ਲੇਨੋਵੋ ZUK Z2 Pro ਸਮਾਰਟਫੋਨ ਨੂੰ ਮਿਲੀ ਐਂਡਰਾਇਡ 8.0 ਓਰੀਓ ਅਪਡੇਟ

Sunday, Dec 17, 2017 - 12:36 PM (IST)

ਲੇਨੋਵੋ ZUK Z2 Pro ਸਮਾਰਟਫੋਨ ਨੂੰ ਮਿਲੀ ਐਂਡਰਾਇਡ 8.0 ਓਰੀਓ ਅਪਡੇਟ

ਜਲੰਧਰ-ਲੇਨੋਵੋ ਦਾ ZUK Z2 Pro ਸਮਾਰਟਫੋਨ ਲਈ ਨਵਾਂ ਅਪਡੇਟ ਰੀਲੀਜ ਕੀਤਾ ਗਿਆ ਹੈ। ਨਵਾਂ ਅਪਡੇਟ ਗੂਗਲ ਐਂਡਰਾਇਡ ਦੇ ਲੇਟੈਸਟ ਵਰਜ਼ਨ ਐਂਡਰਾਇਡ 8.0 ਓਰੀਓ ਜੁਕ Z2 ਸਮਾਰਟਫੋਨ ਲਈ ਪੇਸ਼ ਕੀਤਾ ਗਿਆ ਹੈ। ਇਹ ਅਪਡੇਟ ਚੀਨ 'ਚ ਰੋਲ ਆਊਟ ਹੋ ਗਿਆ ਹੈ। 

ਇਹ ਅਪਡੇਟ ਚੀਨ ਦੇ ਯੂਜ਼ਰਸ ਲਈ ਵਿਸ਼ੇਸ ਹੈ। ਕੰਪਨੀ ਵੱਲੋ ਗਲੋਬਲੀ ਲਾਂਚ ਨਹੀ ਕੀਤਾ ਗਿਆ ਹੈ ਜਾਂ ਪਰ ਆਉਣ ਵਾਲੇ ਦਿਨਾਂ 'ਚ ਰੀਲੀਜ਼ ਕੀਤਾ ਜਾ ਸਕਦਾ ਹੈ। ਚੀਨ ਦੇ ਯੂਜ਼ਰਸ ਨੂੰ ਜੁਕ 2 ਪ੍ਰੋ ਸਮਾਰਟਫੋਨ ਯੂਜ਼ਰਸ ਨੂੰ ਓਰੀਓ ਵਧੀਆ ਐਕਸਪੀਰੀਅੰਸ ਦੇਵੇਗਾ। ਇਸ ਤੋਂ ਇਲਾਵਾ ਅਪਡੇਟ ਸਾਫਟਵੇਅਰ 'ਚ ਅਧਿਕਾਰਿਕ ਲੇਬਲ ਲਿਆਉਦਾ ਹੈ ਅਤੇ ਪੂਰੀ ਤਰ੍ਹਾਂ ਨਵਾਂ ਜ਼ੈੱਡ UI ਅਤੇ ਨਾਲ ਹੀ ਗੂਗਲ ਦੇ ਨਵੰਬਰ ਸੁਰੱਖਿਆ ਪੈਚ ਵੀ ਸ਼ਾਮਿਲ ਕੀਤਾ ਗਿਆ ਹੈ।

ਐਂਡਰਾਇਡ ਓਰੀਓ ਇਮੇਜ ਇਨ ਪਿਕਚਰ ਮੋਡ, ਨਵੇਂ ਨੋਟੀਫਿਕੇਸ਼ਨ ਚੈਨਲ ਫੇਮਵਰਕ, ਆਟੋਫੋਕਸ ਫ੍ਰੇਮਵਰਕ , ਸਮਾਰਟ ਟੈਕਸਟ ਸਿਲੈਕਸ਼ਨ, ਮੈਸੇਜ ਅਤੇ ਰੀਮਾਈਡਰ ਨੂੰ ਸਨੂਜ਼ ਕਰਨ ਦਾ ਆਪਸ਼ਨ, ਰੀਬਿਲਟ ਬੈਕਗਰਾਊਂਡ ਡੋਜ ਆਪਟੀਮਾਈਜੇਸ਼ਨ ਲਈ ਬੈਟਰੀ ਦੀ ਵਰਤੋਂ ਅਤੇ ਹੋਰ ਫੀਚਰਸ ਸ਼ਾਮਿਲ ਕੀਤੇ ਗਏ ਹਨ।

