੱਡਸੈੱਟ ''ਚ 2 ਜੀਬੀ ਐੱਲ. ਪੀ. ਡੀ. ਡੀ. ਆ. ਆਰ3 ਰੈਮ ਹੈ। ਇਹ ਫੋਨ 16 ਅਤੇ 32ਜੀਬੀ ਦੇ ਦੋ ਸਟੋਰੇਜ ਵੇਰਿਅੰਟ ''ਚ ਉਪਲੱਬਧ ਹੋਵੇਗਾ। ਐੱਲ. ਜੀ. ਕੇ10 ਦੀ ਸਟੋਰੇਜ ਨੂੰ 2 ਟੀ. ਬੀ. ਤੱਕ ਦੇ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ ਵਧਾਇਆ ਜਾ ਸਕਦਾ ਹੈ। ਇਸ ਫੋਨ ''ਚ 13 ਮੈਗਾਪਿਕਸਲ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਫਰੰਟ ਕੈਮਰਾ ਹੈ। ਇਸ ਫੋਨ ''ਚ 2800 ਐੱਮ. ਏ. ਐੱਚ. ਦੀ ਰਿਮੂਵੇਬਲ ਬੈਟਰੀ ਹੈ। ਐਂਡਰਾਇਡ 7.0 ਨੂਗਾ ''ਤੇ ਚੱਲਣ ਵਾਲਾ ਕੇ10 4ਜੀ ਐੱਲ. ਟੀ. ਈ, ਜੀ. ਪੀ. ਆਰ. ਐੱਸ/ਐੱਜ ਅਤੇ 3ਜੀ ਸਪੋਰਟ ਕਰਦਾ ਹੈ। ਫੋਨ ਦਾ ਡਾਈਮੈਂਸ਼ਨ 148.7x75.3x7.9 ਮਿਲੀਮੀਟਰ ਅਤੇ ਵਰਜਨ 142 ਗ੍ਰਾਮ ਹੈ। ਇਹ ਫੋਨ ਬਲੈਕ, ਟਾਈਟਨ ਅਤੇ ਗੋਲਡ ਕਲਰ ਵੇਰਿਅੰਟ ''ਚ ਮਿਲੇਗਾ।
ਐੱਲ. ਜੀ. ਸਟਾਈਲਿਸ਼3-
ਸਭ ਤੋਂ ਆਖਿਰ ''ਚ ਗੱਲ ਐੱਲ. ਜੀ. ਸਟਾਈਲਿਸ਼3 ਦੀ ਇਸ ਫੋਨ ''ਚ 5.7 ਇੰਚ ਐੱਚ. ਡੀ. (720x1280 ਪਿਕਸਲ) ਡਿਪਸਲੇ ਹੈ। ਫੋਨ ਦੀ ਸਕਰੀਨ ਡੇਨਸਿਟੀ 258 ਪੀ. ਪੀ. ਆਈ ਹੈ। ਇਸ ਫੋਨ ''ਚ ਐੱਲ. ਜੀ. ਕੇ10 ਵਾਲਾ ਹੀ ਪ੍ਰੋਸੈਸਰ ਹੈ। 3ਜੀਬੀ ਐੱਲ. ਪੀ. ਡੀ. ਡੀ. ਆਰ3 ਰੈਮ ਅਤੇ ਇਨਬਿਲਟ ਸਟੋਰੇਜ 16ਜੀਬੀ ਹੈ। ਹੈੱਡਸੈੱਟ ਦੀ ਸਟੋਰੇਜ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 2 ਟੀ. ਬੀ. ਤੱਕ ਵਧਾ ਸਕਦੇ ਹਨ। ਇਸ ਫੋਨ ''ਚ 13 ਮੈਗਾਪਿਕਸਲ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਫਰੰਟ ਕੈਮਰਾ ਹੈ। ਫੋਨ ''ਚ 3200 ਐੱਮ. ਏ. ਐੱਚ. ਦੀ ਰਿਮੂਵੇਬਲ ਬੈਟਰੀ ਹੈ ਅਤੇ ਇਹ ਐਂਡਰਾਇਡ 7.0 ਨੂਗਾ ''ਤੇ ਚੱਲੇਗਾ। ਜਿਸ ਤਰ੍ਹਾਂ ਕਿ ਨਾਂ ਨਾਲ ਜ਼ਾਹਿਰ ਹੁੰਦਾ ਹੈ ਕਿ ਐੱਲ. ਜੀ. ਸਟਾਈਲਿਸ਼3 ਇਕ ਸਟਾਈਲਿਸ਼ ਪੇਨ ਨੂੰ ਸਪੋਰਟ ਕਰਦਾ ਹੈ ਅਤੇ 4ਜੀ ਐੱਲ. ਟੀ. ਈ. ਕਲੈਕਟੀਵਿਟੀ ਫੀਚਰ ਨਾਲ ਆਉਂਦਾ ਹੈ।

Related News