LG ਨੇ ਆਪਣੇ ਇਸ ਸਮਾਰਟਫੋਨ ਲਈ ਜਾਰੀ ਕੀਤਾ ਐਂਡਰਾਇਡ 11 ਅਪਡੇਟ

Monday, Mar 01, 2021 - 03:48 PM (IST)

LG ਨੇ ਆਪਣੇ ਇਸ ਸਮਾਰਟਫੋਨ ਲਈ ਜਾਰੀ ਕੀਤਾ ਐਂਡਰਾਇਡ 11 ਅਪਡੇਟ

ਨਵੀਂ ਦਿੱਲੀ - LG ਨੇ ਆਪਣੇ ਮਸ਼ਹੂਰ ਸਮਾਰਟਫੋਨ ThinQ 5G ਲਈ ਐਂਡਰਾਇਡ 11 ਅਪਡੇਟ ਜਾਰੀ ਕੀਤਾ ਹੈ। ਇਸ ਦੇ ਜ਼ਰੀਏ ਕੰਪਨੀ ਨੇ ਫੋਨ ਦਾ ਕੈਮਰਾ ਪਹਿਲਾਂ ਨਾਲੋਂ ਬਿਹਤਰ ਬਣਾਇਆ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਨਵੀਆਂ ਵਿਸ਼ੇਸ਼ਤਾਵਾਂ ਜਿਵੇਂ ਬੱਬਲ ਚੈਟ, ਨਿਊ ਕਵਿੱਕ ਸੈਟਿੰਗਜ਼ ਆਈਕਨ, ਨਿਅਰਬਾਏ ਸ਼ੇਅਰ, ਫੋਕਸ ਮੋਡ ਅਤੇ ਬੈੱਡਟਾਈਮ ਮੋਡ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਜਨਵਰੀ 2021 ਦਾ ਸਕਿਓਰਿਟੀ ਪੈਚ ਵੀ ਇਸ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਨਵੇਂ ਅਪਡੇਟ ਦਾ ਬਿਲਡ ਨੰਬਰ V600VM20a ਹੈ। ਤੁਸੀਂ ਫੋਨ ਦੀ ਸੈਟਿੰਗਜ਼ 'ਤੇ ਜਾ ਕੇ ਇਸ ਅਪਡੇਟ ਨੂੰ ਚੈੱਕ ਕਰ ਸਕਦੇ ਹੋ।

ਇਹ ਵੀ ਪੜ੍ਹੋ : ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ਨੇ ਬਣਾਈ ਨਵੀਂ ਨੀਤੀ, ਚੁਣੇ ਦੇਸ਼ ਦੇ 728 ਜ਼ਿਲ੍ਹੇ

ਜ਼ਿਕਰਯੋਗ ਹੈ ਕਿ LG ਦੇ ThinQ 5G ਸਮਾਰਟਫੋਨ 'ਚ ਵੱਡੀ 6.8 ਇੰਚ ਦੀ ਫੁੱਲ HD + OLED ਡਿਸਪਲੇਅ ਦਿੱਤੀ ਗਈ ਹੈ, ਜਿਸ ਕਾਰਨ ਲੋਕਾਂ ਨੇ ਇਸ ਫੋਨ ਨੂੰ ਵੀ ਕਾਫੀ ਪਸੰਦ ਕੀਤਾ ਹੈ। ਪਤਲੇ ਬੇਜਲਜ਼ ਵਾਲੇ ਇਸ ਫੋਨ ਵਿਚ ਅੰਡਰ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਹੈ। ਫੋਟੋਗ੍ਰਾਫੀ ਲਈ, LG ਥਿਨਕਿਊ 5ਜੀ ਫੋਨ ਵਿਚ ਇੱਕ 64-ਮੈਗਾਪਿਕਸਲ ਦਾ ਮੁੱਖ ਕੈਮਰਾ ਹੈ, ਜੋ ਕਿ ਹੁਣ ਇਸ ਅਪਡੇਟ ਦੇ ਨਾਲ ਹੋਰ ਵਧੀਆ ਹੋਣ ਜਾ ਰਿਹਾ ਹੈ।

ਇਹ ਵੀ ਪੜ੍ਹੋ : Facebook ਦਾ ਖ਼ਾਸ ਤੋਹਫਾ, Twitter ਦੀ ਤਰਜ਼ 'ਤੇ ਲਾਂਚ ਕੀਤੀ ਨਵੀਂ ਐਪ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News