360 ਡਿਗਰੀ ਮੁੜਨ ਵਾਲੀ ਡਿਸਪਲੇਅ ਦੇ ਨਾਲ ਲਾਂਚ ਹੋਇਆ LG G8X ThinQ

09/06/2019 4:25:23 PM

ਗੈਜੇਟ ਡੈਸਕ– ਬਰਲਿਨ ’ਚ ਚੱਲ ਰਹੇ  IFA 2019 ’ਚ ਐੱਲ.ਜੀ. ਨੇ ਆਪਣਾ ਨਵਾਂ ਸਮਾਰਟਫੋਨ LG G8X ThinQ ਪੇਸ਼ ਕੀਤਾ ਹੈ। ਇਸ ਫੋਨ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਦੋ ਡਿਸਪਲੇਅ ਹਨ ਜੋ 360 ਡਿਗਰੀ ਤਕ ਘੁੰਮ ਸਕਦੀਆਂ ਹਨ। LG G8X ThinQ ਦੀ ਦੂਜੀ ਡਿਸਪਲੇਅ ਇਕ ਯੂ.ਐੱਸ.ਬੀ. ਕੇਬਲ ਰਾਹੀਂ ਫਿਟ ਹੋ ਸਕਦੀ ਹੈ। ਐੱਲ.ਜੀ. ਦੇ ਇਸ ਫੋਨ ਦਾ ਸਿੱਧਾ ਮੁਕਾਬਲਾ ਸੈਮਸੰਗ ਗਲਕੈਸੀ ਫੋਲਡ ਨਾਲ ਹੋਵੇਗਾ। ਦੋਵਾਂ ਡਿਸਪਲੇਅ ਦਾ ਸਾਈਜ਼ ਇਕ ਹੀ ਯਾਨੀ 6.4 ਇੰਚ ਦੀ ਫੁਲ ਐੱਚ.ਡੀ. ਪਲੱਸ ਹੈ।

ਫੀਚਰਜ਼
ਇਸ ਦੇ ਕੇਸ ਦੇ ਬਾਹਰਲੇ ਪਾਸੇ 2.1 ਇੰਚ ਦੀ ਮੋਨੋਕ੍ਰੋਮ ਓ.ਐੱਲ.ਈ.ਡੀ. ਡਿਸਪਲੇਅ ਹੈ ਜਿਸ ਵਿਚ ਸਮਾਂ, ਤਰੀਕ, ਨੋਟੀਫਿਕੇਸ਼ਨ ਅਤੇ ਬੈਟਰੀ ਦੀ ਜਾਣਕਾਰੀ ਮਿਲੇਗੀ। ਇਸ ਫੋਨ ’ਚ 6.4 ਇੰਚ ਦੀਆਂ ਦੋ ਫੁਲ ਵਿਜ਼ਨ ਡਿਸਪਲੇਅ ਹਨ ਅਤੇ ਡਿਸਪਲੇਅ ’ਚ ਹੀ ਫਿੰਗਰਪ੍ਰਿੰਟ ਸੈਂਸਰ ਹੈ। ਡਿਸਪਲੇਅ ’ਚ ਵਾਟਰਡ੍ਰੋਪ ਨੌਚ ਮਿਲੇਗੀ। ਫੋਨ ’ਚ ਕੁਆਲਕਾਮ ਦਾ ਸਨੈਪਡ੍ਰੈਗਨ 855 ਪ੍ਰੋਸੈਸਰ ਅਤੇ 6 ਜੀ.ਬੀ. ਰੈਮ ਮਿਲੇਗੀ। ਇਸ ਵਿਚ 128 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। 

ਫੋਨ ’ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਉਥੇ ਹੀ ਰੀਅਰ ’ਚ ਡਿਊਲ ਕੈਮਰਾ ਸੈੱਟਅਪ ਹੈ ਜਿਸ ਵਿਚ ਇਕ ਕੈਮਰਾ 12 ਮੈਗਾਪਿਕਸਲ ਦਾ ਅਤੇ ਦੂਜਾ 13 ਮੈਗਾਪਿਕਸਲ ਦਾ ਹੈ। ਇਕ ਕੈਮਰਾ ਸੁਪਰ ਵਾਈਡ ਐਂਗਲ ਹੈ। ਕੈਮਰੇ ਦਾ ਇਸਤੇਮਾਲ ਤੁਸੀਂ ਐਕਸ਼ਨ ਵੀਡੀਓ ਰਿਕਾਰਡਿੰਗ ਲਈ ਵੀ ਕਰ ਸਕੋਗੇ। 

ਇਸ ਫੋਨ ’ਚ 4,000mAh ਦੀ ਬੈਟਰੀ ਹੈ ਜੋ ਕੁਇਕ ਚਾਰਜ 3.0 ਮਿਲੇਗਾ। ਫੋਨ ’ਚ 1.2W ਦੇ ਦੋ ਸਪੀਕਰ ਮਿਲਣਗੇ। ਫੋਨ ਦੀ ਕੀਮਤ ਅਤੇ ਭਾਰਤ ’ਚ ਲਾਂਚਿੰਗ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। 


Related News