Lenovo Yoga S940 ਨੋਟਬੁੱਕ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

07/31/2019 4:08:39 PM

ਗੈਜੇਟ ਡੈਸਕ– ਲੇਨੋਵੋ ਨੇ ਅੱਜ ਨਵੀਂ ਦਿੱਲੀ ’ਚ ਆਯੋਜਿਤ ਈਵੈਂਟ ਦੌਰਾਨ ਆਪਣੀ ਯੋਗਾ ਸੀਰੀਜ਼ ਲੈਪਟਾਪ ਦੇ ਪੋਰਟਫੋਲੀਓ ਦਾ ਵਿਸਤਾਰ ਕਰਦੇ ਹੋਏ ਨਵੇਂ Lenovo Yoga S940 ਲੈਪਟਾਪ ਨੂੰ ਲਾਂਚ ਕਰ ਦਿੱਤਾ ਹੈ। ਲੇਨੋਵੋ ਯੋਗਾ ਐੱਸ 940 ਤੋਂ ਇਸ ਸਾਲ ਦੀ ਸ਼ੁਰੂਆਤ ’ਚ ਪਰਦਾ ਚੁੱਕਿਆ ਸੀ, ਇਹ ਇਕ ਪ੍ਰੀਮੀਅਮ ਲੈਪਟਾਪ ਹੈ ਜੋ ਐਲਮੀਨੀਅਮ ਬਿਲਡ ਅਤੇ ਇਸ ਵਿਚ ਏ.ਆਈ. ਆਧਾਰਿਤ ਆਈ ਟ੍ਰੈਕਿੰਗ, 4ਕੇ ਐੱਚ.ਡੀ.ਆਰ. ਡਿਸਪਲੇਅ ਅਤੇ ਡਾਲਬੀ ਐਟਮਾਸ ਸਪੀਕਰ ਸਿਸਟਮ ਵਰਗੇ ਕੁਝ ਆਕਰਸ਼ਤ ਫੀਚਰਜ਼ ਦਿੱਤੇ ਗਏ ਹਨ। Lenovo Yoga S940 ’ਚ 8ਵੀਂ ਪੀੜ੍ਹੀ ਦਾ ਇੰਟੈਲ ਪ੍ਰੋਸੈਸਰ ਅਤੇ ਫੇਸ ਅਨਲੌਕ ਲਈਆੀ.ਆਰ. ਕੈਮਰਾ ਫੀਚਰ ਮਿਲੇਗਾ। ਨਵੇਂ ਲੈਪਟਾਪ ਦੇ ਦੋ ਵੇਰੀਐਂਟ ਹਨ ਅਤੇ ਇਹ ਹੁਣ ਕੰਪਨੀ ਦੀ ਅਧਿਕਾਰਤ ਸਾਈਟ ’ਤੇ ਉਪਲੱਬਧ ਹੈ। 

ਕੀਮਤ
Lenovo Yoga S940 ਲੈਪਟਾਪ 8ਵੀਂ ਪੀੜ੍ਹੀ ਦੇ ਇੰਟੈਲ ਕੋਰ ਆਈ5 ਪ੍ਰੋਸੈਸਰ ਨਾਲ ਲੈਸ ਹੈ ਅਤੇ ਇਸ ਦੀ ਕੀਮਤ 1,39,990 ਰੁਪਏ ਹੈ। ਇਕ ਦੂਜਾ ਵੇਰੀਐਂਟ ਵੀ ਹੈ ਜੋ 8ਵੀਂ ਪੀੜ੍ਹੀ ਦੇ ਇੰਟੈਲ ਕੋਰ ਆਈ7 ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਗਾਹਕ ਆਪਣੀ ਪਸੰਦ ਮੁਤਾਬਕ, ਯੋਗਾ ਐੱਸ 940 ਨੂੰ ਕਸਟਮਾਈਜ਼ ਕਰ ਸਕਦੇ ਹਨ। ਇਸ ਤੋਂ ਇਲਾਵਾ ਗਾਹਕਾਂ ਦੀ ਸਹੂਲਤ ਲਈ ਬਿਨਾਂ ਵਿਆਜ ਵਾਲੀ ਈ.ਐੱਮ.ਆਈ. ਦੀ ਵੀ ਸੁਵਿਧਾ ਹੈ, ਨਾਲ ਹੀ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਲੈਪਟਾਪ ਦੀ ਖਰੀਦ ’ਤੇ ਫ੍ਰੀ ਡਲਿਵਰੀ ਵੀ ਮਿਲੇਗੀ। 

