LG G6 ਲਈ ਭਾਰਤ ''ਚ ਪ੍ਰੀ-ਰਜਿਸਟਰੇਸ਼ਨ ਸ਼ੁਰੂ
Tuesday, Apr 18, 2017 - 11:55 AM (IST)

ਜਲੰਧਰ- ਐੱਲ.ਜੀ. ਨੇ ਇਸ ਮਹੀਨੇ ਆਪਣੇ ਫਲੈਗਸ਼ਿਪ ਸਮਰਾਟਫੋਨ ਜੀ6 ਨੂੰ ਅੰਤਰਰਾਸ਼ਟਰੀ ਬਾਜ਼ਾਰ ਲਈ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਕੋਰੀਆ ''ਚ ਜੀ6 ਨੂੰ ਉਪਲੱਬਧ ਕਰਾਉਣ ਤੋਂ ਬਾਅਦ ਅਮਰੀਕਾ ਅਤੇ ਕੈਨੇਡਾ ''ਚ ਵੀ ਇਸ ਨੂੰ ਉਪਲੱਬਧ ਕਰਵਾ ਦਿੱਤਾ ਸੀ। ਕੰਪਨੀ ਨੇ ਪਿਛਲੇ ਹਫਤੇ ਹੀ ਪੁਸ਼ਟੀ ਕੀਤੀ ਸੀ ਜਲਦੀ ਹੀ ਏਸ਼ੀਆ ਸਮੇਤ ਦੁਨੀਆ ਦੇ ਦੂਜੇ ਬਾਜ਼ਾਰਾਂ ''ਚ ਵੀ ਇਸ ਸਮਾਰਟਫੋਨ ਨੂੰ ਉਪਲੱਬਧ ਕਰਵਾਇਆ ਜਾਵੇਗਾ। ਹਾਲ ਹੀ ''ਚ ਕੰਪਨੀ ਨੇ ਐੱਲ.ਜੀ. ਜੀ6 ਲਈ ਪ੍ਰੀ-ਰਜਿਸਟਰੇਸ਼ਨ ਸ਼ੁਰੂ ਕੀਤੀ ਹੈ।
ਐੱਲ.ਜੀ. ਜੀ6 ਲਈ ਭਾਰਤ ''ਚ ਪ੍ਰੀ-ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਐੱਲ.ਜੀ. ਦੀ ਭਾਰਤੀ ਵੈੱਬਸਾਈਟ ''ਤੇ ਜਾ ਕੇ ਜੀ6 ਦੇ ਰਜਿਸਟਰੇਸ਼ਨ ਪੇਜ ''ਤੇ ਆਪਣਾ ਨਾਂ, ਈ-ਮੇਲ, ਕੰਟੈੱਕਟ ਨੰਬਰ ਅਤੇ ਸ਼ਹਿਰ ਦੀ ਜਾਣਕਾਰੀ ਦੇਣੀ ਹੋਵੇਗੀ। ਇਹ ਇਕ ਪ੍ਰੀ-ਬੁਕਿੰਗ ਪ੍ਰਕਿਰਿਆ ਹੈ, ਇਸ ਲਈ ਤੁਹਾਨੂੰ ਕਿਸੇ ਤਰ੍ਹਾਂ ਦਾ ਭੁਗਤਾਨ ਨਹੀਂ ਕਰਨਾ ਹੋਵੇਗਾ। ਹਾਲਾਂਕਿ ਅਜੇ ਐੱਲ.ਜੀ. ਨੇ ਇਸ ਸਮਰਾਟਫੋਨ ਲਈ ਲਾਂਚ ਦੀ ਕਿਸੇ ਤਰੀਕ ਦਾ ਖੁਲਾਸਾ ਨਹੀਂ ਕੀਤਾ ਹੈ। ਉਮੀਦ ਹੈ ਕਿ ਕੰਪਨੀ ਜਲਦੀ ਹੀ ਇਸ ਬਾਰੇ ਕੋਈ ਐਲਾਨ ਕਰੇਗੀ।
ਅਮਰੀਕਾ ''ਚ ਐੱਲ.ਜੀ. ਜੀ6 ਨੂੰ 719.99 ਡਾਲਰ (ਕਰੀਬ 47,299 ਰੁਪਏ) ਜਦਕਿ ਦੱਖਣ ਕੋਰੀਆ ''ਚ 8,99,800 ਕੋਰੀਆਈ ਵਾਨ 9ਕਰੀਬ 51,000 ਰੁਪਏ) ''ਚ ਲਾਂਚ ਕੀਤਾ ਗਿਆ ਸੀ। ਭਾਰਤ Ýਚ ਇਸ ਸਮਾਰਟਫੋਨ ਦੀ ਕੀਮਤ 50,000 ਰੁਪਏ ਦੇ ਕਰੀਬ ਹੋ ਸਕਦੀ ਹੈ।