5 ਕੈਮਰਿਆਂ ਨਾਲ ਲਾਂਚ ਹੋ ਸਕਦੈ LG ਦਾ ਨਵਾਂ V40 ThinQ ਸਮਾਰਟਫੋਨ

Friday, Sep 14, 2018 - 11:56 AM (IST)

ਜਲੰਧਰ- ਵਿਸ਼ਵ ਦੀ ਦਿੱਗਜ ਇਲੈਕਟ੍ਰਾਨਿਕ ਪ੍ਰੋਡਕਟ ਮੇਕਰ ਕੰਪਨੀ ਐੱਲ ਜੀ (LG) ਇਸ ਸਾਲ ਆਪਣੇ ਇਕ ਫਲੈਗਸ਼ਿਪ ਡਿਵਾਈਸ ਨੂੰ V-ਸੀਰੀਜ 'ਚ ਲਾਂਚ ਕਰਣ ਵਾਲੀ ਹੈ। ਐੱਲ. ਜੀ ਦੇ ਇਸ ਮੋਬਾਈਲ ਫੋਨ ਨੂੰ ਜਲਦ ਹੀ ਲਾਂਚ ਕੀਤੇ ਜਾਣ ਦੀ ਖਬਰ ਆ ਰਹੀ ਹੈ। ਤੁਹਾਨੂੰ ਹੁਣ ਇਹ ਵੀ ਦੱਸ ਦੇਈਏ ਕਿ ਐੈੱਲ. ਜੀ ਦੇ 3 ਅਕਤੂਬਰ ਨੂੰ ਹੋਣ ਵਾਲੇ ਆਪਣੇ ਇਕ ਈਵੈਂਟ ਲਈ ਮੀਡੀਆ ਨੂੰ ਇਨਵਾਈਟ ਦੇਣਾ ਸ਼ੁਰੂ ਕਰ ਦਿੱਤਾ ਹੈ।

ਇਹ ਇਨਵਾਈਟ LG V40 ThinQ ਸਮਾਰਟਫੋਨ ਦੇ ਲਾਂਚ ਨੂੰ ਲੈ ਕੇ ਜਾਰੀ ਕੀਤਾ ਗਿਆ ਹੈ। ਅਜਿਹਾ ਸਾਹਮਣੇ ਆ ਰਿਹਾ ਹੈ ਕਿ ਐੈੱਲ. ਜੀ ਦੇ ਇਸ ਮੋਬਾਈਲ 'ਚ ਤੁਹਾਨੂੰ 5-ਦਮਦਾਰ ਕੈਮਰੇ ਮਿਲਣ ਵਾਲੇ ਹਨ। ਇਸ ਦਾ ਮਤਲੱਬ ਹੈ ਕਿ LG ਆਪਣੇ ਇਸ ਮੋਬਾਈਲ ਫੋਨ ਨੂੰ 5 ਕੈਮਰਿਆਂ ਦੇ ਨਾਲ ਲਾਂਚ ਕਰਨ ਜਾ ਰਿਹਾ ਹੈ। PunjabKesari

ਹਾਲਾਂਕਿ ਇਸ ਬਾਰੇ 'ਚ ਅਜੇ ਤੱਕ ਆਧਿਕਾਰਿਤ ਤੌਰ 'ਤੇ ਕੁਝ ਵੀ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਪਹਿਲਾਂ ਆਏ ਇਕ ਲੀਕ 'ਚ ਅਜਿਹਾ ਸਾਹਮਣੇ ਆ ਰਿਹਾ ਸੀ ਕਿ ਇਸ ਐੱਲ. ਜੀ ਆਪਣੇ ਅਗਲੀ ਮੋਬਾਈਲ ਫੋਨ ਨੂੰ 3 ਕੈਮਰਿਆਂ ਦੇ ਨਾਲ ਲਾਂਚ ਕਰੇਗਾ, ਪਰ ਹਾਲ ਹੀ ਆਈ ਇਕ ਹੋਰ ਖਬਰ ਕਹਿੰਦੀ ਹੈ ਕਿ ਐੱਲ. ਜੀ ਦਾ ਇਹ ਸਮਾਰਟਫੋਨ 5 ਕੈਮਰਿਆਂ ਦੇ ਨਾਲ ਆ ਸਕਦਾ ਹੈ। LG ਦੇ LG V40 ThinQ ਸਮਾਰਟਫੋਨ 'ਚ ਹੁਣ ਕਿੰਨੇ ਕੈਮਰੇ ਸ਼ਾਮਿਲ ਕੀਤੇ ਜਾਂਦੇ ਹਨ ਇਹ ਤਾਂ ਇਸ ਦੇ ਲਾਂਚ ਦੇ ਸਮੇਂ ਹੀ ਪਤਾ ਚੱਲਣ ਵਾਲਾ ਹੈ। ਹਾਲਾਂਕਿ ਅਜੇ ਐੱਲ. ਜੀ ਦੇ ਇਸ ਫੋਨ ਦੇ ਲਾਂਚ 'ਚ ਕੁਝ ਸਮਾਂ ਹੈ ਤਾਂ ਇਸ ਦੇ ਪਹਿਲਾਂ ਵੀ ਇਸ ਦੇ ਬਾਰੇ 'ਚ ਜਾਣਕਾਰੀ ਆਉਣ ਦੀ ਉਮੀਦ ਹੈ। 

ਅਜਿਹਾ ਵੀ ਸਾਹਮਣੇ ਆ ਰਿਹਾ ਹੈ ਕਿ ਐੈੱਲ. ਜੀ ਦੇ ਇਸ ਫੋਨ 'ਚ ਤੁਹਾਨੂੰ ਇਕ ਨੌਚ ਡਿਜ਼ਾਈਨ ਵਾਲੀ ਡਿਸਪਲੇਅ ਮਿਲ ਸਕਦੀ ਹੈ, ਨਾਲ ਹੀ ਇਸ 'ਚ ਹੁਣ ਤੱਕ ਦਾ ਸਭ ਤੋਂ ਤਾਕਤਵਰ ਪ੍ਰੋਸੈਸਰ ਮਤਲਬ ਕੁਆਲਕਾਮ ਸਨੈਪਡ੍ਰੈਗਨ 845 ਵੀ ਵੇਖਿਆ ਜਾ ਸਕਦਾ ਹੈ। ਫੋਨ ਗੂਗਲ ਅਸਿਸਟੈਂਟ ਦੇ ਨਾਲ ਆਉਣ ਦੀ ਉਂਮੀਦ ਹੈ, ਇਸ ਦਾ ਮਤਲਬ ਹੈ ਕਿ ਇਸ'ਚ ਗੂਗਲ ਅਸਿਸਟੈਂਟ ਲਈ ਅਲਗ ਤੋਂ ਇਕ ਬਟਨ ਦੀ ਸਹੂਲਤ ਹੋਵੇਗੀ। ਇਸ ਤੋਂ ਇਲਾਵਾ ਐੱਲ. ਜੀ ਦੀ V-ਸੀਰੀਜ਼ 'ਚ ਕਵਾਡ 413 ਨੂੰ ਵੀ ਸ਼ਾਮਿਲ ਕੀਤਾ ਜਾਂਦਾ ਹੈ। ਇਸ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਇਸ 'ਚ ਵੀ ਇਹ ਫੀਚਰ ਹੋ ਸਕਦਾ ਹੈ।


Related News