ਟ੍ਰਿਪਲ ਕੈਮਰੇ ਨਾਲ ਲਾਂਚ ਹੋਇਆ LG G8s ThinQ, ਜਾਣੋ ਕੀਮਤ

09/30/2019 12:41:07 PM

ਗੈਜੇਟ ਡੈਸਕ— ਸਮਾਰਟਫੋਨ ਨਿਰਮਾਤਾ ਕੰਪਨੀ ਐੱਲ.ਜੀ. ਨੇ ਆਪਣੀ 7-ਸੀਰੀਜ਼ ਦਾ ਨਵਾਂ ਸਮਾਰਟਫੋਨ LG G8s ThinQ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਕਈ ਇਨੋਵੇਟਿਵ ਫੀਚਰਜ਼ ਦੇ ਨਾਲ ਲਾਂਚ ਕੀਤਾ ਗਿਆ ਹੈ, ਜਿਸ ਵਿਚ ਹੈਂਡ ਆਈ.ਡੀ. ਵੀ ਸ਼ਾਮਿਲ ਹੈ। ਇਹ ਸਮਾਰਟਫੋਨ ਇੰਫ੍ਰਾਰੈੱਡ ਦੀ ਮਦਦ ਨਾਲ ਯੂਜ਼ਰਜ਼ ਦੇ ਹੱਥਾਂ 'ਚ ਮੌਜੂਦ ਨਾੜਾਂ ਨੂੰ ਸਕੈਨ ਕਰਕੇ ਡਿਵਾਈਸ ਲਾਕ ਜਾਂ ਅਨਲਾਕ ਕਰਨ ਦਾ ਆਪਸ਼ਨ ਦਿੰਤਾ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਚ ਟੱਚਲੈੱਸ ਜੈਸਚਰਸ ਵੀ ਦਿੱਤੇ ਗਏ ਹਨ, ਯਾਨੀ ਡਿਵਾਈਸ ਨੂੰ ਬਿਨਾਂ ਛੂਹੇ ਹੀ ਕੁਝ ਕਮਾਂਡਸ ਦਿੱਤੇ ਜਾ ਸਕਣਗੇ। ਕੰਪਨੀ ਨੇ ਇਸ ਨੂੰ ਏਅਰ ਜੈਸਚਰ ਨਾਂ ਦਿੱਤਾ ਹੈ। ਇਸ ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 855 ਪ੍ਰੋਸੈਸਰ ਦਿੱਤਾ ਗਿਆ ਹੈ।

ਕੀਮਤ
LG G8s ThinQ ਦੀ ਭਾਰਤ 'ਚ ਕੀਮਤ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਆਪਸ਼ਨ ਲਈ 36,990 ਰੁਪਏ ਰੱਖੀ ਗਈ ਹੈ। ਇਹ ਸਮਾਰਟਫੋਨ ਮਿਰਰ ਬਲੈਕ, ਮਿਰਰ ਟੀਲ ਅਤੇ ਮਿਰਰ ਵਾਈਟ ਕਲਰ ਆਪਸ਼ੰਸ 'ਚ ਖਰੀਦਿਆ ਜਾ ਸਕੇਗਾ। ਇਸ ਸਮਾਰਟਫੋਨ ਦੀ ਸੇਲ ਦੇਸ਼ ਭਰ 'ਚ ਕੰਪਨੀ ਦੇ ਆਥਰਾਈਜ਼ਡ ਸਟੋਰਾਂ 'ਚ ਸ਼ੁਰੂ ਕਰ ਦਿੱਤੀ ਗਈ ਹੈ।

ਫੀਚਰਜ਼
ਸਮਾਰਟਫੋਨ 'ਚ 6.2 ਇੰਚ ਦੀ ਫੁੱਲ-ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਰੈਜ਼ੋਲਿਊਸ਼ਨ 1080x2248 ਪਿਕਸਲ ਹੈ। ਇਸ ਸਮਾਰਟਫੋਨ 'ਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 855 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਵਿਚ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਹੈ। ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਰੀਅਰ ਪੈਨਲ 'ਤੇ ਟ੍ਰਿਪਲ ਕੈਮਰਾ ਦਿੱਤਾ ਗਿਆ ਹੈ, ਜਿਸ ਵਿਚ 12 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 13 ਮੈਗਾਪਿਕਸਲ ਦਾ ਵਾਈਡ ਐਂਗਲ ਸੈਂਸਰ 137 ਡਿਗਰੀ ਫੀਲਡ ਆਫ ਵਿਊ ਦੇ ਨਾਲ ਅਤੇ 12 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਦਿੱਤਾ ਗਿਆ ਹੈ।

ਸੈਲਫੀ ਅਤੇ ਵੀਡੀਓ ਕਾਲਿੰਗ ਲਈ ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਫਰੰਟ 'ਤੇ ਟਾਈਮ ਆਫ ਫਲਾਈਟ ਸੈਂਸਰ ਮਿਲਦਾ ਹੈ, ਜੋ ਫੇਸ ਅਨਲਾਕ, ਹੈਂਡ ਆਈ.ਡੀ. ਅਤੇ ਏਅਰ ਜੈਸਚਰ ਨੂੰ ਸਪੋਰਟ ਕਰਦਾ ਹੈ। ਐੱਲ.ਜੀ. ਦੇ ਇਸ ਸਮਾਰਟਫੋਨ 'ਚ 3,3500mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕੁਇੱਕ ਚਾਰਜ 3.0 ਦੀ ਸਪੋਰਟ ਨਾਲ ਆਉਂਦੀ ਹੈ। ਕੁਨੈਕਟੀਵਿਟੀ ਦੇ ਨਾਲ ਇਸ ਵਿਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤਾ ਗਿਆ ਹੈ।


Related News