ਚੀਨ ਦੇ ਸਾਰੇ ਜੁਕ Z2 ਪ੍ਰੋ ਡਿਵਾਇਸ ਦੇ ਯੂਜ਼ਰਸ ਬਹੁਤ ਹੀ ਵਧੀਆ ਹਨ, ਕਿਉਕਿ ਬਹੁਤ ਘੱਟ ਸਮਾਰਟਫੋਨ ਨੇ 8.0 ਪ੍ਰਾਪਤ ਕੀਤਾ ਹੈ। ਮਸ਼ਹੂਰ ਬ੍ਰਾਂਡ ਤੋਂ ਬਹੁਤ ਸਾਰੇ ਸਮਾਰਟਫੋਨ ਅਪਡੇਟ ਪ੍ਰਾਪਤ ਕਰਨ ਲਈ ਹਨ। ਕੰਪਨੀ ਨੇ ਆਉਣ ਵਾਲੇ ਦਿਨਾਂ 'ਚ ਇਸ ਦੇ ਕਈ ਸਮਾਰਟਫੋਨ ਲਈ ਓਰੀਓ ਅਪਡੇਟ ਰੀਲੀਜ ਕਰਨ ਲਈ ਕਿਹਾ ਗਿਆ ਹੈ।

ਸਪੈਸੀਫਿਕੇਸ਼ਨ-
ਲੇਨੋਵੋ ਜੁਕ ਜ਼ੈੱਡ2 ਪ੍ਰੋ ਸਮਾਰਟਫੋਨ ਅਪ੍ਰੈਲ 2016 'ਚ ਲਾਂਚ ਕੀਤਾ ਗਿਆ ਸੀ। ਇਸ ਸਮਾਰਟਫੋਨ 'ਚ 5.20 ਇੰਚ ਟੱਚਸਕਰੀਨ ਡਿਸਪਲੇਅ ਨਾਲ 1080x1920 ਪਿਕਸਲ ਰੈਜ਼ੋਲਿਊਸ਼ਨ ਦਿੱਤਾ ਗਿਆ ਹੈ। ਸਮਾਰਟਫੋਨ 'ਚ ਕਵਾਡ-ਕੋਰ ਕੁਆਲਕਾਮ ਸਨੈਪਡ੍ਰੈਗਨ 820 ਪ੍ਰੋਸੈਸਰ ਅਤੇ 4 ਜੀ. ਬੀ. ਰੈਮ ਦਿੱਤੀ ਗਈ ਹੈ। ਸਮਾਰਟਫੋਨ 'ਚ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਪਰ ਮਾਈਕ੍ਰੋਐੱਸਡੀ ਕਾਰਡ ਲਈ ਕੋਈ ਆਪਸ਼ਨਜ਼ ਨਹੀ ਦਿੱਤਾ ਗਿਆ ਹੈ।

ਕੈਮਰੇ ਲਈ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਹ ਡਿਵਾਇਸ 'ਚ 3100 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।ਡਿਵਾਇਸ ਸਿੰਗਲ ਸਿਮ , ਕੁਨੈਕਟੀਵਿਟੀ ਲਈ ਵਾਈ-ਫਾਈ, ਜੀ. ਪੀ. ਐੱਸ. , ਬਲੂਟੁੱਥ , ਯੂ. ਐੱਸ. ਬੀ. , ਓ. ਟੀ. ਜੀ. , 3 ਜੀ. ਅਤੇ 4 ਜੀ. ਮੌਜੂਦ ਹਨ। ਇਸ ਤੋਂ ਇਲਾਵਾ ਸਮਾਰਟਫੋਨ 'ਚ ਪ੍ਰੋਕਸੀਮਿਟੀ ਸੈਂਸਰ, ਐਕਸਲਰੋਮੀਟਰ, ਅੰਬੀਨਟ ਲਾਈਟ ਸੈਂਸਰ ਅਤੇ ਜਾਇਰੋਸਕੋਪ ਦਿੱਤੇ ਗਏ ਹਨ।


Related News