LG G6 ਸਮਾਰਟਫੋਨ ਨੂੰ ਜੂਨ ਦੇ ਅੰਤ ਤੱਕ ਮਿਲੇਗੀ ਐਂਡਰਾਇਡ Oreo ਅਪਡੇਟ
Tuesday, Jan 23, 2018 - 11:29 AM (IST)

ਜਲੰਧਰ- ਸਾਊਥ ਕੋਰੀਆ ਦੀ ਮਲਟੀਨੈਸ਼ਨਲ ਕੰਪਨੀ LG ਦੇ V30 ਸਮਾਰਟਫੋਨ ਨੂੰ ਪਹਿਲਾਂ ਤੋਂ ਹੀ ਕੁਝ ਜਗ੍ਹਾਂ 'ਤੇ ਐਂਡਰਾਇਡ ਓਰੀਓ ਮਿਲੀ ਸੀ, ਖਾਸ ਕਰਕੇ ਕੰਪਨੀ ਦੀ ਘਰੇਲੂ ਮਾਰਕੀਟ 'ਚ LG V30 ਸਮਾਰਟਫੋਨ ਐਂਡਰਾਇਡ ਓਰੀਓ 'ਤੇ ਕੰਮ ਕਰ ਰਿਹਾ ਹੈ। ਦੂਜੇ ਪਾਸੇ LG G6 ਸਮਾਰਟਫੋਨ ਨੂੰ ਪਿਛਲੇ ਸਾਲ ਅਕਤੂਬਰ 'ਚ ਬੇਂਚਮਾਰਕਿੰਗ 'ਚ ਓਰੀਓ 'ਤੇ ਆਧਾਰਿਤ ਦੇਖਿਆ ਗਿਆ ਸੀ ਅਤੇ ਇਸ ਦੇ ਨਾਲ ਹੀ ਪਿਛਲੇ ਸਾਲ ਦੇ ਅੰਤ ਦੌਰਾਨ ਇਸ ਫੋਨ 'ਚ ਸਾਫਟਵੇਅਰ ਬੀਟਾ ਟੈਸਟ ਆਧਾਰਿਤ ਦੇਖਿਆ ਗਿਆ ਸੀ।
ਇਟਲੀ ਦੀ ਕੰਪਨੀ ਵੱਲੋਂ ਆਧਿਕਾਰਿਕ ਵੈੱਬਸਾਈਟ ਅਨੁਸਾਰ LG G6 ਸਮਾਰਟਫੋਨ ਨੂੰ ਇਸ ਸਾਲ ਦੀ ਪਹਿਲੀ ਛਿਮਾਂਹੀ 'ਚ ਐਂਡਰਾਇਡ ਓਰੀਓ ਅਪਡੇਟ ਮਿਲ ਜਾਵੇਗੀ, ਜਿਸ ਦਾ ਮਤਲਬ ਇਹ ਹੈ ਕਿ LG G6 ਯੂਜ਼ਰਸ ਨੂੰ ਐਂਡਰਾਇਡ ਓਰੀਓ ਅਪਡੇਟ ਲਈ ਜੂਨ ਤੱਕ ਦਾ ਇੰਤਜ਼ਾਰ ਕਰਨਾ ਹੋਵੇਗਾ। LG ਇਟਲੀ ਦੇ ਅਧਿਕਾਰਿਕ ਟਵਿੱਟਰ ਅਕਾਊਂਟ 'ਚ ਅਪਡੇਟ ਦੀ ਸਮੇਂ ਸੀਮਾ ਨੂੰ ਹੋਰ ਵਧਾ ਦਿੱਤਾ ਹੈ, ਜਿਸ 'ਚ ਦੂਜੀ ਤਿਮਾਂਹੀ ਜੋ ਕਿ ਅਪ੍ਰੈਲ ਅਤੇ ਜੂਨ 'ਚ ਹੋਵੇਗੀ।
ਐਂਡਰਾਇਡ Oreo ਦੇ ਫੀਚਰਸ-
ਐਂਡਰਾਇਡ Oreo ਨੂੰ ਕੁਝ ਨਵੇਂ ਫੀਚਰਸ ਨਾਲ ਪਿਛਲੇ ਸਾਲ ਅਗਸਤ 'ਚ ਪੇਸ਼ ਕੀਤਾ ਗਿਆ ਸੀ। ਇਸ 'ਚ ਤੁਹਾਨੂੰ ਬੈਂਕਗਰਾਊਡ ਲਿਮਿਟ ਮਿਲ ਰਹੀਂ ਹੈ। ਇਸ ਤੋਂ ਇਲਾਵਾ ਤੁਹਾਨੂੰ ਇਸ 'ਚ ਨੋਟੀਫਿਕੇਸ਼ਨ ਚੈਨਲ ਸਨੂਜ਼ ਨੋਟੀਫਿਕੇਸ਼ਨ, ਆਟੋਫਿਲ API , PIP ਵਰਗੇ ਫੀਚਰਸ ਦਿੱਤੇ ਜਾ ਰਹੇ ਹਨ। ਇਸਦੇ ਨਾਲ ਇਸ 'ਚ ਅਡੈਪਟਿਵ ਆਈਕਾਨ, ਐਪਸ ਲਈ ਵਾਈਡ -Gamut ਕਲਰ , ਹਾਈ-ਕੁਆਲਿਟੀ ਬਲੂਟੁੱਥ ਆਡੀਓ ਦਾ ਸਪੋਰਟ ਜਿਵੇ LDAC codec ਦਿੱਤਾ ਗਿਆ ਹੈ।