ਫੀਚਰਜ਼
Lenovo Yoga S940 ’ਚ ਪਤਲੇ ਬੇਜ਼ਲ ਦੇ ਨਾਲ ਫੁਲ-ਐੱਚ.ਡੀ. (1920x1080 ਪਿਕਸਲ) ਡਿਸਪਲੇਅ ਹੈ। ਇਹ ਲੈਪਟਾਪ 8 ਜੀ.ਬੀ. ਰੈਮ ਅਤੇ 256 ਜੀ.ਬੀ. PCIe NVMe ਐੱਸ.ਐੱਸ.ਡੀ. ਸਟੋਰੇਜ ਨਾਲ ਲੈਸ ਹੈ। ਲੈਪਟਾਪ ’ਚ 4-ਸੈੱਲ 52Whr ਬੈਟਰੀ ਹੈ ਜਿਸ ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ ਕਿ ਇਹ ਲਗਭਗ 15 ਘੰਟੇ ਤਕ ਚੱਲਦੀ ਹੈ ਅਤੇ ਇਹ ਰੈਪਿਡਚਾਰਜ ਸਪੋਰਟ ਦੇ ਨਾਲ ਆਉਂਦੀ ਹੈ। 

ਯੋਗਾ ਐੱਸ 940 ਦੇ ਟਾਪ ਵੇਰੀਐਂਟ ’ਚ 4ਕੇ (3840x2160 ਪਿਕਸਲ) ਲਈ ਫੁਲ-ਐੱਚ.ਡੀ. ਡਿਸਪਲੇਅ ਦੇ ਨਾਲ ਐਂਟੀ-ਗਲੇਅਰ ਪੈਨਲ ਮਿਲਦਾ ਹੈ। ਇਹ ਵੇਰੀਐਂਟ ਇੰਟੈਲ ਕੋਰ ਆਈ7-8565ਯੂ ਪ੍ਰੋਸੈਸਰ ਦੇ ਨਾਲ 16 ਜੀ.ਬੀ. ਤਕ ਰੈਮ ਅਤੇ 1 ਟੀਬੀ NVMe ਐੱਸ.ਐੱਸ.ਡੀ. ਸਟੋਰੇਜ ਨਾਲ ਲੈਸ ਹੈ ਦੋਵਾਂ ਹੀ ਵੇਰੀਐਂਟ ’ਚ ਗ੍ਰਾਫਿਕਸ ਲਈ ਇੰਟੈਲ ਐੱਚ.ਡੀ. 620 ਇੰਟੀਗ੍ਰੇਟ ਹੈ। 

ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਫੇਸ ਅਨਲੌਕ ਲਈ ਆਈ.ਆਰ. ਸੈਂਸਰ, ਏ.ਆਈ. ਆਧਾਰਿਤ ਆਈ ਟ੍ਰੈਕਿੰਗ ਵਰਗੇ ਫੀਚਰਜ਼ ਮਿਲਣਗੇ। ਇਸ ਤੋਂ ਇਲਾਵਾ ਬੈਕਬਲੱਰ ਫੀਚਰ ਵੀ ਮਿਲਦਾ ਹੈ ਜੋ ਵੀਡੀਓ ਕਾਲਿੰਗ ਦੌਰਾਨ ਬੈਕਗ੍ਰਾਊਂਡ ਨੂੰ ਖੁਦ ਹੀ ਬਲੱਰ ਕਰ ਦਿੰਦਾ ਹੈ। 


Related News