ਡਿਊਲ ਸਕਰੀਨ ਨਾਲ ਆਇਆ LG ਦਾ G8X ThinQ ਸਮਾਰਟਫੋਨ

11/11/2019 6:12:32 PM

ਗੈਜੇਟ ਡੈਸਕ– ਇਸ ਸਾਲ ਕਈ ਵੱਖ-ਵੱਖ ਕੰਪਨੀਆਂ ਨੇ ਆਪਣੇ ਫੋਲਡੇਬਲ ਸਮਾਰਟਫੋਨਜ਼ ਲਾਂਚ ਕੀਤੇ ਹਨ ਪਰ ਯੂਜ਼ਰਜ਼ ਨੂੰ ਇਨ੍ਹਾਂ ਦੀ ਸਕਰੀਨ ’ਚ ਤੇੜ ਆਉਣ ਦੀ ਸਮੱਸਿਆ ਨਾਲ ਜੂਝਣਾ ਪਿਆ ਹੈ। ਇਸ ਗੱਲ ’ਤੇ ਧਿਆਨ ਦਿੰਦੇ ਹੋਏ ਐੱਲ.ਜੀ. ਨੇ ਫੋਲਡੇਬਲ ਸਕਰੀਨ ਦੀ ਥਾਂ ਡਿਊਲ ਸਕਰੀਨ ਦੇ ਨਾਲ ਆਪਣੇ G8X ThinQ ਸਮਾਰਟਫੋਨ ਨੂੰ ਪੇਸ਼ ਕੀਤਾ ਹੈ। 
- ਦੱਸ ਦੇਈਏ ਕਿ ਇਸ ਸਮਾਰਟਫੋਨ ’ਚ ਦੋ ਵੱਖ-ਵੱਖ ਡਿਸਪਲੇਅ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਇਕ ਹਿੰਗ ਨਾਲ ਕੁਨੈਕਟ ਕੀਤਾ ਗਿਆ ਹੈ। ਫਰਕ ਸਿਰਫ ਇੰਨਾ ਹੈ ਕਿ ਇਨ੍ਹਾਂ ਦੋਵਾਂ ਸਕਰੀਨਾਂ ਨੂੰ ਤੁਸੀਂ ਫੋਲਡੇਬਲ ਸਮਾਰਟਫੋਨ ਦੀ ਤਰ੍ਹਾਂ ਇਸਤੇਮਾਲ ਨਹੀਂ ਕਰ ਸਕੋਗੇ ਪਰ ਗੇਮਿੰਗ ਦੌਰਾਨ ਇਨ੍ਹਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਐੱਲ.ਜੀ. ਨੇ ਆਪਣੇ ਸਮਾਰਟਫੋਨ ਦੀ ਡਿਊਰੇਬਿਲਟੀ ਨੂੰ ਬਿਹਤਰ ਬਣਾਉਣ ਲਈ ਫੋਲਡੇਬਲ ਸਕਰੀਨ ਦੀ ਥਾਂ ਇਸ ਵਿਚ ਡਿਊਲ ਡਿਸਪਲੇਅ ਨੂੰ ਸ਼ਾਮਲ ਕੀਤਾ ਹੈ।

 

6.4 ਇੰਚ ਦੀ ਡਿਊਲ ਸਕਰੀਨ
LG G8X ThinQ ’ਚ 6.4 ਇੰਚ ਦੀਆਂ ਦੋ ਸਕਰੀਨਾਂ ਦਿੱਤੀਆਂ ਗਈਆਂ ਹਨ ਜੋ 2,340 x 1,080 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀਆਂ ਹਨ। ਉਥੇ ਹੀ ਇਸ ਸਮਾਰਟਫੋਨ ਦੀ ਬੈਕ ’ਤੇ ਅਲੱਗ ਤੋਂ 2.1 ਇੰਚ ਦੀ ਸਕਰੀਨ ਲੱਗੀ ਹੈ ਜੋ ਨੋਟੀਫਿਕੇਸ਼ੰਸ ਆਦਿ ਨੂੰ ਦਿਖਾਉਂਦੀ ਹੈ। 
- ਡਿਊਲ ਸਕਰੀਨ ਦਾ ਫਾਇਦਾ ਇਹ ਹੋਵੇਗਾ ਕਿ ਤੁਸੀਂ ਟਵਿਟਰ ਅਤੇ ਫੇਸਬੁੱਕ ਨੂੰ ਇਕੱਠੇ ਚਲਾ ਸਕਦੇ ਹੋ। ਉਥੇ ਹੀ ਫੇਸਬੁੱਕ ਦਾ ਇਸਤੇਮਾਲ ਕਰਦੇ ਸਮੇਂ ਦੂਜੀ ਸਕਰੀਨ ’ਤੇ ਵੀਡੀਓਜ਼ ਵੀ ਦੇਖ ਸਕਦੇ ਹੋ। 

PunjabKesari

ਪ੍ਰੋਸੈਸਰ ਅਤੇ ਬੈਟਰੀ
LG G8X ThinQ ’ਚ ਸਨੈਪਡ੍ਰੈਗਨ 855 ਪ੍ਰੋਸੈਸਰ ਲੱਗਾ ਹੈ, ਉਥੇ ਹੀ ਇਸ ਵਿਚ 6 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਫੋਨ ’ਚ 4,000mAh ਦੀ ਬੈਟਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ’ਚ ਡਿਊਲ 12MP+13MP ਲੈੱਨਜ ਦਿੱਤਾ ਗਿਆ ਹੈ, ਉਥੇ ਹੀ ਫਰੰਟ ’ਚ 32 ਮੈਗਾਪਿਕਸਲ ਦਾ ਕੈਮਰਾ ਲੱਗਾ ਹੈ। 


Related News