LG G6 ਸਮਾਰਟਫੋਨ ਦੇ ਫੀਚਰਸ-
LG G6 ਸਮਾਰਟਫੋਨ ਦੇ ਫੀਚਰਸ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 5.7 ਇੰਚ (2880X1440 ਪਿਕਸਲ) ਕਵਾਡ-HD ਫੁੱਲਵਿਜ਼ਨ ਡਿਸਪਲੇਅ ਦਿੱਤਾ ਗਿਆ ਹੈ। ਇਸ ਸਮਾਰਟਫੋਨ ਨੂੰ ਕੁਆਲਕਾਮ ਸਨੈਪਡ੍ਰੈਗਨ 821 ਪ੍ਰੋਸੈਸਰ ਨਾਲ ਪੇਸ਼ ਕੀਤਾ ਗਿਆ ਹੈ। ਸਮਾਰਟਫੋਨ 'ਚ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 2 ਟੀ. ਬੀ. ਤੱਕ ਵਧਾਈ ਜਾ ਸਕਦੀ ਹੈ।
ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਕ ਕੈਮਰਾ 13 ਮੈਗਾਪਿਕਸਲ ਦਾ ਵਾਈਡ ਸੈਂਸਰ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਦਾ ਅਪਚਰ f/2.4 ਹੈ। ਦੂਜਾ ਕੈਮਰਾ 13 ਮੈਗਾਪਿਕਸਲ ਦਾ ਸਟੈਂਡਰਡ ਸੈਂਸਰ ਵਾਲਾ ਹੈ, ਜਿਸ ਦਾ ਅਪਚਰ f/1.8 ਵਾਲਾ ਇਹ ਸੈਂਸਰ ਆਪਟੀਕਲ ਇਮੇਜ ਸਟੈਬਲਾਈਜੇਸ਼ਨ ਨਾਲ ਲੈਸ ਹੈ। ਇਸ ਦੇ ਨਾਲ ਵੀਡੀਓ ਅਤੇ ਸੈਲਫੀ ਲਈ ਸਮਾਰਟਫੋਨ 'ਚ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦਾ ਅਪਚਰ f/2.2 ਸੈਂਸਰ ਵੀ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ 3300 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਨਾਲ ਕੁਆਲਕਾਮ ਕਵਿੱਕ ਚਾਰਜ 3.0 ਸਪੋਰਟ ਵੀ ਦਿੱਤੀ ਗਈ ਹੈ।